ਪਾਰਲੀਮੈਂਟ ਅੰਦਰ ਸਰੀਰਕ ਸ਼ੋਸ਼ਣ ਕਰਨ ਵਾਲੇ ਵਿਅਕਤੀ ਨੂੰ ਉਸਦੇ ਮੌਜੂਦਾ ਅਹੁਦੇ ਤੋਂ ਹਟਾਇਆ

(ਦ ਏਜ ਮੁਤਾਬਿਕ) ਲਿਬਰਲ ਪਾਰਟੀ ਦਾ ਸਾਬਕਾ ਸਟਾਫ ਮੈਂਬਰ ਜਿਸ ਉਪਰ ਕਿ ਬ੍ਰਿਟਨੀ ਹਿਗਿੰਨਜ਼ ਨੇ ਪਾਰਲੀਮੈਂਟ ਦੇ ਅੰਦਰ (ਮਾਰਚ 2019 ਦਾ ਵਾਕਿਆ) ਹੀ ਸਰੀਰਕ ਸ਼ੋਸ਼ਣ ਕੀਤਾ ਸੀ, ਨੂੰ ਉਸਦੇ ਮੌਜੂਦਾ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਜ਼ਾ ਦੇ ਨਾਲ ਹੀ ਉਸਦਾ ਮੈਡੀਕਲ ਚੈਕਅਪ ਵੀ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਜਦੋਂ ਦਾ ਬ੍ਰਿਟਨੀ ਹਿਗਿੰਨਜ਼ ਨੇ ਉਸ ਉਪਰ ਇਹ ਇਲਜ਼ਾਮ ਲਗਾਏ ਸਨ ਤਾਂ ਹੋਰ ਤਿੰਨ ਮਹਿਲਾਵਾਂ ਅਜਿਹੇ ਹੀ ਇਲਜ਼ਾਮਾਂ ਦੇ ਨਾਲ ਅੱਗੇ ਆਈਆਂ ਸਨ ਅਤੇ ਉਕਤ ਮੁਲਜ਼ਮ ਉਪਰ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਬ੍ਰਿਟਨੀ ਹਿਗਿੰਨਜ਼ ਨੇ ਦੱਸਿਆ ਸੀ ਕਿ ਮਾਰਚ 2019 ਵਿੱਚ ਉਸ ਵੇਲੇ ਦੀ ਡਿਫੈਂਸ ਇੰਡਸਟਰੀ ਮੰਤਰੀ ਲਿੰਡਾ ਰੇਨੋਲਡਜ਼ ਦੇ ਦਫ਼ਤਰ ਵਿੱਚ ਉਸਨੇ ਨੌਕਰੀ ਕਰਨੀ ਸ਼ੁਰੂ ਕੀਤੀ ਸੀ ਅਤੇ ਮਹਿਜ਼ ਤਿੰਨ ਹਫ਼ਤਿਆਂ ਦੇ ਅੰਦਰ ਹੀ ਉਕਤ ਵਿਅਕਤੀ ਨੇ ਉਨ੍ਹਾਂ ਦੇ ਬਾਸ ਦੇ ਦਫ਼ਤਰ ਦੇ ਅੰਦਰ ਹੀ ਉਸ ਨਾਲ ਸਰੀਰਕ ਸ਼ੋਸ਼ਣ ਕੀਤਾ ਸੀ। ਉਸ ਸਮੇਂ ਦੇ ਹੋਰ ਸਟਾਫ ਮੈਂਬਰਾਂ ਨੇ ਉਕਤ ਮੁਲਜ਼ਮ ਬਾਰੇ ਗੱਲ ਕਰਦਿਆਂ ਕਾਫੀ ਕੁੱਝ ਕਿਹਾ ਹੈ ਕਿ ਉਹ ਬਹੁਤ ਜ਼ਿਆਦਾ ਉਤਸਾਹੀ ਅਤੇ ਆਪਣੇ ਆਪ ਵਿੱਚ ਹੀ ਮਸਤ ਆਦਮੀ ਸੀ ਪਰੰਤੂ ਜਦੋਂ ਦੀਆਂ ਉਨ੍ਹਾਂ ਨੇ ਉਸ ਦੀਆਂ ਅਜਿਹੀਆਂ ਕਰਤੂਤਾਂ ਸੁਣੀਆਂ ਹਨ ਤਾਂ ਉਹ ਹੈਰਾਨ ਹਨ ਕਿ ਅਸਲ ਵਿੱਚ ਉਹ ਕੋਈ ਚੰਗਾ ਵਿਅਕਤੀ ਨਹੀਂ ਹੈ ਅਤੇ ਅਜਿਹੀਆਂ ਘਿਨੌਣੀਆਂ ਕਾਰਵਾਈਆਂ ਕਰਨ ਵਾਲਾ ਅਸਲ ਮੁਜਰਮ ਵੀ ਹੋ ਸਕਦਾ ਹੈ।
ਉਕਤ ਵਿਅਕਤੀ ਇਸ ਸਮੇਂ ਜਿਹੜੀ ਵੱਡੀ ਫਰਮ ਨਾਲ ਕੰਮ ਕਰ ਰਿਹਾ ਹੈ, ਉਥੋਂ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੇ ਇਸ ਕੰਪਨੀ ਵਿੱਚ ਜੁਲਾਈ 2020 ਤੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਅਤੇ ਕੰਪਨੀ ਨੇ ਹਾਲੇ ਤੱਕ ਆਪਣੇ ਕਿਸੇ ਵੀ ਮੁਲਾਜ਼ਮ ਤੋਂ ਇਹ ਨਹੀਂ ਪੁੱਛਿਆ ਹੈ ਕਿ ਕੀ ਉਸ ਨੇ ਇੱਥੇ ਵੀ ਅਜਿਹੀ ਕੋਈ ਕਾਰਵਾਈ ਕੀਤੀ ਹੈ ਜਾਂ ਨਹੀਂ….?
ਜ਼ਿਕਰਯੋਗ ਹੈ ਕਿ ਉਕਤ ਮੁਲਜ਼ਮ ਨੇ ਸੈਨੇਟਰ ਰੇਨੋਲਡਜ਼ ਦੇ ਆਫ਼ਿਸ ਵਿੱਚ ਜੁਆਇਨ ਕਰਨ ਤੋਂ ਪਹਿਲਾਂ ਵੀ ਘੱਟੋ ਘੱਟ ਚਾਰ ਵੱਡੇ ਰਾਜਨੀਤੀਕਾਂ ਦੇ ਆਫ਼ਿਸ ਵਿੱਚ ਕੰਮ ਕੀਤਾ ਸੀ।

Install Punjabi Akhbar App

Install
×