ਅੰਤਰ ਰਾਸ਼ਟਰੀ ਪੱਧਰ ਉਪਰ ਮਨਾਇਆ ਜਾ ਰਿਹਾ “ਬਜ਼ੁਰਗਾਂ ਪ੍ਰਤੀ ਵਿਵਹਾਰ” ਦਿਹਾੜਾ

ਬਜ਼ੁਰਗਾਂ ਪ੍ਰਤੀ ਵਿਵਹਾਰ ਸਬੰਧੀ ਵਿਭਾਗਾਂ ਦੇ ਮੰਤਰੀ ਨੈਟਲੀ ਵਾਰਡ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ, 15 ਜੂਨ ਨੂੰ ਵਿਸ਼ਵ ਪੱਧਰ ਉਪਰ ਬਜ਼ੁਰਗਾਂ ਪ੍ਰਤੀ ਵਿਵਹਾਰ ਲਈ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਇਸ ਬਾਬਤ ਨਿਊ ਸਾਊਥ ਵੇਲਜ਼ ਸਰਕਾਰ ਵਿੱਚ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਉਲੀਕੇ ਗਏ ਹਨ।
ਉਨ੍ਹਾਂ ਕਿਹਾ ਕਿ ਬਜ਼ੁਰਗ ਲੋਕ ਅਤੇ ਉਨ੍ਹਾਂ ਦਾ ਤਜਰਬਾ ਸਾਡਾ ਸਰਮਾਇਆ ਅਤੇ ਮਾਰਗ ਦਰਸ਼ਕ ਦੋਹੇਂ ਤਰ੍ਹਾਂ ਨਾਲ ਹੀ ਉਸਾਰੂ ਕੰਮ ਕਰਦਾ ਹੈ ਅਤੇ ਕਿਸੇ ਪਾਸਿਉਂ ਵੀ ਇਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਧਰਤੀ ਉਪਰ ਸਭ ਨੂੰ ਆਪਣੀ ਆਪਣੀ ਖੁਸ਼ੀ ਅਤੇ ਮਾਣ ਆਦਿ ਨਾਲ ਜੀਣ ਦਾ ਅਧਿਕਾਰੀ ਹੈ ਪਰੰਤੂ ਕੁੱਝ ਲੋਕ ਇਸਤੋਂ ਉਲਟ ਵੀ ਚਲਦੇ ਹਨ ਅਤੇ ਬਜ਼ੁਰਗਾਂ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਹੁਤ ਹੀ ਘਟੀਆ ਵੀ ਹੁੰਦਾ ਹੈ ਅਤੇ ਉਹ ਬਜ਼ੁਰਗਾਂ ਪ੍ਰਤੀ ਮਾਨਸਿਕ, ਸਰੀਰਕ, ਸਮਾਜਿਕ, ਲਿੰਗ ਭੇਦ ਅਤੇ ਜਾਂ ਫੇਰ ਮਾਲੀ ਖੇਤਰਾਂ ਸਬੰਧੀ ਬਹੁਤ ਹੀ ਨਕਾਰਾਤਮਕ ਸੋਚ ਰੱਖਦੇ ਹਨ ਜੋ ਕਿ ਠੀਕ ਨਹੀਂ ਹੈ।
ਏਜਿੰਗ ਅਤੇ ਡਿਸਅਬਿਲੀਟੀ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਉਕਤ ਵਰਤਾਰੇ ਦਾ ਸ਼ਿਕਾਰ ਸਭ ਤੋਂ ਜ਼ਿਆਦਾ ਮਹਿਲਾਵਾਂ ਹੀ ਹੁੰਦੀਆਂ ਹਨ।
ਇਸ ਵਾਸਤੇ ਸਰਕਾਰ ਨੇ 2021-2031 ਵਾਸਤੇ ਆਪਣੇ ਅਜੰਡੇ ਵਿੱਚ ਕੁੱਝ ਅਜਿਹੇ ਸੌਮੇ ਸ਼ਾਮਿਲ ਕੀਤੇ ਹਨ ਜਿਨ੍ਹਾਂ ਰਾਹੀਂ ਕਿ ਅਜਿਹੀਆਂ ਕਰਤੂਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਪਰੰਤੂ ਇਸ ਵਿੱਚ ਜਨਤਕ ਤੌਰ ਤੇ ਮੁਕੰਮਲ ਸਹਿਯੋਗ ਦੀ ਜ਼ਰੂਰਤ ਹੈ।
ਸਰਕਾਰ ਨਾਲ ਇਸ ਬਾਬਤ ਫੇਸਬੁੱਕ, ਟਵਿਟਰ ਅਤੇ ਜਾਂ ਫੇਰ ਸਰਕਾਰ ਦੀਆਂ ਵੈਬਸਾਈਟਾਂ ਉਪਰ ਸੰਪਰਕ ਸਾਧਿਆ ਜਾ ਸਕਦਾ ਹੈ ਅਤੇ ਜਾਂ ਫੇਰ ਬਜ਼ੁਰਗਾਂ ਪ੍ਰਤੀ ਮਾੜੇ ਵਿਵਹਾਰ ਨੂੰ ਖ਼ਤਮ ਕਰਨ ਵਾਸਤੇ 1800 628 221 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।
ਇਸਤੋਂ ਇਲਾਵਾ ਸਰਕਾਰ ਦੇ ਅਜੰਡੇ ਦੀ ਸੰਪੂਰਨ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ Ageing Well in NSW: Seniors Strategy 2021–2031 | Family & Community Services ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks