ਜੀ ਆਇਆਂ ਨੂੰ: ਗੱਲਾਂ-ਬਾਤਾਂ, ਗੀਤ ਤੇ ਮਾਨ-ਸਨਮਾਨ

  • ‘ਮੀਟ ਐਾਡ ਗ੍ਰੀਟ’ ਦੌਰਾਨ ਸ਼ੋ੍ਰਮਣੀ ਗਾਇਕਾ ਗੁਰਮੀਤ ਬਾਵਾ ਨੂੰ ਮਾਲਵਾ ਕਲੱਬ ਵੱਲੋਂ ‘ਵਿਰਸੇ ਦੀ ਲੋਅ’ ਦਰਸਾਉਂਦੀ ਟ੍ਰਾਫੀ ਭੇਟ
  • ਪੰਜਾਬੀ ਹੈਰੀਟੇਜ਼ਰਜ ਟੀਮ ਵੱਲੋਂ ਨਿੱਘਾ ਸਵਾਗਤ
  • ਲਾਚੀ ਬਾਵਾ ਅਤੇ ਗਲੋਰੀ ਬਾਵਾ ਨੇ ਸੰਖੇਪ ਗੀਤਾਂ ਨਾਲ ਸ਼ਨੀਵਾਰ ਦੇ ਪ੍ਰੋਗਰਾਮ ‘ਮਹਿਕ-ਏ-ਪੰਜਾਬ’ ਲਈ ਦਿੱਤਾ ਸੱਦਾ
  • ਪੰਜਾਬੀ ਮੀਡੀਆ ਕਰਮੀਆਂ ਨੇ ਇਕ ਦੁਰਲਭ 1968 ਦੀ ਤਸਵੀਰ ਕੀਤੀ ਭੇਟ
(ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ ਦੀਆਂ ਮਹਿਲਾਵਾਂ ਗੁਰਮੀਤ ਬਾਵਾ ਨੂੰ ਯਾਦਗਾਰੀ ਟ੍ਰਾਫੀ ਦੇ ਨਾਲ ਸਨਮਨਿਤ ਕਰਦੀਆਂ ਹੋਈਆਂ)
(ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ ਦੀਆਂ ਮਹਿਲਾਵਾਂ ਗੁਰਮੀਤ ਬਾਵਾ ਨੂੰ ਯਾਦਗਾਰੀ ਟ੍ਰਾਫੀ ਦੇ ਨਾਲ ਸਨਮਨਿਤ ਕਰਦੀਆਂ ਹੋਈਆਂ)

ਔਕਲੈਂਡ 29 ਅਗਸਤ – ਪੰਜਾਬ ਦੇ ਲੋਕ ਗੀਤਾਂ ਦੀ ਸ਼੍ਰੋਮਣੀ ਗਾਇਕਾਂ ਅਤੇ ਢੇਰ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਜਿੱਤ ਚੁੱਕੀ ਲੋਕਾਂ ਦੇ ਚੇਤਿਆਂ ‘ਚ ਵਸੀ ਗੁਰਮੀਤ ਬਾਵਾ ਨੂੰ ਅੱਜ ਇਕ ‘ਮੀਟ ਐਾਡ ਗ੍ਰੀਟ’ ਸ਼ਾਮ ਦੇ ਵਿਚ ਨਿੱਘਾ ਜੀ ਆਇਆਂ ਆਖਿਆ ਗਿਆ | ਪੰਜਾਬੀ ਹੈਰਟੇਜ਼ਰ ਦੇ ਸੱਦੇ ਉਤੇ ਸ਼ਨਵੀਰ 31 ਅਗਸਤ ਨੂੰ ‘ਮਹਿਕ ਏ ਪੰਜਾਬ’ ਪ੍ਰੋਗਰਾਮ ਪੇਸ਼ ਕਰਨ ਵਾਸਤੇ ਗੁਰਮੀਤ ਬਾਵਾ ਆਪਣੀਆਂ ਦੋ ਧੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਦੇ ਨਾਲ ਇਥੇ ਪਹੁੰਚੀਆਂ ਹੋਈਆਂ ਹਨ | ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀਮਤੀ ਹਰਜੀਤ ਕੌਰ, ਗੁਰਪ੍ਰੀਤ ਕੌਰ, ਜਯੋਤੀ ਕੁਲਾਰ ਅਤੇ ਨਰਿੰਦਰਬੀਰ ਸਿੰਘ ਵੱਲੋਂ ਸਾਂਝੇ ਰੂਪ ਵਿਚ ‘ਜੀ ਆਇਆਂ’ ਆਖ ਕੇ ਕੀਤੀ ਗਈ | ਬੈਠਣ ਲਈ ਕੀਤਾ ਪ੍ਰਬੰਧ ਅਤੇ ਰੈਸਟੋਰੈਂਟ ਦਾ ਪੂਰਾ ਥੀਮ ਪੰਜਾਬੀ ਵਿਰਸੇ ਦੀ ਭਾਅ ਮਾਰਦਾ ਸੀ | ਕਿਤੇ ਜੀ ਆਇਆਂ ਲਿਖਿਆ ਸੀ ਅਤੇ ਕਿਤੇ ਊੜਾ-ਐੜਾ, ਪੱਖੀਆਂ, ਰੇਸ਼ਮੀ ਦੁਪੱਟੇ, ਫੁਲਕਾਰੀਆਂ ਅਤੇ ਕੱਢਵੇਂ ਸੂਟ ਖੂਬ ਜਚ ਰਹੇ ਸਨ | ਇਸ ਪ੍ਰੋਗਰਾਮ ਦੇ ਵਿਚ ਇਨ੍ਹਾਂ ਚਹੇਤੇ ਕਲਾਕਾਰਾਂ ਦੇ ਨਾਲ ਆਏ ਸਾਰੇ ਮਹਿਮਾਨਾਂ ਨੇ ਖੂਬ ਤਸਵੀਰਾਂ ਖਿਚਵਾਈਆਂ, ਗੱਲਾਂ-ਬਾਤਾਂ ਕੀਤੀਆਂ, ਗੀਤ ਸੁਣੇ, ਕੁਝ ਸਥਾਨਿਕ ਕਲਾਕਾਰਾਂ ਨੇ ਸੁਣਾਏ ਅਤੇ ਮਾਨ-ਸਨਮਾਨ ਦਾ ਵੀ ਖੂਬ ਸਮਾਂ ਬੱਝਿਆ |

(ਪੰਜਾਬੀ ਮੀਡੀਆ ਕਰਮੀ ਗੁਰਮੀਤ ਬਾਵਾ ਨੂੰ ਇਕ ਦੁਰਲੱਭ ਤਸਵੀਰ ਭੇਟ ਕਰਦਿਆਂ)
(ਪੰਜਾਬੀ ਮੀਡੀਆ ਕਰਮੀ ਗੁਰਮੀਤ ਬਾਵਾ ਨੂੰ ਇਕ ਦੁਰਲੱਭ ਤਸਵੀਰ ਭੇਟ ਕਰਦਿਆਂ)

ਮਾਲਵਾ ਸਪੋਰਟਸ ਐਾਡ ਕਲਚਰਲ ਕਲੱਬ ਵੱਲੋਂ ਗੁਰਮੀਤ ਬਾਵਾ ਜੀ ਦੇ ਲੰਬੇ ਸੰਗੀਤਕ ਜੀਵਨ ਨੂੰ ਇਕ ਵਿਰਸੇ ਦੀ ਲੋਅ ਦਾ ਦਰਜਾ ਦਿੱਤਾ ਗਿਆ | ਇਹ ਲੋਅ ਜਗਦੀ ਰਹੇ, ਇਹ ਚਿਰਾਗ ਦਰਸ਼ਕਾਂ ਦੇ ਪਿਆਰ ਦੇ ਤੇਲ ਨਾਲ ਲੋਕ ਗੀਤਾਂ ਨੂੰ ਰੌਸ਼ਨ ਕਰਦਾ ਰਹੇ ਨੂੰ ਰੂਪਾਂਤਰ ਕਰਦੀ ਜੋਤਨੁਮਾ ਟ੍ਰਾਫੀ ਉਨ੍ਹਾਂ ਨੂੰ ਭੇਟ ਕੀਤੀ ਗਈ | ਖਾਸ ਗੱਲ ਇਹ ਰਹੀ ਕਿ ਇਹ ਟ੍ਰਾਫੀ ਮਾਲਵਾ ਕਲੱਬ ਦੇ ਅਹੁਦੇਦਾਰਾਂ ਦੀਆਂ ਧਰਮ ਪਤਨੀਆਂ ਨੇ ਭੇਟ ਕੀਤੀ ਤੇ ਧਰਮੀ ਪਤੀਆਂ ਨੇ ਤਾੜੀਆਂ ਨਾਲ ਇਸ ਦੀ ਪ੍ਰਵਾਨਗੀ ਦਿੱਤੀ | ਸਾਰਾ ਮਾਹੌਲ ਬੜਾ ਖੁਸ਼ਨੁਮਾ ਬਣਿਆ | ਕਲੱਬ ਦੇ ਪ੍ਰਧਾਨ ਸ. ਜਗਦੀਪ ਸਿੰਘ ਵੜੈਚ ਨੇ ਗਾਇਕਾ ਗੁਰਮੀਤ ਬਾਵਾ ਦੀ ਸ਼ਖਸੀਅਤ ਨੰੂ ਸਿਜਦਾ ਕੀਤਾ ਕਿ ਇਹ ਲੋਕ ਵਿਰਸੇ ਦੇ ਰੰਗਾਂ ਦੀ  ਪੰਡ ਇਸ ਉਮਰੇ ਵੀ ਦੇਸ਼-ਵਿਦੇਸ਼ ਝੱਟੇ ਦੇਣ ਵਾਸਤੇ ਸਿਰ ‘ਤੇ ਰੱਖ ਆਪਣੀਆਂ ਧੀਆਂ ਦੇ ਕਦਮਾਂ ਆਸਰੇ ਤੁਰੀ ਜਾਂਦੇ ਹਨ | ਤਿੰਨਾਂ ਕਲਾਕਾਰਾਂ ਦੀ ਤਸਵੀਰ ਵਾਲਾ ਇਕ ਕੇਕ ਕੱਟ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ |

ਪੰਜਾਬੀ ਮੀਡੀਆ ਕਰਮੀਆ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਸ੍ਰੀ ਨਵਤੇਜ ਰੰਧਾਵਾ ਨੇ ਵੀ ਇਸ ਮੌਕੇ ਸੰਬੋਧਨ ਕੀਤਾ | ਇਕੱਤਰ ਮੀਡੀਆ ਕਰਮੀਆਂ ਨੇ ਸਾਂਝੇ ਰੂਪ ਵਿਚ ਇਕ ਦੁਰਲੱਭ ਤਸਵੀਰ ਜੋ ਕਿ 1968 ਦੀ ਸੀ ਅਤੇ ਇਸ ਵਿਚ ਗੁਰਮੀਤ ਬਾਵਾ ਜੀ ਦੇ ਪਤੀ ਸ. ਕਿਰਪਾਲ ਸਿਘ ਬਾਵਾ ਬੰਬੇ ਵਿਖੇ ਪ੍ਰਸਿੱਧ ਭਜਨ ਗਾਇਕ ਨਰਿੰਦਰ ਚੰਚਲ (ਗੁਰਮੀਤ ਬਾਵਾ ਜੀ ਦੇ ਉਸਤਾਦ ਵੀ ਰਹੇ) ਦੇ ਨਾਲ ਖੜ੍ਹੇ ਹਨ ਭੇਟ ਕੀਤੀ ਗਈ | ਇਸ ਤਸਵੀਰ ਵਿਚ ਗੁਰਮੀਤ ਬਾਵਾ ਜੀ ਦੇ ਨਾਲ ਤੂੰਬੀ ‘ਤੇ ਸਾਥ ਦੇਣ ਵਾਲੇ ਸ. ਸੁਰਜੀਤ ਸਿਘ ਕਾਹਮਾ ਅਤੇ ਉਨ੍ਹਾਂ ਦੇ ਛੋਟੇ ਭਰਾ ਸ. ਸੁਖਦੇਵ ਸਿੰਘ ਕਾਹਮਾ ਵੀ ਨਜ਼ਰ ਆ ਰਹੇ ਸਨ | ਇਹ ਤਸਵੀਰ ਉਨ੍ਹਾਂ ਦੇ ਕੋਲ ਨਹੀਂ ਸੀ ਜਿਸ ਨੂੰ ਵੇਖ ਕੇ ਉਹ ਬਹੁਤ ਪ੍ਰਸੰਨ ਹੋਏ |

ਹਰਜੀਤ ਕੌਰ ਨੇ ਗੁਰਮੀਤ ਬਾਵਾ ਜੀ ਦੇ ਜੀਵਨ ਉਤੇ ਪੰਛੀ ਝਾਤ ਪਵਾਈ | ਸਥਾਨਕ ਗਾਇਕ ਸੱਤਾ ਵੈਰੋਵਾਲੀਆ, ਦੀਪਾ ਡੁਮੇਲੀ ਸਮੇਤ ਇਕ ਹੋਰ ਨੌਜਵਾਨ ਸਿਮਰਨ ਨੇ ਅਲਗੋਜ਼ੇ ਅਤੇ ਅ. ਅਮਰੀਕ ਸਿੰਘ ਨੇ ਬੁਗਚੂ ਵਜਾ ਕੇ ਸੰਗੀਤਕ ਸੁਰਾਂ ਦੀ ਛਹਿਬਰ ਲਾਈ | ਲਵ ਪੰਜਾਬ ਰੈਸਟੋਰੈਂਟ ਮੈਨੁਰੇਵਾ ਵਿਖੇ ਹੋਏ ਇਸ ‘ਮੀਟ ਐਾਡ ਗ੍ਰੀਟ’ ਦੇ ਵਿਚ ਬਹੁਤ ਸਾਰੇ ਹੋਰ ਮਹਿਮਾਨ ਵੀ ਪਹੁੰਚੇ ਹੋਏ ਸਨ ਜਿਨ੍ਹਾਂ ਨੇ ਪੁਰਾਤਨ ਯਾਦਾਂ ਨੂੰ ਇਨ੍ਹਾਂ ਕਲਾਕਾਰਾਂ ਨਾਲ ਸਾਂਝਾ ਕੀਤਾ |

Install Punjabi Akhbar App

Install
×