ਨਵੇਂ ਸਾਲ ਦੇ ਦਿਹਾੜੇ ਤੇ, ਬ੍ਰਿਸਬੇਨ ਦੇ ਵੂਲੂਨਗਾਬਾ ਦੀ ਕਾਰਲ ਸਟ੍ਰੀਟ ਵਿਖੇ ਇੱਕ 21 ਸਾਲਾਂ ਦੇ ਵਿਅਕਤੀ ਦੀ ਬਾਂਹ ਵਿੱਚ ਗੋਲੀ ਮਾਰ ਕੇ ਜ਼ਖ਼ਮੀ ਕਰਨ ਦੇ ਇਲਜ਼ਾਮ ਹੇਠਾਂ 6 ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਹੈ ਕਿ ਉਕਤ ਵਿਅਕਤੀਆਂ ਦੀ ਆਪਸ ਵਿੱਚ ਕੋਈ ਕਹਾ-ਸੁਣੀ ਹੋ ਗਈ ਅਤੇ ਵਾਦ ਵਿਵਾਦ ਦੌਰਾਨ ਗੋਲੀ ਚੱਲ ਗਈ ਅਤੇ ਗੂਡਨਾ ਇਲਾਕੇ ਦੇ ਵਿਅਕਤੀ ਦੀ ਬਾਂਹ ਵਿੱਚ ਲੱਗੀ।
ਪੁਲਿਸ ਵੱਲੋਂ ਫੜ੍ਹੇ ਗਏ ਸਾਰੇ ਹੀ ਵਿਅਕਤੀ ਗੂਡਨਾ (ਕੋਲਿੰਗਵੁਡ ਪਾਰਕ ਅਤੇ ਬੈਲਬਰਡ ਪਾਰਕ) ਖੇਤਰ ਦੇ ਹਨ ਅਤੇ ਇਨ੍ਹਾਂ ਸਭ ਦੀ ਉਮਰ 18 ਤੋਂ 24 ਸਾਲਾਂ ਦੇ ਦਰਮਿਆਨ ਹੈ।