ਮਲਾਲਾ ਨੇ ਨਰਿੰਦਰ ਮੋਦੀ ਅਤੇ ਨਵਾਜ਼ ਸ਼ਰੀਫ ਨੂੰ ਦਿੱਤਾ ਸੱਦਾ

malala

ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮ ਰੁਤਬਾ ਨਵਾਜ਼ ਸ਼ਰੀਫ ਨੂੰ ਪੁਰਸਕਾਰ ਵੰਡ ਸਮਾਰੋਹ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਮਾਰੋਹ ‘ਚ ਪਾਕਿਸਤਾਨ ਦੀ ਮਲਾਲਾ ਅਤੇ ਭਾਰਤ ਦੇ ਕੈਲਾਸ਼ ਸਤਿਆਰਥੀ ਨੂੰ ਸ਼ਾਂਤੀ ਦੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਮਲਾਲਾ ਨੇ ਕਿਹਾ ਉਹ ਖ਼ੁਦ ਅਪੀਲ ਕਰਦੀ ਹੈ ਕਿ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਾਨਯੋਗ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੋਵੇਂ ਹੀ ਲੋਕ ਉਨ੍ਹਾਂ ਨਾਲ ਮੌਜੂਦ ਹੋਣ। ਉਨ੍ਹਾਂ ਨੇ ਦੱਸਿਆ ਕਿ ਉਹ ਮੋਦੀ ਅਤੇ ਸ਼ਰੀਫ ਨੂੰ ਦਸੰਬਰ ‘ਚ ਨਾਰਵੇ ਦੀ ਰਾਜਧਾਨੀ ਓਸਲੋ ‘ਚ ਸਮਾਰੋਹ ‘ਚ ਸੱਦਾ ਦੇਣ ਦਾ ਜ਼ਿਕਰ ਸਤਿਆਰਥੀ ਨੂੰ ਕਰ ਚੁੱਕੀ ਹੈ। ਗੌਰਤਲਬ ਹੈ ਕਿ ਸਰਹੱਦ ‘ਤੇ ਵੱਧ ਰਹੇ ਤਣਾਅ ਵਿਚਕਾਰ ਮਲਾਲਾ ਤੇ ਸਤਿਆਰਥੀ ਦੋਵਾਂ ਦੇਸ਼ਾਂ ਵਿਚਕਾਰ ਸਬੰਧ ਮਜ਼ਬੂਤ ਕਰਨ ਲਈ ਸੰਯੁਕਤ ਰੂਪ ਨਾਲ ਕੰਮ ਕਰਨ ਨੂੰ ਰਾਜ਼ੀ ਹੋਏ ਹਨ।