ਜਦ ਤੱਕ ਸਰਕਾਰ ਇਸ ਤਿੰਨ ਕਾਲੇ ਕਾਨੂੰਨ ਵਾਪਿਸ ਨਹੀਂ ਲੈਂਦੀ -ਕਿਸਾਨਾਂ ਦੀ ਹਰ ਸੰਭਵ ਮਦਦ ਸਾਡਾ ਸਾਰਿਆ ਦਾ ਧਰਮ ਬਣਦਾ ਹੈ—ਮਲਵਿੰਦਰ ਚਾਹਲ

ਨਿਊਯਾਰਕ – ਅਮਰੀਕਾ ਦੇ ਕੈਲੀਫੋਰਨੀਆ ’ਚ ਰਹਿੰਦੇ ਉੱਘੇ ਸਿੱਖ ਆਗੂ ਸ: ਮਲਵਿੰਦਰ ਸਿੰਘ ਚਾਹਲ ਨੇ ਪ੍ਰਵਾਸੀ ਭਾਰਤੀਆ ਅਤੇ ਭਾਰਤ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਜਿੰਨੀ ਦੇਰ ਕਿਸਾਨਾਂ ਦੇ ਖ਼ਿਲਾਫ਼ ਜੋ ਆਰਡੀਨੈਂਸ ਜਾਰੀ ਕੀਤਾ ਗਿਆ ਹੈ, ਇਸ ਖ਼ਿਲਾਫ਼ ਜੋ ਮੁਜ਼ਾਹਰਾ/ ਧਰਨਾ ਕੇਦਰ ਦੀ ਸਰਕਾਰ ਦੇ ਖ਼ਿਲਾਫ਼ ਦਿੱਤਾ ਜਾ ਰਿਹਾ ਹੈ, ਸਰਕਾਰ ਇਸ ਕਿਸਾਨ ਵਿਰੋਧੀ ਕਾਨੂੰਨ ਨੂੰ ਵਾਪਸ ਨਹੀਂ ਲੈਂਦੀ, ਤੱਦ ਤੱਕ ਆਪਣਾ ਸਾਰਿਆਂ ਦਾ ਇਹ ਧਰਮ ਬਣਦਾ ਹੈ ਕਿ ਕਿਸਾਨਾਂ ਦੀ ਹਰ ਸੰਭਵ ਮਦਦ ਕਰੀਏ ਜੀ। ਜਿਵੇਂ ਕਿ ਪਹਿਲਾ ਧਰਨੇ ਵਿੱਚ ਸ਼ਾਮਲ ਹੋਣਾ, ਦੂਜਾ ਉਹਨਾਂ ਦੀਆਂ ਜੋ ਵੀ ਜ਼ਰੂਰਤਾਂ ਨੇ ਨੂੰ ਪੂਰਾ ਕਰਨਾ, ਜੋ ਕੁਝ ਵੀ ਨਹੀਂ ਕਰ ਸਕਦਾ ਉਹ ਸ਼ੋਸ਼ਲ ਮੀਡੀਏ ਰਾਹੀਂ ਕਿਸਾਨਾਂ ਦੇ ਸੰਘਰਸ਼ ਨੂੰ ਸਰਗਰਮ ਕਰ ਸਕਦਾ ਹੈ, ਘੱਟੋ ਘੱਟ ਇਹਨਾਂ ਦਿਨਾਂ ਵਿੱਚ ਕੋਈ ਵੀ ਹੋਰ ਮੈਸਜ ਸ਼ੇਅਰ ਕਰਨ ਦੀ ਬਜਾਏ ਇਸ ਸੰਘਰਸ਼ ਨਾਲ ਸਬੰਧਤ ਸੁਨੇਹੇ ਹੀ ਸਾਨੂੰ ਸਾਂਝੇ/ਸ਼ੇਅਰ ਕਰਨੇ ਚਾਹੀਦੇ ਹਨ|

Install Punjabi Akhbar App

Install
×