ਮਾਲਵਾ ਰਿਜਰਚ ਸੈਂਟਰ ਪਟਿਆਲਾ ਵੱਲੋਂ ਭਾਸ਼ਾ ਭਵਨ ਵਿਖੇ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਹੋਣ ਕਾਰਨ ਪੰਜਾਬੀ ਦੀ ਕਿਸਾਨੀ ਵਿੱਚ ਖੱਬੇਪੱਖੀਆਂ ਅਤੇ ਮਾਰਕਸਵਾਦੀਆਂ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ

DSC_0478 copy
”ਅਜੋਕੇ ਸੰਸਾਰੀਕਰਨ ਦੇ ਯੁੱਗ ਵਿਚ ਇਹ ਵਿਆਪਕ ਮੰਗ ਕੀਤੇ ਜਾਂਦੀ ਹੈ ਕਿ ਸਿੱਖ ਵਿਚਾਰਧਾਰਾ ਦੀ ਬ੍ਰਹਿਮੰਡੀ ਵਿਆਖਿਆ ਕੀਤੀ ਜਾਏ। ਕਿਉਂਕਿ ਸੱਚ ਤਾਂ ਇਹ ਹੈ ਕਿ ਸਿੱਖ ਵਿਚਾਰਧਾਰਾ ਹੀ ਸੰਸਾਰ ਵਿੱਚ ਇੱਕ ਅਜਿਹੀ ਵਿਚਾਰਧਾਰਾ ਹੈ ਜ਼ੋ ਮੁਕੰਮਲ ਵਿਆਪਕ ਅਤੇ ਬ੍ਰਹਿਮੰਡੀ ਵਿਚਾਰਧਾਰਾ ਦੀ ਕਸਵੱਟੀ ਉਤੇ ਪੂਰੀ ਉਤਰਦੀ ਹੈ। ਸਿੱਖ ਵਿਚਾਰਧਾਰਾ ਪੂਰਬੀ ਚਿੰਤਨ ਦਾ ਸਿਖਰ ਹੈ, ਪੰਜਾਬ ਦੀ ਕਿਸਾਨੀ ਜ਼ਿਆਦਾਤਰ ਸਿੱਖ ਵਿਚਾਰਧਾਰਾ ਤੋਂ ਪ੍ਰਭਾਵਿਤ ਰਹੀ ਹੈ, ਇਸ ਲਈ ਮਾਰਕਸਵਾਦੀਆਂ ਅਤੇ ਖੱਬੇ ਪੱਖੀਆਂ ਅਤੇ ਸਾਧਾਰਨ ਕਿਸਾਨੀ ਵਿੱਚ ਵੱਡਾ ਬੌਧਿਕ ਪਾੜਾ ਰਿਹਾ ਹੈ। ਮਾਰਕਸਵਾਦੀਆਂ ਅਤੇ ਖੱਬੇਪੱਖੀਆਂ ਦੀਆਂ ਜੜ੍ਹਾਂ ਲੋਕਾਂ ਵਿੱਚ ਨਹੀਂ ਲੱਗ ਸਕੀਆਾਂ ਅਤੇ ਉਨ੍ਹਾਂ ਦੀ ਹੋਂਦ ਜਿਆਦਾਤਰ ਇੱਕ ਬੌਧਿਕ ਸ਼੍ਰੇਸ਼ਠ ਵਰਗ ਤਕ ਸੀਮਤ ਰਹੀ ਇਹ ਤੱਤ ਸਾਰ ਅੱਜ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ.) ਵੱਲੋਂ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੀ ਪੁਸਤਕ ”ਸੰਸਾਰੀਕਰਨ ਦੇ ਦੌਰ ਵਿੱਚ ਪੂਰਬ ਅਤੇ ਸਿੱਖ ਵਿਚਾਰਧਾਰਾ ਦੀ ਸਾਰਥਿਕਤਾ’ ਦੇ ਲੋਕ ਅਰਪਣ ਸਮਾਗਮ ਵਿੱਚ ਚਿੰਤਕਾਂ, ਬੁੱਧੀਜੀਵੀਆਂ ਅਤੇ ਗੰਭੀਰ ਪਾਠਕਾਂ ਵੱਲੋਂ ਰਚਾਏ ਸੰਵਾਦ ਵਿੱਚ ਅਗਰਭੂਮਿਤ ਹੋਇਆ।” ਇਸ ਪੁਸਤਕ ਲੋਕ ਅਰਪਣ ਸਮਾਗਮ ਦੀ ਪ੍ਰਧਾਨਗੀ ਸ਼੍ਰੀ ਕੇ.ਕੇ. ਬਾਵਾ ਚੇਅਰਮੈਨ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਨੇ ਕੀਤੀ, ਜਦ ਕਿ ਮੁੱਖ ਮਹਿਮਾਨ ਸ਼੍ਰੀ ਐਸ.ਆਰ. ਲੱਧੜ ਆਈ.ਏ.ਐਸ. ਪ੍ਰਿੰਸੀਪਲ ਸਕੱਤਰ ਪੰਜਾਬ ਸਰਕਾਰ ਸਨ, ਸ਼੍ਰੀ ਬੀ.ਐਸ. ਰਤਨ, ਸ. ਗੁਰਦੀਪ ਸਿੰਘ ਏ.ਆਈ.ਜੀ. ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ। ਡਾ. ਕੁਲਵੀਰ ਕੌਰ, ਡਾ. ਤੇਜਵੰਤ ਮਾਨ, ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ, ਸ. ਗੁਰਬਚਨ ਸਿੰਘ ਸੰਪਾਦਕ ਦੇਸ਼ ਪੰਜਾਬ ਨੇ ਪੁਸਤਕ ਦੇ ਸਿਧਾਂਤਕ ਤੇ ਦਾਰਸ਼ਨਿਕ ਪਹਿਲੂਆਂ ਬਾਰੇ ਆਪਣੇ ਪਰਚੇ ਪ੍ਰਸਤੁਤ ਕੀਤੇ। ਇਸ ਮੌਕੇ ਬਹੁਤ ਉਸਾਰੂ ਬਹਿਸ ਹੋਈ, ਜਿਸ ‘ਚ ਆਰੰਭ ਡਾ. ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕੀਤੀ। ਬਹਿਸ ਵਿੱਚ ਡਾ. ਤੇਜਾ ਸਿੰਘ ਤਿਲਕ, ਡਾ. ਲਕਸ਼ਮੀ ਨਰਾਇਣ ਭੀਖੀ, ਡਾ. ਜਗਮੇਲ ਸਿੰਘ ਭਾਠੂਆ, ਇੰ. ਆਰ.ਐਸ. ਸਿਆਣ, ਡਾ. ਭਗਵੰਤ ਸਿੰਘ, ਜਗਦੀਪ ਸਿੰਘ, ਅਮਰਜੀਤ ਹਿਰਦੇ, ਪਵਨ ਹਰਚੰਦਪੁਰੀ, ਐਡਵੋਕੇਟ ਸੁਰਿੰਦਰਪਾਲ ਬਠਿੰਡਾ, ਸ਼੍ਰੀ ਮੇਘ ਰਾਜ ਬਠਿੰਡਾ, ਨੇ ਭਾਗ ਲੈ ਕੇ ਲੋਕ ਉਸਾਰੂ ਸੰਵਾਦ ਰਚਾਇਆ। ਸੀ ਬੀ.ਐਸ. ਰਤਨ ਨੇ ਡਾ. ਸਵਰਾਜ ਸਿੰਘ ਦੀ ਪੁਸਤਕ ਨੂੰ ਬੇਸ਼ਕੀਮਤੀ ਦੱਸਿਆ। ਗੁਰਦੀਪ ਸਿੰਘ ਨੇ ਏ.ਆਈ.ਜੀ. ਨੇ ਆਪਣੇ ਭਾਵ ਵਿਅਕਤ ਕੀਤੇ। ਸ਼੍ਰੀ ਐਸ.ਆਰ. ਲੱਧੜ ਨੇ ਕਿਹਾ ਕਿ ਅਜੋਕਾ ਬੁੱਧੀਜੀਵੀ ਵਰਗ ਵਿਸ਼ਵੀਕਰਨ ਨੂੰ ਮਾੜਾ ਵੀ ਕਹੀ ਜਾ ਰਿਹਾ ਹੈ ਤੇ ਉਸਦਾ ਪ੍ਰਚਾਰ ਵੀ ਕਰੀ ਜਾ ਰਿਹਾ ਹੈ। ਉਨ੍ਹਾਂ ਨੇ ਇਸ ਪੁਸਤਕ ਨੂੰ ਨਵੇਂ ਸੰਵਾਦ ਛੇੜਣ ਵਾਲੀ ਕਿਹਾ।
ਪ੍ਰਸਿੱਧ ਗਾਇਕ ਹੈਰੀ ਬਾਠ ਨੇ ਸੱਭਿਅਕ ਤੇ ਸਮਾਜਿਕ ਗੀਤ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ। ਗਾਇਕ ਬੁਜਰਕ ਨੇ ਵੀ ਆਪਣੇ ਗੀਤ ਗਾਏ। ਕਵ੍ਰਿਤੀ ਮਨਪ੍ਰੀਤ ਸੁਖਵਿੰਦਰ, ਸੁਸ਼ਮਾ ਸੱਭਰਵਾਲ, ਕੈਲਾਸ਼ ਅਮਲੋਹੀ, ਬਚਨ ਸਿੰਘ ਗੁਰਮ, ਪੁਸ਼ਵਿੰਦਰ ਸਿੰਘ ਰਾਣਾ, ਕ੍ਰਿਸ਼ਨ ਬੇਤਾਬ ਨੇ ਆਪਣੀ ਪੁਰਖਲੂਸ ਸ਼ਾਇਰੀ ਨਾਲ ਮੰਤਰਮੁਗਧ ਕੀਤਾ। ਇਸ ਸਮਾਗਮ ਵਿੱਚ ਪ੍ਰਿੰਸੀਪਲ ਹਰਜਿੰਦਰ ਸਿੰਘ ਭੰਦੋਹਲ ਦੀ ਕਹਾਣੀ ਉਪਰ ਅਧਾਰਿਤ ਉਸ ਵੱਲੋਂ ਪ੍ਰਡਿਊਸ ਕੀਤੀ ਟੈਲੀਫਿਲਮ ਵੀ ਰਿਲੀਜ਼ ਕੀਤੀ ਗਈ।
ਬਹੁਤ ਹੀ ਸ਼ਾਇਸਤਗੀ ਨਾਲ ਲੰਮਾ ਸਮਾਂ ਚੱਲੇ ਸਮਾਗਮ ਦੀ ਮੰਚ ਸੰਚਾਲਣਾ ਡਾ. ਭਗਵੰਤ ਸਿੰਘ ਨੇ ਬਹੁਤ ਹੀ ਸਹਜਮਈ ਢੰਗ ਨਾਲ ਕਰਕੇ ਸਮਾਗਮ ਦੀ ਰੌਚਿਕਤਾ ਨੂੰ ਬਰਕਰਾਰ ਰੱਖਿਆ। ਇਸ ਭਾਵਪੂਰਤ ਸਮਾਗਮ ਵਿੱਚ ਅਵਤਾਰ ਧਮੋਟ, ਪਵਨ ਹਰਚੰਦਪੁਰੀ, ਗੁਲਜਾਰ ਸ਼ੋਂਕੀ, ਪ੍ਰਿੰ. ਹਰਜਿੰਦਰ ਭੰਦੋਰਲ, ਸ. ਗੁਰਨਾਮ ਸਿੰਘ, ਕੁਲਵੰਤ ਕਸਕ, ਪ੍ਰੋ. ਜੇ.ਕੇ ਮਿਗਲਾਨੀ, ਡਾ. ਦਰਸ਼ਨ ਕੌਰ, ਹੀਰਾ ਸਿੰਘ ਕੋਮਲ, ਜੰਗ ਸਿੰਘ ਫੱਟੜ, ਜ਼ਸਵੰਤ ਸਿੰਘ, ਗੁਰਚਰਨ ਢੀਂਡਸਾ, ਗੁਰਮੁਖ ਸਿੰਘ ਜਾਗੀ, ਨਾਨਕ ਚੰਦ ਨਰੜੂ, ਡਾ. ਮਦਨ ਲਾਲ ਹਸੀਜਾ, ਸਰਬੱਤ ਦਾ ਭਲਾ ਟਰੱਸਟ, ਸ. ਜੱਸਾ ਸਿੰਘ ਸਰਬੱਤ ਦਾ ਭਲਾ ਟਰੱਸਟ, ਸਤਨਾਮ ਸਿੰਘ ਵਿਰਕ, ਭਾਸ਼ੋ, ਮਨਪ੍ਰੀਤ, ਸੰਦੀਪ ਸਿੰਘ, ਬਲਬੀਰ ਜਲਾਲਾਬਾਦੀ, ਅੰਮ੍ਰਿਤਪਾਲ ਸਿੰਘ ਪਟਿਆਲਾ, ਮਨੁੱਖੀ ਹਕੂਕਾਂ ਦੇ ਸ਼੍ਰੀ ਜਗਜੀਤ ਸਿੰਘ ਸਾਹਨੀ, ਦਰਸ਼ਨ ਸਿੰਘ ਪ੍ਰੀਤੀਮਾਨ ਰਾਮਪੁਰਾ ਫੂਲ, ਬਲਦੇਵ ਸਿੰਘ ਛਾਜਲੀ, ਚਰਨ ਬਂਬੀਹਾ, ਆਦਿ ਅਨੇਕਾਂ ਚਿੰਤਕ ਤੇ ਲੇਖਕ ਸ਼ਾਮਲ ਸਨ। ਇਸ ਸਮੇਂ ਸਪਤਰਿਸ਼ੀ ਪ੍ਰਕਾਸ਼ਨ ਅਤੇ ਜਸਵੰਤ ਸਿੰਘ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਆਕਰਸ਼ਣ ਦਾ ਕੇਂਦਰ ਰਹੀ। ਇਹ ਸਮਾਗਮ ਪੰਜਾਬੀ ਸਾਹਿਤ ਵਿਚ ਨਵੇਂ ਸੰਵਾਦ ਛੇੜ ਗਿਆ।

Install Punjabi Akhbar App

Install
×