ਦੀਪਿਕਾ-ਸ਼ਾਹਿਦ ਤੋਂ ਪਹਿਲਾਂ ਮੈਡਮ ਤੁਸਾਦ ਮਿਊਜ਼ੀਅਮ ਪਹੁੰਚੇ ਮਹੇਸ਼ ਬਾਬੂ

PHOTO-2018-07-26-18-13-30

ਮੈਡਮ ਤੁਸਾਦ ਮਿਊਜ਼ੀਅਮ ਪਿਛਲੇ ਕਈ ਦਿਨਾਂ ਤੋਂ ਭਾਰਤ ‘ਚ ਖੂਬ ਚਰਚਾ ‘ਚ ਹੈ। ਹਾਲ ਹੀ ‘ਚ ਖਬਰ ਆਈ ਸੀ ਕਿ ਦੀਪਿਕਾ ਪਾਦੁਕੋਣ ਅਤੇ ਸ਼ਾਹਿਦ ਕਪੂਰ ਦਾ ਮੌਮ ਦਾ ਬੁੱਤ ਜਲਦ ਹੀ ਮੈਡਮ ਤੁਸਾਦ ਮਿਊਜ਼ੀਅਮ ‘ਚ ਦੇਖਣ ਨੂੰ ਮਿਲੇਗਾ। ਇਸ ਤੋਂ ਪਹਿਲਾਂ ਦੀਪਿਕਾ ਅਤੇ ਸ਼ਾਹਿਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਤਸਵੀਰ ਸ਼ੇਅਰ ਕਰਕੇ ਇਸ ਖਬਰ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਇਨ੍ਹਾਂ ਦੋਹਾਂ ਸਟਾਰਜ਼ ਤੋਂ ਪਹਿਲਾਂ ਮੈਡਮ ਤੁਸਾਦ ‘ਚ ਦੂਜੇ ਸੁਪਰਸਟਾਰ ਦਾ ਮੋਮ ਦਾ ਬੁੱਤ ਲੱਗਣ ਜਾ ਰਿਹਾ ਹੈ। ਜੀ ਹਾਂ, ਅਸੀਂ ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਦੀ ਗੱਲ ਕਰ ਰਹੇ ਹਾਂ।

Mahesh Babu
ਹਾਲ ਹੀ ‘ਚ ਇਕ ਤਸਵੀਰ ਸਾਹਮਣੇ ਆਈ, ਜਿਸ ‘ਚ ਮੈਡਮ ਤੁਸਾਦ ਮਿਊਜ਼ੀਅਮ ‘ਚ ਲੱਗਣ ਵਾਲੇ ਮਹੇਸ਼ ਬਾਬੂ ਦੇ ਮੋਮ ਦੇ ਬੁੱਤ ਦੀ ਝਲਕ ਦੇਖਣ ਨੂੰ ਮਿਲੀ ਹੈ। ਇਸ ਤਸਵੀਰ ‘ਚ ਮਹੇਸ਼ ਦਾ ਚਿਹਰਾ ਨਜ਼ਰ ਆ ਰਿਹਾ ਹੈ। ਮਹੇਸ਼ ਦੀ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦਰਸਅਲ, ਮਹੇਸ਼ ਬਾਬੂ ਸੋਸ਼ਲ ਮੀਡੀਆ ‘ਤੇ ਸਾਊਥ ਦੇ ਬਾਕੀ ਸਟਾਰਜ਼ ਨਾਲੋਂ ਜ਼ਿਆਦਾ ਲੋਕਪ੍ਰਿਯ ਹਨ। ਫਿਲਮਾਂ ਦੀ ਗੱਲ ਕਰੀਏ ਤਾਂ ਮਹੇਸ਼ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਭਾਰਤ ਏਨੇ ਨੇਨੂ’ ਬਾਕਸ ਆਫਿਸ ‘ਤੇ ਸਫਲ ਰਹੀ ਹੈ। ਇਸ ਫਿਲਮ ‘ਚ ਮਹੇਸ਼ ਬਾਬੂ ਮੁੱਖ ਮੰਤਰੀ ਦੀ ਭੂਮਿਕਾ ‘ਚ ਹਨ। ਫਿਲਹਾਲ ਮਹੇਸ਼ ਆਪਣੀ ਅਗਲੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ‘ਚ ਬਿਜ਼ੀ ਹਨ।
 ਗੁਰਪ੍ਰੀਤ ਕੌਰ

Install Punjabi Akhbar App

Install
×