– ਸ਼ੰਕਾ ਹੈ ਕਿ ਆਪਣਿਆਂ ਨੇ ਹੀ ਕਰਵਾਇਆ ਕਾਰਾ
– ਲੁੱਟ-ਖਸੁੱਟ ਨਾਲ ਸਬੰਧਿਤ ਨਹੀਂ ਸੀ ਘਟਨਾ
ਔਕਲੈਂਡ- 9 ਅਗਸਤ (ਹਰਜਿੰਦਰ ਸਿੰਘ ਬਸਿਆਲਾ)-ਵੀਰਵਾਰ ਰਾਤ ਜਿਸ 35 ਸਾਲਾ ਨੌਜਵਾਨ ਨੂੰ ਪਾਪਾਟੋਏਟੋਏ ਵਿਖੇ ਕਾਰ ਦੇ ਵਿਚ ਹੀ ਮਾਰ ਦਿੱਤਾ ਗਿਆ ਸੀ, ਦੇ ਸਬੰਧ ਵਿਚ 31 ਸਾਲ ਔਰਤ ਅਤੇ 28 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅੱਜ ਮੈਨੁਕਾਓ ਅਦਾਲਤ ਦੇ ਵਿਚ ਪੇਸ਼ ਕੀਤਾ ਗਿਆ। ਅਗਲੀ ਸੁਣਵਾਈ ਆਉਂਦੇ ਬੁੱਧਵਾਰ ਹੋਵਗੀ। ਜਿਨ੍ਹਾਂ ਉਤੇ ਕਤਲ ਦੇ ਦੋਸ਼ ਪੁਲਿਸ ਨੇ ਲਾਏ ਹਨ ਉਨ੍ਹਾਂ ਨੇ ਅਜਿਹੇ ਦੋਸ਼ਾਂ ਤੋਂ ਅਜੇ ਇਨਕਾਰ ਕੀਤਾ ਹੈ। ਪਤਾ ਲੱਗਾ ਹੈ ਕਿ ਇਸ ਕੇਸ ਨੂੰ ਹਾਈਕੋਰਟ ਦੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਅਤੇ ਜੋ 28 ਸਾਲਾ ਵਿਅਕਤੀ ਹੈ ਉਹ ਵੀ ਪੰਜਾਬੀ ਅਤੇ ਪਾਪਾਟੋਏਟੋਏ ਨਿਵਾਸੀ ਹੈ। ਇਨ੍ਹਾਂ ਦੋਵਾਂ ਉਤੇ ਕਤਲ ਦੇ ਦੋਸ਼ ਲਗਾਏ ਜਾ ਰਹੇ ਹਨ। ਪੁਲਿਸ ਇਸ ਥਿਊਰੀ ਉਤੇ ਕੰਮ ਕਰ ਰਹੀ ਹੈ ਕਿ ਇਸ ਕਤਲ ਦੇ ਵਿਚ ਦਵਿੰਦਰ ਸਿੰਘ ਦੇ ਆਪਣਿਆ ਦਾ ਹੀ ਹੱਥ ਹੋ ਸਕਦਾ ਹੈ।