ਨਿਊਯਾਰਕ, 10 ਜੁਲਾਈ —ਬੀਤੇ ਦਿਨੀਂ ਯੂਨੀਅਨ ਸਿਟੀ ਕੈਲੀਫੋਰਨੀਆ ਦੇ ਨਿਵਾਸੀ ਗੁਰਦੀਪ ਸਿੰਘ ਧਾਲੀਵਾਲ ਉਰਫ (ਦੀਪਾ / ਟੋਨੀ) ਉਮਰ 55 ਸਾਲ ਕੱਦ 5 ਫੁੱਟ 11 ਇੰਚ ਜਿਹੜਾ ਕਿ ਪਿਛਲੇ ਹਫਤੇ ਤੋਂ ਲਾਪਤਾ ਹੈ। ਗੁਰਦੀਪ ਨੂੰ ਪਿਛਲੇ ਸੋਮਵਾਰ ਦੁਪਹਿਰ 1:30 ਵਜੇ ਦੇ ਕਰੀਬ 164 ਅਤੇ ਫੁੱਟਹਿੱਲ ਸਟ੍ਰੀਟ ਲਾਗੇ ਅਤੇ ਫੇਰ ਫਰੂਟਵੇਲ ਬਾਰਟ ਸਟੇਸ਼ਨ ਓਕਲੈਂਡ ਲਾਗੇ ਵੇਖਿਆ ਗਿਆ ਸੀ। ਉਹ ਦਿਮਾਗੀ ਪ੍ਰੇਸ਼ਾਨੀ ਦਾ ਸ਼ਿਕਾਰ ਸੀ । ਗੁਰਦੀਪ ਦਾ ਪਿਛਲਾ ਪਿੰਡ ਰਾਊਕੇ ਕਲਾਂ ਜ਼ਿਲ੍ਹਾ ਮੋਗਾ ਪੰਜਾਬ ਵਿੱਚ ਹੈ, ਉਸਦੇ ਪਿਤਾ ਦਾ ਨਾਮ ਉਜਾਗਰ ਸਿੰਘ ਹੈ। ਅਗਰ ਕਿਸੇ ਕੋਲ ਗੁਰਦੀਪ ਸਿੰਘ ਧਾਲੀਵਾਲ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਕਿਰਪਾ ਉਹ ਮਨਜੀਤ ਸਿੰਘ ਗਿੱਲ 510-750-5224, ਜਗਜੀਤ ਸਿੰਘ ( ਜੋਈ) 510-750-8887 ਜਾਂ ਪਾਲ ਤੂਰ ਨਾਲ 510-938-7731 ਤੇ ਸੰਪਰਕ ਕੀਤਾ ਜਾ ਸਕਦਾ ਹੈ।