ਨਿਊ ਸਾਊਥ ਵੇਲਜ਼ ਵਿੱਚ ਛੋਟੇ ਉਦਯੋਗਾਂ ਲਈ ਕੋਵਿਡ-19 ਦੀ ਮਾਰ ਤੋਂ ਉਭਰਨ ਲਈ ਨਵੀਆਂ ਗ੍ਰਾਂਟਾਂ ਜਾਰੀ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਅਹਿਮ ਜਾਣਕਾਰੀ ਰਾਹੀਂ ਦੱਸਿਆ ਕਿ ਅਜਿਹੇ ਛੋਟੇ ਉਦਯਗ ਜਿਨ੍ਹਾਂ ਨੂੰ ਕਿ ਕੋਵਿਡ-19 ਦੀ ਬਿਮਾਰੀ ਦੌਰਾਨ ਨੁਕਸਾਨ ਹੋਇਆ ਹੈ, ਲਈ ਸਰਕਾਰ ਨੇ 5,000 ਤੋਂ 10,000 ਡਾਲਰਾਂ ਦੀਆਂ ਗ੍ਰਾਂਟਾਂ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ‘ਡਾਈਨ ਐਂਡ ਡਿਸਕਵਰ’ ਪ੍ਰੋਗਰਾਮ ਦੀ ਮਿਆਦ ਵੀ 31 ਅਗਸਤ 2021 ਤੱਕ ਵਧਾ ਦਿੱਤੀ ਗਈ ਹੈ ਤਾਂ ਜੋ ਇਸ ਨਾਲ ਹੋ ਰਹੇ ਫਾਇਦੇ ਨੂੰ ਹੋਰ ਲੋਕਾਂ ਤੱਕ ਵੀ ਪਹੁੰਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਛੋਟੇ ਉਦਯੋਗਾਂ ਵਾਲੇ ਅਜਿਹੇ ਅਦਾਰੇ ਜਿਨ੍ਹਾਂ ਦਾ ਉਕਤ ਕਾਰਨਾਂ ਕਾਰਨ 70% ਦਾ ਨੁਕਸਾਨ ਹੋਇਆ ਉਨ੍ਹਾਂ ਲਈ 10,000 ਡਾਲਰਾਂ ਦੀ ਗ੍ਰਾਂਟ; 50% ਨੁਕਸਾਨ ਵਾਲਿਆਂ ਲਈ 7,000 ਡਾਲਰ; ਲਅਤੇ 30% ਨੁਕਸਾਨ ਵਾਲਿਆਂ ਲਈ 5,000 ਡਾਲਰਾਂ ਦੀ ਗ੍ਰਾਂਟ ਦਿੱਤੀ ਜਾ ਰਹੀ ਹੈ। ਇਨ੍ਹਾਂ ਖੇਤਰਾਂ ਵਿੱਚ ਛੋਟੇ ਉਦਯੋਗ ਅਤੇ ਹਾਸਪਿਟੈਲਿਟੀ ਅਤੇ ਟੂਰਿਜ਼ਮ ਵਾਲੇ ਖੇਤਰ ਆਉਂਦੇ ਹਨ।
ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਕਿਹਾ ਕਿ ਉਕਤ ਗ੍ਰਾਂਟ ਸਮੁੱਚੇ ਰਾਜ ਵਿੱਚ ਹੀ ਮੁਹੱਈਆ ਕਰਵਾਈ ਜਾ ਰਹੀ ਹੈ।
ਉਕਤ ਗ੍ਰਾਂਟਾਂ ਲੈਣ ਲਈ ਛੋਟੇ ਉਦਯੋਗਾਂ ਦੀ ਸਾਲਾਨਾ ਟਰਨ ਓਵਰ 75,000 ਡਾਲਰਾਂ ਤੋਂ ਜ਼ਿਆਦਾ ਦੀ ਹੋਣੀ ਚਾਹੀਦੀ ਹੈ ਅਤੇ ਜੁਲਾਈ 1, 2020 ਤੱਕ ਉਨ੍ਹਾਂ ਦਾ ਪੇਅਰੋਲ ਟੈਕਸ 1,20,000 ਤੋਂ ਥੱਲੇ ਤੱਕ ਹੀ ਹੋਣਾ ਚਾਹੀਦਾ ਹੈ।
ਹਾਸਪਿਟੈਲਿਟੀ ਅਤੇ ਟੂਰਿਜ਼ਮ ਆਦਿ ਖੇਤਰਾਂ ਲਈ ਸਾਲਾਨਾ ਟਰਨ ਓਵਰ 75,000 ਡਾਲਰਾਂ ਤੋਂ ਜ਼ਿਆਦਾ ਦੀ ਹੋਣੀ ਚਾਹੀਦੀ ਹੈ ਅਤੇ ਜੁਲਾਈ 1, 2020 ਤੱਕ ਉਨ੍ਹਾਂ ਦੀ ਸਾਲਾਨਾ ਆਸਟ੍ਰੇਲੀਆਈ ਮਜ਼ਦੂਰੀ ਵਾਲਾ ਬਿਲ 10 ਮਿਲੀਅਨ ਡਾਲਰ ਤੋਂ ਥੱਲੇ ਹੋਣਾ ਚਾਹੀਦਾ ਹੈ।
ਸਾਰੀ ਜਾਣਕਾਰੀ ਬਹੁਤ ਜਲਦੀ ਸਰਕਾਰ ਦੀ ਵੈਬ ਸਾਈਟ ਉਪਰ ਮੁਹੱਈਆ ਕਰਵਾ ਦਿੱਤੀ ਜਾਵੇਗੀ।

Welcome to Punjabi Akhbar

Install Punjabi Akhbar
×
Enable Notifications    OK No thanks