ਭਾਰਤੀ ਜ਼ਿਊਲਰ ਦੀ ਦੁਕਾਨ ਤੋਂ ਗਹਿਣਾ ਚੁਰਾ ਕੇ ਭੱਜ ਰਹੇ ਲੁਟੇਰੇ ਤੋਂ ਵਾਪਿਸ ਖੋਹਿਆ ਬੈਗ

NZ PIC 20 March-2ਬੀਤੇ ਮੰਗਲਵਾਰ ਨਿਊਲਿਨ ਦੇ ‘ਲਿਨਮਾਲ ਸ਼ਾਪਿੰਗ ਸੈਂਟਰ’ ਵਿਖੇ ਸਥਾਪਿਤ ਇਕ ਭਾਰਤੀ ਦੀ ਜਿਊਲਰੀ ਦੁਕਾਨ ‘ਲੋਟਸ ਗੋਲਡ ਜਿਊਲਰੀ’ ਉਤੇ ਲੁੱਟ ਦੀ ਵਾਰਦਾਤ ਹੋਈ ਸੀ। ਸਵੇਰੇ 9.50 ਵਜੇ ਇਕ ਹਥਿਆਰਬੰਦ ਆਦਮੀ ਦੁਕਾਨ ਅੰਦਰ ਦਾਖਿਲ ਹੋਇਆ ਸੀ ਅਤੇ ਉਥੇ ਕੰਮ ਕਰ ਰਹੀ ਮਹਿਲਾ ਵਰਕਰ ਨੂੰ ਹੇਠਾਂ ਲੇਟ ਜਾਣ ਵਾਸਤੇ ਕਿਹਾ ਸੀ।  ਚਿੱਟੇ ਦਿਨ ਉਹ ਲੁਟੇਰਾ ਸ਼ੋਅਕੇਸ ਦਾ ਸ਼ੀਸ਼ਾ ਭੰਨ ਕੇ ਕੀਮਤੀ ਗਹਿਣੇ ਚੁਰਾ ਕੇ ਭੱਜ ਗਿਆ ਸੀ, ਪਰ ਜਦੋਂ ਉਹ ਆਪਣੀ ਕਾਰ ਵਿਚ ਬੈਠ ਕੇ ਨਿਕਲ ਹੀ ਰਿਹਾ ਸੀ ਤਾਂ ਲਾਗੇ ਹੀ ਇਕ ਕੌਫੀ ਪੀ ਰਹੇ 28 ਸਾਲਾ ਤਵਿਤਾ ਮਾਲੂ ਨਾਂਅ ਦੇ ਵਿਅਕਤੀ ਨੇ ਇਸ ਸ਼ੱਕੀ ਵਿਅਕਤੀ ਨੂੰ ਵੇਖ ਲਿਆ ਅਤੇ ਪਿੱਛਾ ਕਰਕੇ ਬੈਗ ਵਾਪਿਸ ਖੋਹ ਲਿਆ। ਇਸ ਦੌਰਾਨ ਕੁਝ ਗਹਿਣੇ ਕਾਰ ਅੰਦਰ ਹੀ ਰਹਿ ਗਏ ਅਤੇ ਉਹ ਖਿਸਕ ਗਿਆ। ਇਸ ਨੌਜਵਾਨ ਨੂੰ ਸਥਾਨਕ ਹੀਰੋ ਮੰਨਿਆ ਜਾ ਰਿਹਾ ਹੈ ਅਤੇ ਲੋਕਾਂ ਨੇ ਇਸ ਦੀ ਬਹਾਦਰੀ ਦੀ ਫੇਸਬੁੱਕ ਅਤੇ ਤਰੀਫ ਕੀਤੀ ਹੈ। ਇਸ ਨੌਜਵਾਨ ਨੇ ਇਹ ਸੁਨੇਹਾ ਦਿੱਤਾ ਹੈ ਕਿ ਸਾਨੂੰ ਸਾਰਿਆਂ ਨੂੰ ਇਕ ਦੂਜੇ ਦੀ ਅਜਿਹੇ ਮੌਕਿਆਂ ਉਤੇ ਸਹਾਇਤਾ ਕਰਨੀ ਚਾਹੀਦੀ ਹੈ। ਇਕ ਅੰਦਾਜੇ ਮੁਤਾਬਿਕ ਉਸਨੇ 50000 ਡਾਲਰ ਤੱਕ ਦੇ ਗਹਿਣੇ ਬਚਾ ਲਏ ਸਨ।

Install Punjabi Akhbar App

Install
×