ਕਲੱਬ: ਕਮਿਊਨਿਟੀ ਕਾਰਜ ਰਲ-ਮਿਲ ਕੇ…….

  • ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਹੋਇਆ ਮੁੜ ਸਰਗਰਮ ਨਵੇਂ ਢਾਂਚੇ ਨੇ ਕੀਤੀ ਪਹਿਲੀ ਮੀਟਿੰਗ-ਲਿਆ ਰਿਹੈ ਕਈ ਕਾਰਜ
(ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਮੁੱਚੀ ਟੀਮ)
(ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਸਮੁੱਚੀ ਟੀਮ)

ਔਕਲੈਂਡ 25 ਅਗਸਤ -ਕਈ ਸਾਲ ਪਹਿਲਾਂ ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਬਹੁਤ ਸਰਗਰਮ ਹੋਇਆ ਸੀ ਅਤੇ ਫਿਰ ਕੁਝ ਸਾਲ ਸਮਾਜਿਕ ਕਾਰਜਾਂ ਨੂੰ ਕਰਨ ਬਾਅਦ ਧੀਮੀ ਚਾਲ ਹੋ ਗਿਆ ਸੀ। ਹੁਣ ਦੁਬਾਰਾ ਇਹ ਕਲੱਬ ਸਰਗਰਮ ਹੋਇਆ ਹੈ ਅਤੇ ਇਸਦੇ ਨਾਲ ਹੀ ਲਗਪਗ ਸਾਰਾ ਢਾਂਚਾ ਮੁੜ ਤੋਂ ਸੈਟ ਕੀਤਾ ਗਿਆ ਹੈ। ਅੱਜ ਕਲੱਬ ਦੀ ਪਹਿਲੀ ਮੀਟਿੰਗ ਹੋਈ ਜਿਸ ਦੇ ਵਿਚ ਵੱਖ-ਵੱਖ ਜਿੰਮੇਵਾਰੀਆਂ ਨੂੰ ਆਪਸੀ ਸਹਿਮਤੀ ਨਾਲ ਵੰਡਿਆ ਗਿਆ। ਜਿਸ ਅਨੁਸਾਰ ਪ੍ਰਧਾਨ ਜਰਨੈਲ ਸਿੰਘ ਸਮਰਾ, ਉੱਪ ਪ੍ਰਧਾਨ ਰਜਿੰਦਰਪਾਲ ਸਿੰਘ, ਸਕੱਤਰ ਰਵਿੰਦਰਪਾਲ ਸਿੰਘ, ਖਜਾਨਚੀ ਸੁਖਚੈਨ ਸਿੰਘ ਸੰਧੂ, ਪ੍ਰੈਸ ਸਕੱਤਰ ਜੁਗਰਾਜ ਸਿੰਘ ਮਾਨ ਅਤੇ ਸਪੋਰਟਸ ਸਕੱਤਰ ਹਰਜੀਤ ਸਿੰਘ ਹਨ ਨੂੰ ਚੁਣਿਆ ਗਿਆ।

ਇਸ ਮੌਕੇ ਪ੍ਰਧਾਨ ਜਰਨੈਲ ਸਿੰਘ ਸਮਰਾ ਨੇ ਦੱਸਿਆ ਕਿ ਇਸ ਕਲਚਰਲ ਕਲੱਬ ਨੂੰ ਬਨਾਉਣ ਦਾ ਮਕਸਦ ਭਾਈਚਾਰੇ ਨਾਲ ਸਾਂਝ ਵਧਾਉਣਾ ਹੈ, ਕਿਸੇ ਵੀ ਤਰ੍ਹਾਂ ਦੀ ਸਮਾਜਿਕ ਸਹਾਇਤਾ ਦੇ ਲਈ ਕਲੱਬ ਹਮੇਸ਼ਾ ਤਿਆਰ ਬਰ ਤਿਆਰ ਰਹੇਗਾ । ਕਲੱਬ ਦੇ ਪ੍ਰੈਸ ਸਕੱਤਰ ਜੁਗਰਾਜ ਸਿੰਘ ਮਾਨ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸੁਪਰੀਮ ਸਿੰਘ ਸੁਸਾਇਟੀ ਵਲੋਂ ਕਰਵਾਏ ਜਾਣ ਵਾਲੇ  ਸਿੱਖ ਚਿਲਡਰਨ ਡੇਅ ਵਿੱਚ ਮਾਝਾ ਸਪੋਰਟਸ ਐਂਡ ਕਲਚਰਲ ਕਲੱਬ ਵੀ ਵੱਧ ਚੜ ਕੇ ਹਿੱਸਾ ਲਏਗਾ ਅਤੇ ਕਿਸੇ ਇਕ ਸ਼੍ਰੇਣੀ ਦੇ ਵਿਚ ਅੱਵਲ ਆਉਣ ਵਾਲੇ ਬੱਚਿਆਂ ਦੇ ਵਿਚੋਂ ਜੋ ਵੀ ਇਨਾਮ ਦੇਣਾ ਉਪਲਬਧ ਹੋਵੇਗਾ ਦਿੱਤਾ ਜਾਵੇਗਾ।
ਆਉਣ ਵਾਲੇ ਸਮੇਂ ਦੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਨੂੰ ਸਮਰਪਿਤ ਵਿਸ਼ੇਸ਼ ਖੂਨਦਾਨ ਕੈਂਪ ਵੀ ਕਲੱਬ ਵਲੋਂ ਲਗਾਇਆ ਜਾਵੇਗਾ।  ਕਲੱਬ ਨੂੰ ਬਨਾਉਣ ਦਾ ਮਕਸਦ ਮਾਝੇ ਨਾਲ ਲੱਗਦੇ ਭਾਈਚਾਰੇ ਨੂੰ ਇਕੱਠੇ ਕਰਨਾ ਅਤੇ ਇੱਕ ਮੰਚ ‘ਤੇ ਲਿਆਉਣਾ ਹੈ।

Install Punjabi Akhbar App

Install
×