ਨਿਊ ਸਾਊਥ ਵੇਲਜ਼ ਪੁਲਿਸ ਨੇ ਬੀਤੇ 4 ਮਹੀਨਿਆਂ ਦੀ ਪੜਤਾਲ ਉਪਰ ਕਾਰਵਾਈ ਕਰਦਿਆਂ ਸਿਡਨੀ ਦੇ ਵੈਂਟਵਰਥ ਸਟ੍ਰੀਟ ਅਤੇ ਬੌਂਡ ਸਟ੍ਰੀਟ ਵਿਖੇ ਹੋਟਲਾਂ ਦੇ ਕਮਰਿਆਂ ਵਿੱਚੋਂ 4.9 ਕਿਲੋ ਬਿਊਟਨੇਡੀਅਲ (ਜੀ.ਐਚ.ਬੀ. -ਗਾਮਾ ਹਾਈਡ੍ਰਾਕਸੀਬਿਊਟੀਰੇਟ ਬਣਾਉਣ ਦੇ ਕੰਮ ਆਉਂਦਾ ਹੈ) ਅਤੇ 253 ਗ੍ਰਾਮ ਮੈਥੀਲਮਫੈਟਾਮਾਈਨ ਅਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥ ਫੜ੍ਹੇ ਹਨ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇੱਕ 52 ਸਾਲਾਂ ਦੇ ਵਿਅਕਤੀ ਨੂੰ ਉਕਤ ਮਾਮਲੇ ਤਹਿਤ ਸਿਡਨੀ ਸੀ.ਬੀ.ਡੀ. ਵਿੱਚੋਂ ਗ੍ਰਿਫ਼ਤਾਰ ਵੀ ਕੀਤਾ ਹੈ। ਪੁਲਿਸ ਵੱਲੋਂ ਇਸ ਵਿਅਕਤੀ ਉਪਰ ਦਰਜਨਾਂ ਹੀ ਕਾਨੂੰਨ ਦੀਆਂ ਧਾਰਾਂਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਫੜ੍ਹੇ ਗਏ ਉਕਤ ਨਸ਼ੀਲੇ ਪਦਾਰਥਾਂ ਦੀ ਕੀਮਤ 6 ਲੱਖ ਡਾਲਰ ਆਂਕੀ ਗਈ ਹੈ।