ਮੋਰੀਸਨ ਸਰਕਾਰ ਕੋਵਿਡ-19 ਵੈਕਸੀਨ ਦੇ ਵਿਤਰਣ ਸਬੰਧੀ ਸਾਬਿਤ ਹੋ ਰਹੀ ਫੇਲ੍ਹ -ਮੈਲਕਮ ਟਰਨਬੁਲ

ਸਾਬਕਾ ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਮੌਜੂਦਾ ਮੋਰੀਸਨ ਸਰਕਾਰ ਉਪਰ ਆਪਣਾ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਸਕਾਟ ਮੋਰੀਸਨ ਸਰਕਾਰ ਕੋਵਿਡ-19 ਦੇ ਟੀਕਾਕਰਣ ਸਬੰਧੀ ਬਿਲਕੁਲ ਫੇਲ੍ਹ ਸਾਬਿਤ ਹੋ ਰਹੀ ਹੈ ਅਤੇ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹੁਣ ਤੱਕ ਮਹਿਜ਼ 8% ਆਸਟ੍ਰੇਲੀਆਈਆਂ ਨੂੰ ਹੀ ਕੋਵਿਡ-19 ਤੋਂ ਬਚਾਉ ਵਾਸਤੇ ਟੀਕਾ ਲਗਾਇਆ ਜਾ ਸਕਿਆ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਕੁੱਝ ਵੀ ਕੰਮ ਨਹੀਂ ਕਰ ਰਹੀ ਅਤੇ ਵੈਕਸੀਨੇਸ਼ਨ ਸਬੰਧੀ ਕੁੱਝ ਵੀ ਪਹਿਲਾਂ ਤੋਂ ਤਿਆਰੀ ਕੀਤੀ ਹੀ ਨਹੀਂ ਗਈ ਅਤੇ ਦੇਸ਼ ਦੇ ਡਾਕਟਰ, ਮੈਡੀਕਲ ਸਲਾਹਕਾਰ ਆਦਿ ਸਭ ਇਸ ਗੱਲ ਤੋਂ ਖ਼ਫ਼ਾ ਹਨ ਅਤੇ ਸਰਕਾਰ ਦੀਆਂ ਨੀਤੀਆਂ ਨਾਲ ਇਤਫ਼ਾਕ ਨਹੀਂ ਰੱਖਦੇ।

Welcome to Punjabi Akhbar

Install Punjabi Akhbar
×
Enable Notifications    OK No thanks