ਬਣ ਕੇ ਤਿਆਰ ਹੋ ਰਿਹਾ ‘ਪ੍ਰਿੰਸ ਆਫ ਵੇਲਜ਼ ਹਸਪਤਾਲ’ ਵੱਡੇ ਮਾਈਲਸਟੋਨ ਵੱਜੋਂ ਉਭਰੇਗਾ -ਗਲੈਡੀਜ਼ ਬਰਜਿਕਲੀਅਨ

ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 780 ਮਿਲੀਅਨ ਡਾਲਰਾਂ ਦੀ ਰਾਸ਼ੀ ਨਾਲ ਰੈਂਡਵਿਕ ਵਿਖੇ ਨਵਾਂ ਬਣ ਰਹੀ ‘ਪ੍ਰਿੰਸ ਆਫ ਵੇਲਜ਼ ਹਸਪਤਾਲ’ ਦੀ ਇੰਟਗ੍ਰੇਟਿਡ ਐਕਿਊਟ ਸੇਵਾਵਾਂ ਵਾਲੀ ਇਮਾਰਤ, ਇੱਕ ਆਧੁਨਿਕ ਅਤੇ ਵੱਡੇ ਮਾਈਲਸਟੋਨ ਵਜੋਂ ਸਥਾਪਤ ਹੋਣ ਵਾਸਤੇ ਤਿਆਰ ਹੋ ਰਿਹਾ ਹੈ ਜਿਸ ਵਿੱਚ ਕਿ ਸੰਸਾਰ ਪੱਧਰ ਦੀਆਂ ਮੈਡੀਕਲ ਸਹੂਲਤਾਂ ਜਨਤਕ ਸੇਵਾਵਾਂ ਲਈ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਉਕਤ ਹਸਪਤਾਲ ਦੀ ਇਮਾਰਤ, ਰਾਜ ਸਰਕਾਰ ਵੱਲੋਂ ਰੈਂਡਵਿਕ ਵਿਖੇ ਸਿਹਤ ਸਬੰਧੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ਚਲਾਏ ਜਾ ਰਹੇ 1.5 ਬਿਲੀਅਨ ਡਾਲਰ ਵਾਲੇ ਪ੍ਰਾਜੈਕਟ ਦਾ ਹਿੱਸਾ ਹੈ ਅਤੇ ਇਸ ਪ੍ਰਾਜੈਕਟ ਵਿੱਚ 1 ਬਿਲੀਅਨ ਡਾਲਰਾਂ ਦਾ ਨਿਵੇਸ਼ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ।
ਇਸ ਨਾਲ ਜਿੱਥੇ ਲੋਕਾਂ ਸਿਹਤ ਸਹੂਲਤਾਂ, ਸਹੀਬੱਧ ਵਿਸ਼ਵ ਪੱਧਰ ਪੈਮਾਨੇ ਦੇ ਇਲਾਜ ਮਿਲਣਗੇ, ਉਥੇ ਹੀ 600 ਦੇ ਕਰੀਬ ਨਵੇਂ ਰੌਜ਼ਗਾਰ ਦੇ ਸੌਮੇ ਸਿਰਫ ਇਮਾਰਤ ਦੀ ਉਸਾਰੀ ਸਬੰਧੀ ਹੀ ਪ੍ਰਦਾਨ ਹੋ ਰਹੇ ਹਨ ਅਤੇ ਇਸ ਤੋਂ ਇਲਾਵਾ ਇਸ ਨਾਲ ਭਵਿੱਖ ਵਿੱਚ ਹਜ਼ਾਰਾਂ ਹੀ ਲੋਕਾਂ ਨੂੰ ਸਿੱਧੇ ਅਤੇ ਅਸਿੱਧੇ ਤੌਰ ਤੇ ਰੋਜ਼ਗਾਰ ਦੀ ਪ੍ਰਾਪਤੀ ਹੋਵੇਗੀ ਅਤੇ ਨਾਲ ਹੀ ਵਿਦਿਆਰਥੀਆਂ ਨੂੰ ਇੱਥੇ ਵੱਖ ਵੱਖ ਤਰ੍ਹਾਂ ਦੇ ਮੈਡੀਕਲ ਕੋਰਸਾਂ ਦੀ ਵੀ ਉਪਲੱਭਧਤਾ ਹਾਸਿਲ ਹੋਵੇਗੀ।
ਸਿਹਤ ਮੰਤਰੀ ਬਰੈਡ ਹਜ਼ਰਡ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਲੋੜਵੰਦ ਮਰੀਜ਼ਾਂ ਨੂੰ ਸਹੀ ਇਲਾਜ ਅਤੇ ਸਿਹਤਯਾਬੀ ਬਾਰੇ ਰਾਜ ਸਰਕਾਰ ਦਾ ਸਮਝੌਤਾ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਨਾਲ ਹੋਇਆ ਹੈ ਜਿਸ ਨਾਲ ਕਿ ਮਰੀਜ਼ਾਂ ਨੂੰ ਇੱਥੇ ਬਹੁਤ ਵਧੀਆ ਅਤੇ ਸਹੀਬੱਧ ਤਰੀਕਿਆਂ ਦੇ ਨਾਲ ਇਲਾਜ ਮਿਲੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਨਵੀਂ ਬਣ ਰਹੀ ਇਮਾਰਤ ਅੰਦਰ ਨਵਾਂ ਆਪਾਤਕਾਲੀਨ ਵਿਭਾਗ, ਜ਼ਿਆਦਾ ਮਰੀਜਾਂ ਲਈ ਬੈਠ, ਇੱਕ ਨਵਾਂ ਹੈਲੀਪੈਡ, ਆਈ.ਸੀ.ਯੂ., ਏਜਡ ਕੇਅਰ ਸੇਵਾਵਾਂ, ਸਾਈਕਿਟਰਿਕ ਵਿਭਾਗ ਅਤੇ ਆਪਾਤਕਾਲੀਨ ਕੇਅਰ ਸੈਂਟਰ ਆਦਿ ਦੇ ਨਾਲ ਨਾਲ ਨਵੇਂ ਅਤੇ ਆਧੁਨਿਕ ਆਪ੍ਰੇਸ਼ਨ ਥਿਏਟਰ ਵੀ ਹੋਣਗੇ ਅਤੇ ਇਹ ਕੈਂਪਸ 2022 ਤੱਕ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਹੋ ਜਾਵੇਗਾ।
ਇਸ ਤੋਂ ਬਾਅਦ ਹੁਣ ਰੈਂਡਵਿਕ ਤੋਂ ਬਾਅਦ ਹੁਣ ਸਿਡਨੀ ਚਿਲਡਰਜ਼ਨ ਹਸਪਤਾਲ ਦੇ ਪਹਿਲੇ ਪੜਾਅ ਦੇ ਨਵੀਨੀਕਰਣ ਅਤੇ ਬੱਚਿਆਂ ਦੇ ਕੰਪਰੀਹੈਂਸਿਵ ਕੈਂਸਰ ਸੈਂਟਰ ਆਦਿ ਦਾ ਨੰਬਰ ਹੈ ਅਤੇ ਇਹ ਦੋਹੇਂ ਪ੍ਰਾਜੈਕਟ ਵੀ 2025 ਅਤੇ 2026 ਤੱਕ ਤਿਆਰ ਹੋ ਜਾਣਗੇ।

Install Punjabi Akhbar App

Install
×