ਮਾਲਵਾ ਰਿਸਰਚ ਸੈਟਰ ਪਟਿਆਲਾ (ਰਜਿ.) ਵਲੋ ਅੰਮ੍ਰਿਤ ਅਜ਼ੀਜ਼ ਦੀ ਕਾਵਿ-ਪੁਸਤਕ ‘ਤੇਰੇ ਬਿਨਾਂ’ ਲੋਕ ਅਰਪਣ ਹੋਈ

press-note-1234

ਹਰਬੰਸ ਸਿਨੇਮਾ ਕੰਪਲੈਕਸ ਪਟਿਆਲਾ ਵਿਖੇ ਸ਼ਾਇਰ ਅੰਮ੍ਰਿਤ ਅਜ਼ੀਜ਼ ਦੀ ਪਲੇਠੀ ਕਾਵਿ-ਪੁਸਤਕ ਤੇਰੇ ਬਿਨਾਂ ਦਾ ਲੋਕ-ਅਰਪਣ ਕਰਦਿਆਂ ਸ੍ਰੋਮਣੀ ਪੰਜਾਬੀ ਸਾਹਿਤਕਾਰ ਡਾ:ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੈਖੋਂ) ਰਜਿ: ਨੇ ਪ੍ਰਧਾਨਗੀ ਸ਼ਬਦ ਬੋਲਦਿਆਂ ਕਿਹਾ ਕਿ ਅੰਮ੍ਰਿਤ ਅਜ਼ੀਜ ਦਾ ਕਾਵਿ ਮੈ ਤੋ ਤੂੰ ਤੱਕ ਦਾ ਸਫਰ ਕਰਦਾ ਹੈ ਉਸਦੀ ਕਵਿਤਾ ਦਾ ਪਿਆਰ ਮੈਟਾਫਰ ਗਦਰਾਇਆ ਬਚਨ ਨਾ ਹੋ ਕੇ ਇਸ਼ਕ ਮਜਾਜ਼ੀ ਤੋਂ ਇਸ਼ਕ ਹਕੀਕੀ ਤੱਕ ਦੇ ਕੈਨਵਸ ਨੂੰ ਆਪਦੇ ਕਲਾਵੇ ‘ਚ ਲੈਂਦਾ ਹੈ ਪਹਿਲੀ ਪੁਸਤਕ ਹੋਣ ਕਾਰਨ ਕੁਝ ਕਲਾਤਮਕ ਕਮੀਆਂ ਹੋਣ ਦੇ ਬਾਵਜੂਦ ਉਸ ਦਾ ਪਿਆਰ ਪ੍ਰਤੀ ਆਸ਼ਾਵਾਦ ਜਾਂ ਨਿਰਾਸਤਾ ਭਾਂਜਵਾਦੀ ਨਹੀ।ਡਾ:ਮਾਨ ਨੇ ਜੋਰ ਦੇ ਕੇ ਕਿਹਾ ਕਿ ਲੇਖਕਾਂ ਨੂੰ ਮੈ ਅਤੇ ਤੂੰ ਤੋਂ ਪਾਰ ਅਸੀ ਅਤੇ ਤੁਸੀ ਵਿਚ ਪ੍ਰਵੇਸ਼ ਕਰਨਾ ਹੀ ਹੋਵੇਗਾ।ਮੈਨੂੰ ਖੁਸ਼ੀ ਹੈ ਕਿ ਅਜ਼ੀਜ਼ ਇਸ ਗਤੀਸ਼ੀਲਤਾ ਬਾਰੇ ਚੇਤੰਨ ਹੈ।
ਇਸ ਸਮਾਗਮ ਦੇ ਮੁਖ ਮਹਿਮਾਨ ਸ੍ਰੀਮਤੀ ਗੁਰਸ਼ਰਨ ਕੋਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਸਨ। ਉਨਾਂ ਨਾਲ ਪ੍ਰਧਾਨਗੀ ਮੰਡਲ ਵਿਚ ਡਾ: ਤੇਜਵੰਤ ਮਾਨ, ਡਾ: ਵੀਰਪਾਲ ਕੋਰ ਡਿਪਟੀ ਡਾਇਰੈਕਟਰ ਭਾਸ਼ਾ ਵਿਭਾਗ,ਪੰਜਾਬ ਪਟਿਆਲਾ ਦਰਸਨ ਬੁੱਟਰ ਸ੍ਰੋਮਣੀ ਕਵੀ, ਕੈਲਾਸ਼ ਅਮਲੋਹੀ (ਗਜ਼ਲਗੋ),ਸੇਠ ਸ਼ਾਮ ਲਾਲ, ਪੁਸਤਕ ਲੇਖਕ ਸ਼ਾਇਰ ਅੰਮ੍ਰਿਤ ਅਜੀਜ਼, ਡਾ: ਭਗਵੰਤ ਸਿੰਘ ਸ਼ਾਮਲ ਹੋਏ। ਡਾ: ਭਗਵੰਤ ਸਿੰਘ ਨੇ ਅਜੀਜ਼ ਦੀ ਸ਼ਾਇਰੀ ਨੂੰ ਸ਼ਬਦੀ ਅਡੰਬਰ ਤੋਂ ਪਰੇ ਸਾਦਗੀ ਸੂਫੀਅਨਾ ਸ਼ਾਇਰੀ ਕਿਹਾ।
ਸਮਾਗਮ ਦਾ ਆਰੰਭ ਅੰਮ੍ਰਿਤ ਅਜੀਜ਼ ਦੁਆਰਾ ਗੁਰੂ-ਸ਼ਬਦ ਗਾਇਣ ਨਾਲ ਹੋਇਆ। ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਵਲੋਂ ‘ਤੇਰੇ ਬਿਨਾਂ’ ਪੁਸਤਕ ਲੋਕ-ਅਰਪਣ ਕੀਤੀ ਗਈ।ਪੁਸਤਕ ਬਾਰੇ ਵਿਚਾਰ-ਚਰਚਾ ਕਰਦਿਆਂ ਦਰਸ਼ਨ ਬੁੱਟਰ, ਬਚਨ ਸਿੰਘ ਗੁਰਮ, ਪੂਰਨ ਚੰਦ ਜੋਸ਼ੀ, ਕੈਲਾਸ਼ ਅਮਲੋਹੀ ਪੁਸ਼ਪਿੰਦਰ ਰਾਣਾ, ਸੁਖਵਿੰਦਰ ਆਹੀ, ਬਚਿਤਰ ਟਿਵਾਣਾ, ਗੁਰਚਰਨ ਸਿਧੂ ਆਦਿ ਨੇ ਆਪਣੇ ਵਿਚਾਰ ਪੇਸ਼ ਕੀਤੇ।
ਮੰਚ ਵੱਲੋਂ ਸ੍ਰੀਮਤੀ ਗੁਰਸ਼ਰਨ ਕੋਰ ਅਤੇ ਡਾ: ਤੇਜਵੰਤ ਮਾਨ ਦਾ ਸਨਮਾਨ ਕੀਤਾ ਗਿਆ।ਸਟੇਜ ਦੀ ਕਾਰਵਾਈ ਡਾ: ਭਗਵੰਤ ਸਿੰਘ ਨੇ ਨਿਭਾਈ।ਅੰਤ ਵਿੱਚ ਅੰਮ੍ਰਿਤ ਅਜੀਜ਼ ਨੇ ਆਏ ਸਾਹਿਤਕਾਰਾਂ, ਚਿੰਤਕਾਂ ਅਤੇ ਮਹਿਮਾਨਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ।

Install Punjabi Akhbar App

Install
×