ਨਿਊ ਕਾਸਲ ਨਜ਼ਦੀਕ ਬੇਅਰਜ਼ਫੀਲਡ ਟ੍ਰੇਨ ਸਟੇਸ਼ਨ ਉਪਰ ਬੀਤੇ ਦਿਨ ਇੱਕ 39 ਸਾਲਾਂ ਦੇ ਵਿਅਕਤੀ ਨੂੰ ਕਿਸੇ ਤੇਜ਼ਧਾਰ ਹਥਿਆਰ ਦੇ ਹਮਲੇ ਦਾ ਸ਼ਿਕਾਰ ਪਾਇਆ ਗਿਆ ਅਤੇ ਜ਼ਖ਼ਮਾਂ ਦੀ ਤਾਬ ਨਾ ਝਲਦਿਆਂ, ਪਲੇਟਫਾਰਮ ਉਪਰ ਹੀ ਉਕਤ ਦੀ ਮੌਤ ਹੋ ਗਈ।
ਪੁਲਿਸ ਨੇ ਫੌਰਨ ਕਾਰਵਾਈ ਅਤੇ ਇਸ ਮਾਮਲੇ ਦੀ ਤਹਿਕੀਕਾਤ ਕਰਦਿਆਂ ਇੱਕ 27 ਸਾਲਾਂ ਦੇ ਵਿਅਕਤੀ ਨੂੰ ਉਕਤ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ ਅਤੇ ਉਸਨੂੰ ਰੇਮੰਡ ਟੇਰੇਸ ਪੁਲਿਸ ਸਟੇਸ਼ਨ ਹਿਰਾਸਤ ਵਿੱਚ ਰੱਖਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਜ਼ਮਾਨਤ, ਪੁਲਿਸ ਵੱਲੋਂ ਨਾ-ਮਨਜ਼ੂਰ ਕਰ ਦਿੱਤੀ ਗਈ ਹੈ ਅਤੇ ਅੱਜ ਅਦਾਲਤ ਵਿੱਚ ਉਸਨੂੰ ਪੇਸ਼ ਕੀਤਾ ਜਾ ਰਿਹਾ ਹੈ।