ਪਰਥ ਦੇ ਹੋਟਲ ਕੁਆਰਨਟੀਨ ਵਿੱਚੋਂ ਭੱਜਿਆ ਇੱਕ ਵਿਅਕਤੀ -8 ਘੰਟਿਆਂ ਬਾਅਦ ਗ੍ਰਿਫਤਾਰ

ਬ੍ਰਿਸਬੇਨ (ਕੁਈਨਜ਼ਲੈਂਡ) ਤੋਂ ਜਹਾਜ਼ ਰਾਹੀਂ ਆਇਆ ਇੱਕ 39 ਸਾਲਾਂ ਦਾ ਵਿਅਕਤੀ ਜਿਸਨੂੰ ਕਿ ਪੱਛਮੀ ਆਸਟ੍ਰੇਲੀਆ ਅੰਦਰ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ 48 ਘੰਟਿਆਂ ਦੌਰਾਨ ਵਾਪਿਸ ਜਾਣ ਦੀ ਤਾਕੀਦ ਤਹਿਤ ਰਿਵਰਡੇਲ ਦੇ ਹੋਟਲ ਕੁਆਰਨਟੀਨ ਵਿੱਚ ਰੱਖਿਆ ਗਿਆ ਸੀ, ਰਾਤ ਦੇ ਹਨੇਰਾ ਦਾ ਫਾਇਦਾ ਉਠਾ ਕੇ, ਖਿੜਕੀ ਰਾਹੀਂ ਚੱਦਰਾਂ ਦੀ ਰੱਸੀ ਬਣਾ ਕੇ ਖਿੜਕੀ ਵਿੱਚੋਂ ਦੀ ਨੱਸ ਗਿਆ। ਪੁਲਿਸ ਨੂੰ ਉਸਦੀ ਭਾਲ ਵਿੱਚ ਕਾਫੀ ਮੁਸ਼ੱਕਤ ਕਰਨੀ ਪਈ ਪਰੰਤੂ 8 ਘੰਟਿਆਂ ਬਾਅਦ ਮਾਊਂਟ ਲਾਅਲੇਅ ਵਿਖੇ ਗ੍ਰਿਫਤਾਰ ਕਰ ਲਿਆ ਗਿਆ। ਬੇਸ਼ੱਕ ਉਸਦੀ ਕਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਈ ਹੈ ਪਰੰਤੂ ਉਸ ਉਪਰ ਗੈਰ-ਜ਼ਿੰਮੇਵਾਰਾਨਾ ਤਰੀਕਿਆਂ ਦੇ ਨਾਲ ਸਰਕਾਰੀ ਨਿਯਮਾਂ ਦੀ ਉਲੰਘਣਾਂ ਅਤੇ ਗਲਤ ਸੂਚਨਾ ਦੇਣ ਦੇ ਇਲਜ਼ਾਮ ਲਗਾਏ ਗਏ ਹਨ।

Welcome to Punjabi Akhbar

Install Punjabi Akhbar
×
Enable Notifications    OK No thanks