ਕੋਵਿਡ-19 ਲਈ ਜਨਤਕ ਮਦਦ ਕਰਨ ਨੂੰ ਨਿਊ ਸਾਊਥ ਵੇਲਜ਼ ਸਰਕਾਰ ਨੇ ਹੋਰ ਗ੍ਰਾਂਟਾਂ ਦਾ ਕੀਤਾ ਐਲਾਨ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਬਸੇਵਰ ਪੇਮੈਂਟਾਂ ਆਦਿ ਲਈ ਅਜਿਹੇ ਅਦਾਰਿਆਂ ਲਈ ਹੋਰ ਗ੍ਰਾਂਟਾਂ ਦੇ ਐਲਾਨ ਕੀਤਾ ਹੈ ਜਿਨ੍ਹਾਂ ਨੂੰ ਹਾਲ ਵਿੱਚ ਹੀ ਕਰੋਨਾ ਕਾਰਨ ਨੁਕਸਾਨ ਉਠਾਉਣੇ ਪਏ ਹਨ। ਅਜਿਹੇ ਅਦਾਰੇ ਜਿਨ੍ਹਾਂ ਦੀ ਸਾਲਾਨਾ ਟਰਨਓਵਰ 75,000 ਡਾਲਰਾਂ ਤੋਂ ਲੈ ਕੇ 250 ਮਿਲੀਅਨ ਡਾਲਰਾਂ ਤੱਕ ਹੀ ਹੈ ਅਤੇ ਉਨ੍ਹਾਂ ਨੂੰ ਘੱਟੋ ਘੱਟ ਵੀ 30% ਜਾਂ ਇਸਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ ਉਹ 1,500 ਤੋਂ ਲੈ ਕੇ 100,000 ਡਾਲਰ ਪ੍ਰਤੀ ਹਫ਼ਤਾ ਲਈ ਅਰਜ਼ੀਆਂ ਦੇ ਸਕਦੇ ਹਨ।
ਇਸ ਆਵੇਦਨ ਵਾਸਤੇ ਅਤੇ ਨਿਜੀ ਤੌਰ ਤੇ ਹੋਏ ਨੁਕਸਾਨ ਆਦਿ ਲਈ ਮੁਆਵਜ਼ਾ ਲੈਣ ਵਾਸਤੇ, ਸਰਕਾਰ ਦੀ ਵੈਬਸਾਈਟ ਉਪਰ ਜਾ ਕੇ ਸਾਰੀ ਜਾਣਕਾਰੀ ਲਈ ਜਾ ਸਕਦੀ ਹੈ ਅਤੇ ਗ੍ਰਾਂਟ ਲਈ ਅਪਲਾਈ ਵੀ ਕੀਤਾ ਜਾ ਸਕਦਾ ਹੈ।
ਕੋਵਿਡ-19 ਕਾਰਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹੋਰ ਮਦਦਾਂ ਆਦਿ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×