ਐਡੀਲੇਡ ਦੇ ਇੱਕ ਕਤਲ ਮਾਮਲੇ ਵਿੱਚ ਇੱਕ ਪੁਰਸ਼ ਅਤੇ ਇੱਕ ਮਹਿਲਾ ਗ੍ਰਿਫ਼ਤਾਰ

ਬੀਤੇ ਸਾਲ 2022 ਦੇ ਅਗਸਤ ਦੇ ਮਹੀਨੇ ਦੀ 29 ਤਾਰੀਖ ਨੂੰ ਐਡੀਲੇਡ ਵਿਖੇ ਜਿਓਫਰੇ ਮੈਕਲੀਨ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਚੱਲੀਆਂ ਸਨ ਅਤੇ ਅਕਤੂਰ ਦੇ ਮਹੀਨੇ ਵਿੱਚ ਐਡੀਲੇਡ ਦੇ ਸੈਲਿਸਬਰੀ (ਦੱਖਣੀ) ਦੇ ਇੱਕ ਕੂੜੇਦਾਨ ਵਿੱਚੋਂ ਇੱਕ ਮ੍ਰਿਤਕ ਵਿਅਕਤੀ ਦੇ ਸਰੀਰ ਦੇ ਅੰਗ ਮਿਲੇ ਸਨ ਜੋ ਕਿ ਜਿਓਫਰੇ ਮੈਕਲੀਨ ਦੇ ਹੀ ਸਨ ਕਿਉਂਕਿ ਉਸਦਾ ਕਤਲ ਕੀਤਾ ਜਾ ਚੁਕਿਆ ਸੀ।
ਪੁਲਿਸ ਨੇ ਤਲਾਸ਼ ਸ਼ੁਰੂ ਕੀਤੀ ਤਾਂ ਅੱਜ ਐਡੀਲੇਡ ਦੇ ਉਤਰੀ ਖੇਤਰ ਵਿੱਚਲੇ ਐਂਡ੍ਰਿਊਜ਼ ਫਾਰਮ ਦੇ ਇੱਕ ਘਰ ਵਿੱਚੋਂ 51 ਸਾਲਾਂ ਦੇ ਇੱਕ ਪੁਰਸ਼ ਅਤੇ 49 ਸਾਲਾਂ ਦੀ ਇੱਕ ਮਹਿਲਾ ਨੂੰ ਉਕਤ ਕਤਲ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਉਕਤ ਮਕਾਨ ਦੀ ਤਲਾਸ਼ੀ ਦੌਰਾਨ ਕਾਫੀ ਸਾਮਾਨ ਵੀ ਇਕੱਠਾ ਕੀਤਾ ਗਿਆ ਹੈ ਜੋ ਕਿ ਪੁਲਿਸ ਦਾ ਮੰਨਣਾ ਹੈ ਕਿ ਸਬੂਤਾਂ ਦੇ ਤੌਰ ਤੇ ਇਕੱਠਾ ਕੀਤਾ ਜਾ ਰਿਹਾ ਹੈ ਅਤੇ ਇਹ ਸਬੂਤ ਮੁਲਜ਼ਮਾਂ ਦੇ ਖ਼ਿਲਾਫ਼ ਅਦਾਲਤ ਵਿੱਚ ਪੇਸ਼ ਕੀਤੇ ਜਾਣਗੇ।