ਨਿਊ ਸਾਊਥ ਵੇਲਜ਼ ਦੇ ਪਾਲਤੂ ਜਾਨਵਰਾਂ ਦੇ ਮਾਲਕਾਂ ਲਈ ਹੋਰ ਸਹੂਲਤਾਂ

ਸਥਾਨਕ ਸਰਕਾਰਾਂ ਦੇ ਮੰਤਰੀ ਸ਼ੈਲੀ ਹੈਂਕਾਕ ਅਤੇ ਡਿਜੀਟਲ ਅਤੇ ਗ੍ਰਾਹਕ ਸੇਵਾਵਾਂ ਦੇ ਮੰਤਰੀ ਵਿਕਟਰ ਡੋਮੀਨੈਲੋ ਨੇ ਇੱਕ ਸਾਂਝੀ ਜਾਣਕਾਰੀ ਰਾਹੀਂ ਦੱਸਿਆ ਕਿ ਨਿਊ ਸਾਊਥ ਵੇਲਜ਼ ਸਰਕਾਰ ਨੇ ਰਾਜ ਵਿਚਲੇ ਅਜਿਹੇ ਲੋਕ ਜਿਹੜੇ ਕਿ ਕੁੱਤੇ, ਬਿੱਲੀਆਂ ਆਦਿ ਪਾਲਦੇ ਹਨ, ਦੇ ਨਾਮਾਂਕਣ ਦੀਆਂ ਵਿਧੀਆਂ ਨੂੰ ਹੋਰ ਸਰਲ ਪਰੰਤੂ ਡਿਜੀਟਲ ਤਰੀਕਿਆਂ ਦੇ ਨਾਲ ਅਸਰਦਾਰ ਬਣਾਉਣ ਵਾਸਤੇ 2 ਮਿਲੀਅਨ ਡਾਲਰਾਂ ਦੇ ਫੰਡ ਦੀ ਮਦਦ ਨਾਲ ਪ੍ਰੋਗਰਾਮ ਉਲੀਕੇ ਹਨ। ਉਕਤ ਨਾਮਾਂਕਣ ਵਿਧੀਆਂ ਰਾਹੀਂ ਗੁੰਮੇ ਹੋਏ ਅਜਿਹੇ ਪਾਲਤੂ ਜਾਨਵਰਾਂ ਦਾ ਫੌਰਨ ਪਤਾ ਲਗਾਇਆ ਜਾ ਸਕਦਾ ਹੈ ਅਤੇ ਅਜਿਹੇ ਪ੍ਰੋਗਰਾਮਾਂ ਤਹਿਤ ਡਿਜੀਟਲ ਚਿਪ ਵੀ ਲਗਾਏ ਜਾਣਗੇ। ਇਸ ਸਮੁੱਚੇ ਪ੍ਰੋਗਰਾਮ ਬਾਰੇ ਜਨਤਕ ਤੌਰ ਤੇ ਰਾਇ ਮੰਗੀ ਗਈ ਹੈ।
ਉਨ੍ਹਾਂ ਵੈਬਸਾਈਟ ਦਾ ਲਿੰਕ www.petregistry.nsw.gov.au ਜਾਰੀ ਕਰਦਿਆਂ ਕਿਹਾ ਕਿ ਉਕਤ ਲਿੰਕ ਉਪਰ ਆਪਣੇ ਪਾਲਤੂ ਜਾਨਵਰਾਂ ਦਾ ਨਾਮਾਂਕਣ ਦੇ ਨਾਲ ਨਾਲ ਆਪਣਾ ਸੰਪਰਕ ਪਤਾ, ਗੁੰਮੇ ਹੋਏ ਜਾਨਵਰਾਂ ਬਾਰੇ ਇਤਲਾਹ, ਮਾਲਕਾਨਾ ਤਬਦੀਲੀ ਆਦਿ ਦੇ ਨਾਲ ਨਾਲ ਜ਼ਿੰਦਗੀ ਭਰ ਲਈ ਨਾਮਾਂਕਣ ਫੀਸ ਵੀ ਭਰੀ ਜਾ ਸਕਦੀ ਹੈ ਅਤੇ ਉਹ ਵੀ ਮਹਿਜ਼ ਆਪਣੇ ਮੋਬਾਇਲ ਫੋਨਾਂ ਦੇ ਜ਼ਰੀਏ। ਇਸ ਵਿਧੀ ਨਾਲ ਪਾਲਤੂ ਜਾਨਵਰਾਂ ਦੇ ਨਾਮਾਂਕਣ ਵਿੱਚ ਫਾਇਦਾ ਹੋਵੇਗਾ ਅਤੇ ਨਾਲ ਹੀ ਅਜਿਹੇ ਆਵਾਰਾ ਜਾਨਵਰਾਂ ਆਦਿ ਬਾਰੇ ਵੀ ਇਤਲਾਹ ਉਪਲੱਭਧ ਰਹੇਗੀ।
ਉਨ੍ਹਾਂ ਇਹ ਵੀ ਕਿਹਾ ਕਿ ਦਿੱਤੀ ਗਈ ਫੀਸ, ਮੁੜ ਤੋਂ ਪਾਲਤੂ ਜਾਨਵਰਾਂ ਦੀ ਭਲਾਈ ਆਦਿ ਲਈ ਹੀ ਖਰਚ ਕੀਤੀ ਜਾਂਦੀ ਹੈ ਅਤੇ ਇਸ ਨਾਲ ਸਿੱਧੇ ਤੌਰ ਤੇ ਸਥਾਨਕ ਕਾਂਸਲਾਂ ਆਦਿ ਨੂੰ ਅਜਿਹੇ ਕੰਮਾਂ ਲਈ ਮਾਲੀ ਮਦਦ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਉਕਤ ਕੰਮਾਂ ਦੇ ਯੋਗ ਬਣਾਇਆ ਜਾਂਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks