ਮਹਾਰਾਜਾ ਰਣਜੀਤ ਸਿੰਘ ਅਤੇ ਉਸਦੇ ਯੂਰਪੀਨ ਜਰਨੈਲ ਵੈਨਤੂਰਾ ਨਾਲ ਸੰਬੰਧਤ ਲਗਾਈ ਗਈ ਯਾਦਗਾਰੀ ਕੰਧ ਕਲਾਕ੍ਰਿਤੀ

IMG_0530

ਇਟਲੀ — ਸਿੱਖ ਰਾਜ ਦੇ ਸੁਨਿਹਰੀ ਯੁੱਗ ਸਮੇਂ ਮਹਾਰਾਜਾ ਰਣਜੀਤ ਸਿੰਘ ਕੋਲ ਕੰਮ ਕਰਦੇ ਇਟਲੀ ਦੇ ਯੂਰਪੀਨ ਜਰਨੈਲ ਰੁਬੀਨੋ ਵੈਨਤੂਰਾ ਦੇ ਮਹਾਰਾਜਾ ਨਾਲ ਸੰਬੰਧਾਂ ਨੂੰ ਦਰਸਾਉਂਦੀ ਅਤੇ ਉਸ ਸਮੇਂ ਨੂੰ ਯਾਦ ਕਰਵਾਉਂਦੀ ਕੰਧ ਕਲਾਕ੍ਰਿਤੀ ਲਗਾਈ ਗਈ ਹੈ। ਜਿਸ ਵਿੱਚ ਜਨਰਲ ਵੈਨਤੂਰਾ ਮਹਾਰਾਜਾ ਦੇ ਦਰਬਾਰ ਵਿੱਚ ਉਹਨਾਂ ਸਾਹਮਣੇ ਬੈਠਾ ਨਜ਼ਰ ਆ ਰਿਹਾ ਹੈ। ਇਸ ਬਹੁਤ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਸਿੱਖੀ ਸੇਵਾ ਸੋਸਾਇਟੀ ਵੱਲੋਂ ਐੱਸ ਕੇ ਫਾਊਂਡੇਸ਼ਨ ਅਤੇ ਫੀਨਾਲੇ ਮੀਲੀਆ ਦੀ ਕੌਂਸਲ ਨਾਲ ਮਿਲ ਕੇ ਕੀਤਾ ਗਿਆ। ਸਮਾਗਮ ਨੂੰ ਚਲਾਉਣ ਵਿੱਚ ਜਨਰਲ ਵੈਨਤੂਰਾ ਦੀ ਜ਼ਿੰਦਗੀ ਉੱਪਰ ਖੋਜ ਕਰਨ ਵਾਲੀ ਇਟਾਲੀਅਨ ਲੇਖਿਕਾ ਮਾਰੀਆ ਪੀਆ ਨੇ ਮੁੱਖ ਭੂਮਿਕਾ ਨਿਭਾਈ। ਮੇਅਰ ਪਾਲਾਸੀ ਸਾਂਦਰੋ ਅਤੇ ਕੌਂਸਲ ਦੇ ਸਮੂਹ ਅਧਿਕਾਰੀ ਸਾਰਾ ਸਮਾਂ ਸਮਾਗਮ ਵਿੱਚ ਹਾਜ਼ਰ ਰਹੇ। ਇਸ ਕਲਾਕ੍ਰਿਤੀ ਨੂੰ ਲਗਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਬੌਬੀ ਸਿੰਘ ਬਾਂਸਲ ਖਾਸ ਤੌਰ ‘ਤੇ ਪਹੁੰਚੇ। ਜਿਹਨਾਂ ਨਾਲ ਇੰਗਲੈਂਡ ਤੋਂ ਇੰਦਰਜੀਤ ਸਿੰਘ, ਲਾਹੌਰ (ਪਾਕਿਸਤਾਨ) ਤੋਂ ਮਹਾਰਾਜਾ ਰਣਜੀਤ ਸਿੰਘ ਦੀ ਜ਼ਿੰਦਗੀ ਉੱਪਰ ਕੰਮ ਕਰ ਰਹੇ ਅੰਜੁਮ ਜਾਵੇਦ ਦਾਰਾ, ਬਲਵਿੰਦਰ ਸਿੰਘ ਚਾਹਲ, ਗੁਰਸ਼ਰਨ ਸਿੰਘ, ਦਲਜਿੰਦਰ ਰਹਿਲ, ਸਿੰਘ ਸਭਾ ਗੁਰਦਵਾਰਾ ਨੋਵੇਲਾਰਾ ਅਤੇ ਗੁਰੂ ਨਾਨਕ ਦਰਬਾਰ ਗੁਰਦਵਾਰਾ ਕਾਸਤਲਫਰਾਂਕੋ ਦੀਆਂ ਪ੍ਰਬੰਧਕ ਕਮੇਟੀਆਂ ਵੀ ਹਾਜ਼ਰ ਸਨ।

(ਬਲਵਿੰਦਰ ਸਿੰਘ ਚਾਹਲ)

bindachahal@gmail.com

Install Punjabi Akhbar App

Install
×