ਮਨ ਕੀ ਬਾਤ ਦੀ ਬਜਾਏ ਹੁਣ ਜਨ ਕੀ ਬਾਤ ਕਰਨ ਪ੍ਰਧਾਨ ਮੰਤਰੀ ਮੋਦੀ: ਦੀਵਾਨ

man ke baat or jan ki baat

ਨਿਊਯਾਰਕ/ਲੁਧਿਆਣਾ —ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਵਨ ਦੀਵਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਰੋਨਾ ਮਹਾਂਮਾਰੀ ਦੇ ਕਾਰਨ ਦਿਨੋਂ-ਦਿਨ ਗੰਭੀਰ ਹੁੰਦੇ ਜਾ ਰਹੇ ਦੇਸ਼ ਦੇ ਹਾਲਾਤਾਂ ਦੇ ਮੱਦੇਨਜ਼ਰ ਮਨ ਕੀ ਬਾਤ ਦੀ ਬਜਾਏ ਹੁਣ ਜਨ ਕੀ ਬਾਤ ਕਰਨ ਦੀ ਅਪੀਲ ਕੀਤੀ ਹੈ।ਇੱਥੇ ਜਾਰੀ ਇਕ ਬਿਆਨ ਚ ਪਵਨ ਦੀਵਾਨ ਨੇ ਕਿਹਾ ਕਿ ਦੇਸ਼ ਦੇ ਹਾਲਾਤ ਕੋਰੋਨਾ ਮਹਾਮਾਰੀ ਕਾਰਨ ਦਿਨੋਂ-ਦਿਨ ਗੰਭੀਰ ਹੋ ਰਹੇ ਹਨ, ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਨ ਕੀ ਬਾਤ ਕਰਨ ਦੀ ਬਜਾਏ ਮਨ ਕੀ ਬਾਤ ਵਿੱਚ ਵਿਅਸਤ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੰਦਾ ਕਰਦਿਆਂ ਕਿਹਾ ਕਿ ਇਕ ਪਾਸੇ ਦੇਸ਼ ਅੰਦਰ ਆਕਸੀਜਨ ਦੀ ਘਾਟ ਕਾਰਨ ਮਰੀਜ਼ ਦਮ ਤੋੜ ਰਹੇ ਹਨ, ਜਿਸਨੂੰ ਉਹ ਆਪਣੇ ਦੇਸ਼ ਵਾਸੀਆਂ ਨੂੰ ਭੁਲਾ ਕੇ ਪਹਿਲਾਂ ਹੀ ਵਿਦੇਸ਼ਾਂ ਵਿੱਚ ਵੇਚ ਚੁੱਕੇ ਹਨ। ਦੂਜੇ ਧਿਰ ਆਕਸੀਜਨ ਦੇ ਨਵੇਂ ਆਕਸੀਜਨ ਪਲਾਂਟ ਜਿਆਦਾਤਰ ਗੁਜਰਾਤ ਵਿਚ ਹੀ ਲਗਾਏ ਜਾ ਰਹੇ ਹਨ, ਜੋ ਸਾਫ ਤੌਰ ਤੇ ਦੂਜੇ ਸੂਬਿਆਂ ਨਾਲ ਪੱਖਪਾਤ ਦੀ ਉਦਾਹਰਣ ਹੈ।ਉਨ੍ਹਾਂ ਸਵਾਲ ਕੀਤਾ ਕਿ ਦੇਸ਼ ਦੀਆਂ  ਜ਼ਿਆਦਾਤਰ ਸੰਪਤੀਆਂ ਨੂੰ ਵੇਚਣ ਤੋਂ ਬਾਅਦ ਪ੍ਰਧਾਨ ਮੰਤਰੀ ਹੁਣ ਕੀ-ਕੀ ਵੇਚਣਗੇ? ਕੀ ਪ੍ਰਧਾਨ ਮੰਤਰੀ ਵਾਸਤੇ ਦੇਸ਼ ਦੇ ਆਮ ਲੋਕ ਅਹਿਮੀਅਤ ਨਹੀਂ ਰੱਖਦੇ? ਜੇਕਰ ਅਜਿਹਾ ਹੁੰਦਾ, ਤਾਂ ਉਹ ਦੇਸ਼ ਦੀ ਆਕਸੀਜਨ ਨੂੰ ਵਿਦੇਸ਼ਾਂ ਵਿੱਚ ਨਾ ਵੇਚਦੇ ਅਤੇ ਆਕਸੀਜਨ ਨਵੇਂ ਪਲਾਂਟਾਂ ਨੂੰ ਸਥਾਪਤ ਕਰਨ ਦੇ ਮਾਮਲੇ ਵਿੱਚ ਵੀ ਉਹ ਦੂਜੇ ਸੂਬਿਆਂ ਨਾਲ ਵਿਤਕਰਾ ਨਹੀਂ ਕਰਦੇ।

Welcome to Punjabi Akhbar

Install Punjabi Akhbar
×
Enable Notifications    OK No thanks