ਮਾਝਾ ਯੂਥ ਕਲੱਬ ਵੱਲੋਂ ਸਲਾਨਾ ਖੂਨਦਾਨ ਕੈਂਪ ਆਯੋਜਿਤ

(ਬ੍ਰਿਸਬੇਨ) ਆਸਟ੍ਰੇਲੀਆ ਦੇ ਸੂਬਾ ਕੂਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿੱਚ ਪਿਛਲੇ ਪੰਜ ਸਾਲਾਂ ਤੋਂ ਸਮਾਜਿਕ ਅਤੇ ਮਾਨਵਤਾ ਦੇ ਕਾਰਜਾਂ ‘ਚ ਲੱਗੀ ਸੰਸਥਾ ‘ਮਾਝਾ ਯੂਥ ਕਲੱਬ ਬ੍ਰਿਸਬੇਨ’ ਵੱਲੋਂ ਆਪਣੀ 5ਵੀਂ ਸਲਾਨਾ ਵਰ੍ਹੇਗੰਢ ਮਨਾਉੰਦੇ ਹੋਏ ਸਮੁੱਚੇ ਭਾਈਚਾਰੇ ਦੇ ਸਹਿਯੋਗ ਨਾਲ ਸਪਰਿੰਗਵੁੱਡ ਡੋਨਰ ਸੈਂਟਰ ਵਿਖੇ ਸਲਾਨਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਆਸਟਰੇਲੀਅਨ ਲੇਬਰ ਪਾਰਟੀ ਤੋਂ ਮਿਕ ਡੀ ਬਰੈਨੀ (ਮੈਂਬਰ ਆਫ਼ ਸਪਰਿੰਗਵੁੱਡ) ਸਮੇਤ ਤਕਰੀਬਨ 33 ਖੂਨਦਾਨੀਆਂ ਨੇ ਖੂਨਦਾਨ ਕਰਕੇ ਦਸੰਬਰ 2021 ਦੇ ਅਖ਼ੀਰ ਤੱਕ ਚੱਲਣ ਵਾਲੀ ਇਸ ਬਲੱਡ ਡੋਨੇਸ਼ਨ ਡਰਾਈਵ ਦੀ ਸ਼ੁਰੂਆਤ ਕੀਤੀ। ਸੰਸਥਾ ਵੱਲੋਂ ਰੈੱਡ ਰੋਕਟ ਰੀਅਲਟੀ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਹਿਰ ਦੀਆਂ ਪ੍ਰਮੁੱਖ ਸੰਸਥਾਵਾਂ; ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ, ਇਡੋਜ਼ ਟੀ ਵੀ, ਇੰਡੀਅਨ ਸਪੋਰਟਸ ਐਂਡ ਕਲਚਰ ਕਲੱਬ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਪ੍ਰੋਲੀਫਿਕ ਪ੍ਰਿਟਿੰਗਸ, ਕੈਮਡਨ ਕਾਲਜ ਅਤੇ ਫੀ-ਮੇਲ ਡੋਨਰਜ਼ ਦੇ ਮੁਖੀਆਂ ਨੇ ਸ਼ਿਰਕਤ ਕੀਤੀ।

ਇਸ ਮੌਕੇ ਵੱਖ ਵੱਖ ਬੁਲਾਰਿਆਂ ਵੱਲੋੰ ਭਾਰਤ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਹੱਕ ‘ਚ ਆਵਾਜ਼ ਵੀ ਬੁਲੰਦ ਕੀਤੀ ਗਈ।ਅੰਤ ‘ਚ ਕਲੱਬ ਦੇ ਪ੍ਰਧਾਨ ਬਲਰਾਜ ਸੰਧੂ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਿਕ ਡੀ ਬਰੈਨੀ (ਮੈਬਰ ਆਫ਼ ਸਪਰਿੰਗਵੁੱਡ), ਲੇਬਰ ਕੈਂਡੀਡੇਟ ਰੋਨ ਹੋਲਜਬਰਜ਼ਰ, ਪ੍ਰਣਾਮ ਸਿੰਘ ਹੇਰ, ਹੰਸਾ ਸਿੰਘ ਹੇਰ, ਸੋਹਣ ਸਿੰਘ, ਸਤਪਾਲ ਕੂਨਰ, ਕੁਲਦੀਪ ਡਡਵਾਲ, ਮਨਜੋਤ ਸਰਾਂ, ਤਜਿੰਦਰ ਢਿੱਲੋੰ, ਗੁਰਪ੍ਰੀਤ ਬੱਲ, ਵਰਿੰਦਰ ਅਲੀਸ਼ੇਰ, ਦਲਜੀਤ ਸਿੰਘ, ਹਰਮਨਦੀਪ ਗਿੱਲ, ਸੁਰਜੀਤ ਸੰਧੂ, ਪ੍ਰਿੰਸ ਭਿੰਡਰ, ਸੰਦੀਪ ਕੌਰ, ਸਰਬਜੀਤ ਕੌਰ ਬਰਾੜ ਅਤੇ ਕਲੱਬ ਦੇ ਮੈੰਬਰਾਂ ‘ਚ ਬਲਰਾਜ ਸੰਧੂ, ਸਰਵਣ ਵੜੈਚ, ਗੁਰਜੀਤ ਗਿੱਲ, ਜੱਗਾ, ਜਤਿੰਦਰਪਾਲ ਗਿੱਲ, ਹੈਪੀ ਛੀਨਾਂ, ਅਮਨ ਛੀਨਾਂ, ਨਵ ਵੜੈਚ, ਨਵਦੀਪ, ਬਿਬਨਪ੍ਰੀਤ, ਪੰਮਾ ਗਿੱਲ, ਅਤਿੰਦਰਪਾਲ, ਸੁਲਤਾਨ, ਮਨ ਖਹਿਰਾ, ਮਨਸਿਮਰਨ ਸਿੰਘ, ਪ੍ਰਭ ਰੰਧਾਵਾ, ਲਖਬੀਰ ਬੱਲ, ਅਮੋਲਕ ਹੇਰ, ਸੁਰਿੰਦਰ ਸਿੰਘ, ਹੈਪੀ ਮਾਨ, ਨਰਿੰਦਰ ਸਿੰਘ ਨੇ ਹਾਜ਼ਰੀ ਭਰੀ।

Install Punjabi Akhbar App

Install
×