ਮਲਕਾ ਲੇਫਰ ਲਿਆਈ ਗਈ ਆਸਟ੍ਰੇਲੀਆਈ ਅਦਾਲਤ ਅੰਦਰ -74 ਮਾਮਲੇ ਬੱਚਿਆਂ ਦੇ ਸਰੀਰਿਕ ਉਤਪੀੜਨ ਦੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਾਲ 2012 ਵਿੱਚ ਤਿੰਨ ਭੈਣਾਂ -ਡੈਸੀ ਐਰਲਿਚ, ਨਿਕੋਲ ਮੇਅਰ ਅਤੇ ਐਲੀ ਸੈਪਰ ਵੱਲੋਂ ਲਗਾਏ ਗਏ ਸਰੀਰਿਕ ਉਤਪੀੜਨ ਦੇ ਮਾਮਲੇ ਵਿੱਚ ਮੁਲਜ਼ਮ ਮਲਕਾ ਲੇਫਰ ਜੋ ਕਿ 2000 ਤੱਕ ਐਲਸਟਰਨਵਿਕ ਦੇ ਐਡਾਸ ਇਸਰਾਈਲ ਸਕੂਲ ਦੀ ਪਿੰਸੀਪਲ ਸੀ, ਨੂੰ ਮੈਲਬੋਰਨ ਲਿਆਇਆ ਗਿਆ ਹੈ ਅਤੇ ਅਦਾਲਤ ਅੰਦਰ ਪੇਸ਼ ਕੀਤਾ ਗਿਆ ਹੈ। ਉਸ ਉਪਰ ਕੁੱਲ 74 ਅਜਿਹੇ ਮਾਮਲੇ ਜਿਸ ਵਿੱਚ ਕਿ ਬੱਚਿਆਂ ਦੇ ਸਰੀਰਿਕ ਸ਼ੋਸ਼ਣ ਦੇ ਮਾਮਲੇ ਹਨ, ਅਧੀਨ ਮੁਕੱਦਮਾ ਚਲਾਇਆ ਜਾ ਰਿਹਾ ਹੈ। ਤਿੰਨ ਭੈਣਾਂ -ਜੋ ਕਿ ਆਪਣੇ ਸਕੂਲ ਦੇ ਸਮੇਂ ਅੰਦਰ ਉਕਤ ਮੁਲਜ਼ਮ ਵੱਲੋਂ ਸਰੀਰਿਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ, ਨੇ ਉਕਤ ਸਾਬਕਾ ਪ੍ਰਿੰਸੀਪਲ ਉਪਰ ਅਜਿਹੇ ਗੰਭੀਰ ਦੋਸ਼ ਲਗਾਏ ਸਨ ਪਰੰਤੂ ਦੋਸ਼ ਲੱਗਣ ਤੋਂ ਬਾਅਦ ਮਲਕੇ ਲੇਫਰ ਇਸਰਾਈਲ ਵਾਪਿਸ ਚਲੀ ਗਈ ਸੀ ਅਤੇ ਹੁਣ ਉਸਨੂੰ ਮੁੜ ਤੋਂ ਮੈਲਬੋਰਨ ਲਿਆਉਂਦਾ ਗਿਆ ਹੈ। ਜਦੋਂ ਉਤਰੀ ਮੈਲਬੋਰਨ ਦੇ ਪੁਲਿਸ ਥਾਣੇ ਵਿੱਚ ਵੀਡੀਓ ਕਾਨਫਰੰਸ ਦੇ ਜ਼ਰੀਏ ਮਲਕਾ ਲੇਫਰ ਕੋਲੋਂ ਜੱਜ ਨੇ ਸਵਾਲ ਪੁੱਛੇ ਤਾਂ ਉਸ ਨੇ ਆਪਣਾ ਮੂੰਹ ਆਪਣੇ ਹੱਥਾਂ ਨਾਲ ਢੱਕ ਲਿਆ ਅਤੇ ਮੈਜਿਸਟ੍ਰੇਟ ਦੇ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦਿੱਤਾ। ਵਕੀਲ ਟੋਨੀ ਹਾਰਗਰੀਵਸ ਨੇ ਕਿਹਾ ਕਿ ਉਹ ਮਾਨਸਿਕ ਤੌਰ ਕਮਜ਼ੋਰ ਹੋ ਚੁਕੀ ਹੈ ਅਤੇ ਕਈ ਤਰ੍ਹਾਂ ਦੀਆਂ ਦਵਾਈਆਂ ਉਸਨੂੰ ਲੈਣੀਆਂ ਪੈਂਦੀਆਂ ਹਨ। ਵਕੀਲ ਨੇ ਇਹ ਵੀ ਕਿਹਾ ਕਿ ਲੇਫਰ ਨੂੰ ਜਲਦੀ ਤੋਂ ਜਲਦੀ ਪੁਲਿਸ ਸਟੇਸ਼ਨ ਵਿੱਚੋਂ ਕੱਢ ਕੇ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ ਕਿਉਂਕਿ ਥਾਣੇ ਅੰਦਰ ਅਜਿਹੀਆਂ ਮੈਡੀਕਲ ਸਹੂਲਤਾਂ ਉਪਲਭਧ ਨਹੀਂ ਹੁੰਦੀਆਂ ਜਿਸ ਨਾਲ ਕਿ ਕਿਸੇ ਦਿਮਾਗੀ ਤੌਰ ਤੇ ਪ੍ਰੇਸ਼ਾਨ ਮੁਲਜ਼ਮ ਦਾ ਉਪਚਾਰ ਕੀਤਾ ਜਾ ਸਕੇ। ਵੈਸੇ ਹਾਲ ਦੀ ਘੜੀ ਉਸ ਨੂੰ 14 ਦਿਨਾਂ ਦੇ ਕੁਆਰਨਟੀਨ ਵਿੱਚ ਵੀ ਰੱਖਿਆ ਜਾ ਰਿਹਾ ਹੈ। ਉਸਨੇ ਆਪਣੀ ਜ਼ਮਾਨਤ ਦੀ ਅਪੀਲ ਨਹੀਂ ਕੀਤੀ ਅਤੇ ਹੁਣ ਉਸਨੂੰ ਅਪ੍ਰੈਲ ਦੀ 9 ਤਾਰੀਖ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks