ਪੌਲਿਨ ਹੈਨਸਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਵਾਲਾ ਗ੍ਰਿਫ਼ਤਾਰ

ਵਿਕਟੌਰੀਆਈ ਪੁਲਿਸ ਨੇ ਬਰਨਸਵਿਕ (ਪੱਛਮੀ) ਦਾ ਰਹਿਣ ਵਾਲਾ ਇੱਕ 27 ਸਾਲਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਵਿਅਕਤੀ ਉਪਰ ਦੋਸ਼ ਹਨ ਕਿ ਉਸਨੇ ਸੋਸ਼ਲ ਮੀਡੀਆ ਉਪਰ ਸ਼ਰੇਆਮ, ਵਨ ਨੇਸ਼ਨ ਪਾਰਟੀ ਦੀ ਨੇਤਾ ਪੌਲਿਨ ਹੈਨਸਨ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਉਸਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕਿ ਉਸਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਅਤੇ ਦਿਸੰਬਰ ਵਿੱਚ ਦੋਬਾਰਾ ਪੇਸ਼ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ।
ਪੁਲਿਸ ਨੇ ਇਸ ਜਾਣਕਾਰੀ ਨੂੰ ਜਨਤਕ ਕਰਦਿਆਂ ਕਿਹਾ ਹੈ ਕਿ ਉਕਤ ਦੋਸ਼ੀ ਨੇ ਸੋਸ਼ਲ ਮੀਡੀਆ ਉਪਰ ਬੀਤੇ ਦੋ ਮਹੀਨਿਆਂ ਦੌਰਾਨ, ਪੌਲਿਨ ਹੈਨਸਨ ਨੂੰ ਕਾਫੀ ਧਮਕੀਆਂ ਦਿੱਤੀਆਂ ਹਨ ਅਤੇ ਇਨ੍ਹਾਂ ਵਿੱਚ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਸ਼ਾਮਿਲ ਹਨ।
ਉਕਤ ਦੇ ਲੈਪਟਾਪ ਅਤੇ ਮੋਬਾਇਲ ਫੋਨ ਆਦਿ ਪੁਲਿਸ ਵੱਲੋਂ ਜ਼ਬਤ ਕਰ ਲਏ ਗਏ ਹਨ। ਜੇਕਰ ਉਕਤ ਦੋਸ਼ੀ ਉਪਰ ਲਗਾਏ ਗਏ ਦੋਸ਼ ਅਦਾਲਤ ਵੱਲੋਂ ਸਹੀ ਪਾਏ ਜਾਂਦੇ ਹਨ ਤਾਂ ਉਕਤ ਨੂੰ 10 ਸਾਲ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।

Install Punjabi Akhbar App

Install
×