ਨਿਊ ਸਾਊਥ ਵੇਲਜ਼ ਵਿੱਚ ਅਣਪਛਾਤੇ ਵਿਅਕਤੀ ਦੀ ਮਿਲੀ ਮ੍ਰਿਤਕ ਦੇਹ, ਇੱਕ ਵਿਅਕਤੀ ਕਤਲ ਦੇ ਦੋਸ਼ ਤਹਿਤ ਗ੍ਰਿਫ਼ਤਾਰ

ਨਿਊ ਸਾਊਥ ਵੇਲਜ਼ ਦੇ ਪਾਰਕਸ ਖੇਤਰ ਵਿਖੇ ਬੂਰੀ ਸਟ੍ਰੀਟ (ਪੀਕ ਹਿੱਲ) ਦੇ ਇੱਕ ਘਰ ਵਿੱਚੋਂ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੇ ਇੱਕ ਅਣਪਛਾਤੀ ਮ੍ਰਿਤਕ ਦੇਹ ਬਰਾਮਦ ਕੀਤੀ ਅਤੇ ਨਾਲ ਹੀ ਸੈਂਟਰਲ ਵੈਸਟਰਨ ਨਿਊ ਸਾਊਥ ਵੇਲਜ਼ ਵਿੱਚੋਂ ਇੱਕ 38 ਸਾਲਾਂ ਦੇ ਵਿਅਕਤੀ ਨੂੰ ਉਕਤ ਵਿਅਕਤੀ ਦੇ ਕਤਲ ਦੇ ਜੁਰਮ ਵਿੱਚ ਗ੍ਰਿਫ਼ਤਾਰ ਵੀ ਕਰ ਲਿਆ ਹੈ।
ਪੁਲਿਸ ਵੱਲੋਂ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਫੌਰੀ ਕਾਰਵਾਈ ਤਹਿਤ ਫੜ੍ਹੇ ਗਏ ਉਕਤ ਵਿਅਕਤੀ ਨੂੰ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਮਾਣਯੋਗ ਜੱਜ ਸਾਹਿਬਾਨ ਨੇ ਉਸਦੀ ਅਗਾਊਂ ਜ਼ਮਾਨਤ ਨੂੰ ਨਾਮਨਜ਼ੂਰ ਕਰ ਦਿੱਤਾ ਅਤੇ ਪਾਰਕਸ ਲੋਕਲ ਅਦਾਲਤ ਵਿੱਚ ਉਸਨੂੰ ਅੱਜ ਮੁੜ ਤੋਂ ਪੇਸ਼ ਕੀਤਾ ਜਾ ਰਿਹਾ ਹੈ।