ਆਪਣੇ ਫਰੈਂਚਾਈਜ਼ੀਆਂ ਨੂੰ ਰਿਟੇਲ ਫੂਡ ਗਰੁੱਪ ਅਦਾ ਕਰੇਗੀ 10 ਮਿਲੀਅਨ ਡਾਲਰ

ਮਾਈਕਲਜ਼ ਪੈਟੀਸ਼ਰੀ ਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਹੁਣ ਰਿਟੇਲ ਫੂਡ ਗਰੁੱਪ (Retail Food Group (RFG)) ਵੱਲੋਂ ਮੁਆਵਜ਼ੇ ਦੇ ਤੌਰ ਤੇ 10 ਮਿਲੀਅਨ ਡਾਲਰਾਂ ਦੀ ਅਦਾਇਗੀ ਕੀਤੀ ਜਾਵੇਗੀ। ਇਸਦਾ ਫੈਸਲਾ ਆਸਟ੍ਰੇਲੀਆਈ ਗ੍ਰਾਹਕ ਵਾਚਡਾਡ ਨੇ ਸੁਣਾਇਆ ਹੈ।
ਇਹ ਅਦਾਇਗੀ ਇੱਕ ਸਮਝੌਤੇ ਤਹਿਤ ਕੀਤੀ ਗਈ ਹੈ ਜੋ ਜਿਸ ਰਾਹੀਂ ਏ.ਸੀ.ਸੀ.ਸੀ. (Australian Competition and Consumer Commission) ਵੱਲੋਂ ਕਿਹਾ ਗਿਆ ਹੈ ਕਿ ਆਰ.ਐਫ.ਜੀ. ਨੇ ਲੋਕਾਂ ਨੂੰ ਆਪਣੀਆਂ ਫਰੈਂਚਾਈਜ਼ੀਆਂ ਵੇਚੀਆਂ ਜਦੋਂ ਕਿ ਉਹ ਲੋਕ ਪਹਿਲਾਂ ਤੋਂ ਹੀ ਘਾਟੇ ਵਿੱਚ ਸਨ। ਇਨ੍ਹਾਂ ਫਰੈਂਚਾਈਜ਼ੀਆਂ ਵਿੱਚ ਡੋਨਟ ਕਿੰਗ, ਗਲੋਰੀਆ ਜੀਨਜ਼ ਅਤੇ ਬਰੰਬੀਜ਼ ਆਦਿ ਸ਼ਾਮਿਲ ਹਨ -ਇਨ੍ਹਾਂ ਨੇ ਵਾਚਡਾਗ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਹੈ ਪਰੰਤੂ ਮੁਆਵਜ਼ਾ ਦੇਣ ਨੂੰ ਮੰਨ ਗਏ ਹਨ।
ਇਸ ਮੁਆਵਜ਼ੇ ਦੇ ਤਹਿਤ ਹੁਣ ਆਰ.ਐਫ.ਜੀ. ਅਜਿਹੇ ਲੋਕਾਂ ਦੇ ਕਰਜ਼ੇ ਵਾਲੇ ਪੈਸੇ ਮੁਆਫ਼ ਕਰੇਗੀ ਅਤੇ ਜਾਂ ਫੇਰ ਉਨ੍ਹਾ ਨੂੰ ਨਕਦ ਮੁਆਵਜ਼ਾ ਦੇਵੇਗੀ। ਇਸ ਵਿੱਚ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੂੰ ਕਿ 20,000 ਤੱਕ ਡਾਲਰਾਂ ਦੀ ਅਦਾਇਗੀ ਵੀ ਕੀਤੀ ਜਾਵੇਗੀ।