ਨਿਊ ਸਾਊਥ ਵੇਲਜ਼ ਵਿਚਲੇ ਸਕੂਲਾਂ ਦੇ ਮੁਖੀਆਂ ਅਤੇ ਹੈਡ ਟੀਚਰਾਂ ਲਈ ਵੱਡਾ ਟ੍ਰੇਨਿੰਗ ਪ੍ਰੋਗਰਾਮ

ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰਾਜ ਸਰਕਾਰ ਵੱਲੋਂ ਸਕੂਲ ਦੇ ਮੁਖੀਆਂ, ਉਨ੍ਹਾਂ ਦੇ ਸਹਾਇਕਾਂ ਅਤੇ ਹੈਡ ਟੀਚਰਾਂ ਲਈ ਵੱਡੇ ਪੱਧਰ ਉਪਰ ਸਿਖਲਾਈ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਦੇ ਤਹਿਤ ਉਨ੍ਹਾਂ ਨੂੰ 18 ਮਹੀਨਿਆਂ ਦੀ ਪ੍ਰੋਫੈਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ ਜਿਸ ਵਿੱਚ ਕਿ ਸਕੂਲੀ ਵਿਦਿਆਰਥੀਆਂ ਪ੍ਰਤੀ ਪੜ੍ਹਾਈ ਲਿਖਾਈ ਵਿਚਲੇ ਖੇਤਰ ਵਿੱਚ ਨਿਖਾਰ ਆਵੇਗਾ।
ਉਨ੍ਹਾਂ ਕਿਹਾ ਕਿ ਰਾਜ ਵਿੱਚ ਪਹਿਲੀ ਵਾਰੀ ਮਿਡਲ ਸਕੂਲ ਦੇ ਸਟਾਫ ਨੂੰ ਵੀ ਇਸ ਪ੍ਰੋਗਰਾਮ ਤਹਿਤ ਸ਼ਾਮਿਲ ਕੀਤਾ ਗਿਆ ਹੈ।
ਉਕਤ ਪ੍ਰੋਗਰਾਮ ਵੋਲੋਨਗੌਂਗ ਯੂਨੀਵਰਸਿਅੀ ਅਤੇ ਨਿਊਕਾਸਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਇਸ ਦਾ ਪਹਿਲਾ ਸੈਮੀਨਾਰ ਫਰਵਰੀ 2022 ਨੂੰ ਹੋਵੇਗਾ ਜਿਸ ਵਿੱਚ ਕਿ 200 ਮਿਡਲ ਸਕੂਲਾਂ ਦੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਫੇਰ ਹਰ ਇੱਕ ਸੈਮੀਨਾਰ ਵਿੱਚ 500 ਤੱਕ ਵੀ ਸਟਾਫ ਦੀ ਗਿਣਤੀ ਨੂੰ ਸ਼ਾਮਿਲ ਕੀਤਾ ਜਾਵੇਗਾ।
ਟ੍ਰੇਨਿੰਗ ਵਿਚ 6 ਸਿਖਲਾਈ ਦੇ ਜ਼ਰੀਏ ਹੋਣਗੇ ਅਤੇ ਇਸ ਵਿੱਚ ਵੱਖਰੇ ਵੱਖਰੇ ਸਕੂਲਾਂ ਦੇ ਤਜਰਬੇਕਾਰ ਮੁਖੀਆਂ ਅਤੇ ਵਧੀਕਾਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks