ਵਿਕਟੌਰੀਆ ਵਿੱਚ ਕਰੋਨਾ ਦੇ 20 ਨਵੇਂ ਮਾਮਲੇ ਦਰਜ -ਮੈਲਬੋਰਨ ਦਾ ਲਾਕਡਾਊਨ ਇੱਕ ਹਫ਼ਤੇ ਲਈ ਹੋਰ ਵਧਾਇਆ

ਨਿਊ ਸਾਊਥ ਵੇਲਜ਼ ਦੇ ਬਾਰਡਰਾਂ ਉਪਰ ਮੁੜ ਤੋਂ ਪਾਬੰਧੀਆਂ ਲਾਗੂ

ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 20 ਨਵੇਂ ਮਾਮਲੇ ਦਰਜ ਹੋਏ ਹਨ ਅਤੇ ਇਨ੍ਹਾਂ ਵਿੱਚ 5 ਮਾਮਲੇ ਅਜਿਹੇ ਵੀ ਸ਼ਾਮਿਲ ਹਨ ਜਿਨ੍ਹਾਂ ਦੇ ਸ੍ਰੋਤਾਂ ਦੀ ਜਾਣਕਾਰੀ ਹਾਲੇ ਵੀ ਉਪਲੱਭਧ ਨਹੀਂ ਹੋਈ ਹੈ।
ਉਪਰੋਕਤ ਮਾਮਲਿਆਂ ਵਿੱਚੋਂ 15 ਤਾਂ ਪਹਿਲਾਂ ਵਾਲੇ ਮਾਮਲਿਆਂ ਨਾਲ ਹੀ ਸਬੰਧਤ ਹਨ ਅਤੇ ਇਨ੍ਹਾਂ ਵਿੱਚੋਂ 14 ਪਹਿਲਾਂ ਤੋਂ ਹੀ ਕੁਆਰਨਟੀਨ ਵਿੱਚ ਹਨ।
ਪ੍ਰੀਮੀਅਰ ਨੇ ਕਿਹਾ ਕਿ ਜਨਤਕ ਸਿਹਤ ਅਤੇ ਭਲਾਈ ਨੂੰ ਦੇਖਦਿਆਂ ਮੈਲਬੋਰਨ ਦਾ ਲਾਕਡਾਊਨ ਹੋਰ ਇੱਕ ਹਫ਼ਤੇ ਲਈ ਵਧਾਇਆ ਜਾ ਰਿਹਾ ਹੈ ਅਤੇ ਹੁਣ ਇਹ ਅਗਲੇ ਵੀਰਵਾਰ, 14 ਅਗਸਤ ਰਾਤ ਦੇ 11:59 ਤੱਕ ਲਾਗੂ ਰਹੇਗਾ।
ਨਿਊ ਸਾਊਥ ਵੇਲਜ਼ ਰਾਜ ਅੰਦਰ ਲਗਾਤਾਰ ਬਦਲਦੀਆਂ ਕਰੋਨਾ ਦੀਆਂ ਸਥਿਤੀਆਂ ਨੂੰ ਦੇਖਦਿਆਂ, ਵਿਕਟੋਰੀਆ ਰਾਜ ਦੇ ਪ੍ਰੀਮੀਅਰ ਨੇ ਸੀਮਾ ਉਪਰ ਪਰਮਿਟ ਨੂੰ ਲਾਜ਼ਮੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ ਅਤੇ ਇਹ ਨਿਯਮ ਪਰਸੋਂ ਯਾਨੀ ਕਿ ਸ਼ੁਕਰਵਾਰ ਨੂੰ ਸ਼ਾਮ ਦੇ 6 ਵਜੇ ਤੋਂ ਲਾਗੂ ਹੋ ਜਾਵੇਗਾ।

Install Punjabi Akhbar App

Install
×