ਪੈਰਾਮਾਟਾ ਦੀ ਈਟ ਸਟ੍ਰੀਟ ਵਿਖੇ ਟਰੈਕ ਬਣਾਉਣ ਦਾ ਕੰਮ ਜ਼ੋਰਾਂ ਤੇ

ਪੈਰਾਮਾਟਾ ਲਾਈਟ ਰੇਲ ਪ੍ਰਾਜੈਕਟ ਦੇ ਤਹਿਤ ਈਟ ਸਟ੍ਰੀਟ ਵਿਖੇ ਟਰੈਕ ਵਿਛਾਉਣ ਦਾ ਕੰਮ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਸੜਕ ਪਰਿਵਹਨ ਮੰਤਰੀ ਸ੍ਰੀ ਐਂਡ੍ਰਿਊਜ਼ ਕੰਸਟੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਰਚ ਸਟ੍ਰੀਟ ਅੰਦਰ ਚੱਲ ਰਹੀ ਇਹ ਉਸਾਰੀ ਜਿਹੜੀ ਕਿ ਲਿਨਕਸ ਰੋਡ ਤੋਂ ਜੋਰਜ ਸਟ੍ਰੀਟ ਤੱਕ ਬੜੀ ਤੇਜ਼ੀ ਅਧੀਨ ਜਾਰੀ ਹੈ, ਦਾ ਕੰਮ ਇਸੇ ਸਾਲ ਦੇ ਮਧ ਤੋਂ ਬਾਅਦ ਹੀ ਪੂਰਾ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਪਾਸੇ ਕ੍ਰਿਸਮਿਸ ਮੌਕੇ ਤੇ ਵੀ ਕੰਮ ਹੁੰਦਾ ਰਿਹਾ ਹੈ ਅਤੇ ਲਗਾਤਾਰ 500 ਲੋਕ ਦਿਨ ਦੇ ਸਮੇਂ ਅਤੇ 300 ਲੋਕ ਰਾਤ ਦੇ ਸਮੇਂ ਇਸ ਕੰਮ ਨੂੰ ਨੇਪਰੇ ਚਾੜ੍ਹਨ ਵਿੱਚ ਰੁੱਝੇ ਹੋਏ ਹਨ ਅਤੇ ਇਹ ਰਾਹ ਵੈਸਟਮੀਡ ਨੂੰ (ਪੈਰਾਮਾਟਾ ਸੀ.ਬੀ.ਡੀ. ਅਤੇ ਕੈਮੇਲੀਆ ਹੁੰਦਾ ਹੋਇਆ) ਕਾਰਲਿੰਗਫੋਰਡ ਨਾਲ ਜੁੜੇਗਾ। ਪੈਰਾਮਾਟਾ ਤੋਂ ਮੈਂਬਰ ਪਾਰਲੀਮੈਂਟ ਸ੍ਰੀ ਜਿਓਫ ਲੀ ਨੇ ਕਿਹਾ ਕਿ ਇਸ ਖੇਤਰ ਅੰਦਰ ਕੰਮ ਕੋਵਿਡ-19 ਕਾਰਨ ਲਗਾਤਾਰ ਤਿੰਨ ਮਹੀਨੇ ਰੁਕੇ ਰਹਿਣ ਤੋਂ ਬਾਅਦ ਸ਼ੁਰੂ ਹੋਇਆ ਸੀ ਅਤੇ ਇਸੇ ਕਾਰਨ ਇਹ ਦੇਰੀ ਹੋਈ ਹੈ। ਅਸੀਂ ਇੱਥੇ ਦੇ ਲੋਕਾਂ ਦੇ ਦਿਲੋਂ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਹੁਣ ਤੱਕ ਇੰਨਾ ਹੌਸਲਾ ਰੱਖਿਆ ਅਤੇ ਕਈਆਂ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਮੁਸ਼ਕਲ ਦੀ ਘੜੀ ਹੈ ਕਿਉਂਕਿ ਕਰੋਨਾ ਨੇ ਲੋਕਾਂ ਦੇ ਕੰਮ ਧੰਦਿਆਂ ਦੀ ਕਮਰ ਵੈਸੇ ਹੀ ਤੋੜੀ ਹੋਈ ਹੈ। ਉਮੀਦ ਹੈ ਕਿ ਇਹ ਕੰਮ ਅਗਸਤ ਦੇ ਮਹੀਨੇ ਤੱਕ ਪੂਰਾ ਹੋ ਜਾਵੇਗਾ। ਹੁਣ ਤੱਕ 166 ਮੀਟਰ ਰੇਲ ਟ੍ਰੈਕ ‘ਈਟ ਸਟ੍ਰੀਟ’ ਵਿਖੇ ਵਿਛਾਇਆ ਜਾ ਚੁਕਿਆ ਹੈ। ਪੈਰਾਮਾਟਾ ਲਾਈਟ ਰੇਲ 2023 ਤੱਕ ਸ਼ੁਰੂ ਹੋ ਜਾਣ ਦੀ ਸੰਭਾਵਨਾ ਬਰਕਰਾਰ ਹੈ ਅਤੇ ਜ਼ਿਆਦਾ ਜਾਣਕਾਰੀ ਵਾਸਤੇ www.parramattalightrail.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks