ਸੋਨੇ ਦਾ ਤਖਤ ਅਤੇ ਕੋਹੇਨੂਰ ਹੀਰੇ ਨੂੰ ਸਿੱਖ ਆਪਣੇ ਸੁਪਨਿਆਂ ਵਿੱਚ ਰੱਖਣ..

ਮਹਾਰਾਜਾ ਦਲੀਪ ਸਿੰਘ ਦੀ ਬਰਸੀ ਤੇ 

ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦਾ ਆਖਰੀ ਬਾਦਸ਼ਾਹ ਸੀ ਮਹਾਰਾਣੀ ਜਿੰਦਾਂ ਦਾ ਇਕਲੋਤਾ ਪੁੱਤਰ ਸੀ। ਮਹਾਰਾਜਾ ਦੀ ਮੌਤ ਨਾਲ ਰਾਜ ਭਾਗ ਦੀਆਂ ਦੀਆ ਨੀਹਾਂ ਕੱਲਰੀਆਂ ਗਈਆਂ। ਤਖਤਾਂ ਦੇ ਤਾਜਾਂ ਦੀ ਅਣਜਾਣਤਾ ਨੂੰ ਵੱਡਾ ਭਾਰ ਸਾਭਣਾਂ ਔਖਾ ਹੋ ਗਿਆ। ਮਹਾਰਾਣੀ ਦੀ ਦੁਰਦਸ਼ਾ ਦੀ ਕਹਾਣੀ ਦੀ ਸੁਰੂਆਤ ਹੋ ਗਈ। ਮਹਾਰਾਜਾਂ ਰਣਜੀਤ ਸਿੰਘ ਦੀ ਤਪਸ਼ ਖਤਮ ਹੁੰਦਿਆਂ ਹੀ ਬਾਗੀ ਮਾਨਸਿਕਤਾ, ਗਦਾਰੀ, ਧੋਖਿਆਂ ਦੀ ਸ਼ਿਕਾਰ ਹੋਈ ਬਾਦਸ਼ਾਹੀ ਦਾ ਵੱਡਾ ਨੁਕਸਾਨ ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਦਾ ਹੋਇਆ। ਜਿੰਨਾਂ ਦੀ ਮਾਨਸਿੱਕ ਦਸ਼ਾ ਅਤੇ ਦਿਸ਼ਾ ਨੂੰ ਕਿਤੇ ਢੋਈ ਨਹੀ ਮਿੱਲ ਸਕੀ।
ਸਿੱਖਾਂ ਨੇ ਗੁਰੂ ਫਲਸਫੇ ਦੀ ਰਿਹਨੁਮਾਈ ਨੂੰ ਹਮੇਸ਼ਾਂ ਕਬੂਲਿਆ ਹੈ। ਇਸੇ ਕਰਕੇ ਸਿੱਖੀ ਨੂੰ, ਸਿੱਖ ਧਰਮ ਨੂੰ ਮਹਾਂਰਾਜਾ ਰਣਜੀਤ ਸਿੰਘ ਨੇ ਆਪਣੇ ਮਾਰਗ ਦਰਸ਼ਕ ਦੇ ਤੌਰ ਤੇ ਅਪਨਾਇਆ ਸੀ। ਸਿੱਖੀ ਪੰਪਰਾਵਾਂ ਨੂੰ ਕਾਇਮ ਕਰਨ, ਧਰਮ ਦੇ ਵੱਧਣ ਫੁੱਲਣ ਦੇ ਰਾਹਾਂ ਨੂੰ ਪੱਕਿਆਂ ਕੀਤਾ। ” ਦੇਗ ਤੇਗ ਫ਼ਤਿਹ ” ਖਾਲਸਾ ਸਰਕਾਰ ਦੇ ਸਲੋਗਨ ਵਜ਼ੋ ਅਪਨਾਇਆ ਸੀ। ਇਹ ਸਿੱਖ ਮਿਸਲਦਾਰ ਸਰਦਾਰਾਂ ਅਤੇ ਸ਼ਾਸਕਾਂ ਦੁਆਰਾ ਉਨ੍ਹਾਂ ਦੇ ਸਿੱਕਿਆਂ ਤੇ ਲਿਖਿਆ ਜਾਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਰਾਜ ਕਰਨ ਦੀ ਵਿਧੀ ਦੇ ਅਨੇਕਾਂ ਪਹਿਲੂ ਨਜ਼ਰ ਆਉਦੇ ਹਨ। ਸੱਭ ਤੋ ਵੱਡਾ ਪਹਿਲੂ ਸਰਬ ਧਰਮੀ, ਇੰਸਾਨੀਅਤ, ਬਰਾਬਰਤਾ, ਦਵੇਸ਼ ਭਾਵਨਾ ਤੋ ਮੁਕਤੀ ਸੀ। ਰਾਜ ਪ੍ਬੰਧ ਵਿੱਚ ਹਰ ਇਕ ਨਾਲ ਸਮਾਨਤਾ ਵੱਡੀ ਮਿਸਾਲ ਪੈਦਾ ਕੀਤੀ। ਦੂਸਰਾ ਮਹਾਰਾਜੇ ਨੇ
ਆਪਣੀ ਬਾਦਸ਼ਾਹਤ ਨੂੰ ਬਹੁਤ ਅਮੀਰੀ ਨਾਲ ਲੱਦਣ ਦੀ ਚਾਹਤ ਹਮੇਸ਼ਾ ਕਾਇਮ ਰੱਖੀ। ਹਰ ਖੇਤਰ ਵਿੱਚ ਅਮਨ ਦੀ ਚਾਹਨਾਂ, ਹਕੂਮਤੀ ਲੜਾਈਆਂ ਵਿੱਚ ਘੱਟ ਜਾਨੀ ਮਾਲੀ ਨੁੱਕਸਾਨ, ਹਰ ਇਲਾਕੇ ਦੀ ਚਾਹਤ ਮੁਤਾਬਿਕ ਰਾਜ ਪ੍ਬੰਧ, ਕਰ ਇਕੱਠਾ ਦੀ ਸਰਲ ਵਿਧੀ ਆਦਿ ਅਮੀਰ ਰਾਜ ਦੀ ਨੀਹਾਂ ਸਨ। ਮਹਾਰਾਜੇ ਨੇ ਇਹ ਮਿਸਾਲ ਪੈਦਾ ਕੀਤੀ ਕਿ ਦੁਨਿਆ ਦੇ ਸੱਭ ਤੋ ਬੇਸ਼ਕੀਮਤੀ ਕੋਹੀਨੂਰ ਹੀਰਾ ਆਪਣੇ ਖਜਾਨੇ ਵਿੱਚ ਰੱਖਿਆ। ਉਸ ਲਈ ਰਾਜਿਆ ਦੇ ਮਹਾਰਾਜੇ ਬਣੇ ਰਹਿਣ ਲਈ ਉਸ ਦੀ ਦੇਸ਼ ਅਤੇ ਵਿਦੇਸੀ ਸਲਤਨਤਾਂ ਉਪਰ ਵੱਡਾ ਪ੍ਭਾਵ ਛੱਡਣ ਲਈ ਅਮੀਰ ਸਾਮਰਾਜ ਦੀ ਦਿੱਖ ਦਾ ਉਭਾਰ ਬਹੁਤ ਜਰੂਰੀ ਸਮਝਦਾ ਸੀ। ਜਿਸ ਦੀ ਚਰਚਾ, ਸਲਾਹਨਾਂ ਵਕਤੀ ਸਮੇ ਸੰਸਾਰ ਪੱਧਰੀ ਸੀ। ਸਰਕਾਰੇ-ਏ-ਖਾਲਸਾ ਦੀ ਸੋਨੇ ਦੀ ਕੁਰਸੀ ( ਤਖਤ ) ਆਪਣੇ ਆਪ ਵਿੱਚ ਸੰਪੁਰਨ ਰਾਜ ਦੀ ਪਹਿਲੀ ਦਿੱਖ ਨਜ਼ਰ ਆਉਦੀ ਹੈ। ਇਸ ਤਖਤ ਦੀ ਕੁਰਸੀ ਸੁਨਿਆਰੇ ਹਾਫਿਜ਼ ਮੁਹੰਮਦ ਮੁਲਤਾਨੀ ਨੇ 1820 ਤੋ 1830 ਦੇ ਵਿੱਚਕਾਰਲੇ ਸਮੇ ਵਿੱਚ ਬਣਾਈ। ਕੁਰਸੀ ਸੰਘਾਸ਼ਨ ਦੀ ਵਰਤੋ ਮਹਾਰਾਜਾ ਰਣਜੀਤ ਸਿੰਘ ਬਹੁਤ ਘੱਟ ਕਰਦੇ ਸਨ ਸਾਦੇ ਜੀਵਨ ਵਿੱਚ ਰਹਿਣਾ ਉਹਨਾਂ ਦੀ ਸਹਿਜਤਾ ਗੁਰੂ ਪ੍ਤੀ ਨਿਮਾਣਾ ਰਹਿਣ ਦੀ ਸੀ। ਜ਼ੁਲਮੀ ਅਤੇ ਪਾਪੀ ਰਾਜ ਗੱਦੀਆਂ ਦੇ ਵਹਿਣ ਵਿੱਚੋ ਇਹ ਇਕੱਲੀ ਬਾਦਸ਼ਾਹਤ ਸੱਚੀ ਅਤੇ ਇੰਨਸਾਨੀ ਕਦਰਾਂ ਕੀਮਤਾਂ ਤੇ ਪੂਰੀ ਉਤਰਦੀ ਸੀ। ਖਾਲਸਾ ਰਾਜ ਦੇ ਤਖਤ ਦੀ ਮਹਾਨਤਾਂ ਨੂੰ ਅੱਜ ਵੀ ਦੁਨਿਆਂ ਦੀਆਂ ਦੀ ਸਿਰਮੋਰ ਸਲਤਨਤ ਵਿੱਚੋ ਮੋਹਰੀ ਐਲਾਨਿਆ ਜਾ ਰਿਹਾ। ਮਹਾਨਤਾ ਉਸ ਕਾਰਜ਼ ਦੀ ਹੈ। ਜੋ ਇਸ ਉਪਰ ਬੈਠ ਕੇ ਕੀਤਾ ਗਏ। ਨਿਆਂ ਪਸੰਦ ਰਾਜ ਵਿੱਚ ਹਰ ਗਰੀਬ ਗੁਰਬੇ ਨੂੰ ਰੱਜਵਾਂ ਅਨਾਜ, ਸੌਖਾ ਰਹਿਣ ਸਹਿਣ, ਜਨਤਾ ਦੀਆਂ ਰੱਬੀ ਆਸੀਸਾਂ ਨਾਲ ਲੱਦੀ ਖੁਸ਼ਹਾਲ ਬਾਦਸ਼ਾਹਤ ਦਾ ਕੋਈ ਸਾਨੀ ਨਹੀ ਸੀ। ਹਰ ਧਰਮ ਨੂੰ ਪੁੱਖਤਾ ਸਮਾਨਤਾ ਨਾਲ ਰਾਜ ਵਿੱਚ ਭਾਗੀਦਾਰੀ ਦਾ ਅਹਿਸਾਸ ਦਿੱਤਾ। ਅਮੀਰ ਰਾਜ ਦੀ ਨਿਸ਼ਾਨੀ ਦੇ ਕਿੱਸੇ ਇਸ ਗੱਲ ਵਿੱਚ ਨਜ਼ਰ ਆਉਦੇ ਹਨ। ਕਿ ਜਿਵੇ ਰਾਗੀ ਢਾਡੀ ਖਾਲਸਾ ਰਾਜ ਦੀਆਂ ਸਿਫਤ ਕਰਦਿਆਂ ਗਾਉਦਿਆਂ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ” ਕੋਈ ਕੁੱਤੇ ਦੇ ਗੱਲ ਪਾਇਆ ਕੈਂਠਾਂ ਨਹੀ ਸੀ ਲਾਹਉਦਾਂ “। ਵਿਦੇਸ਼ਾਂ ਵਿੱਚੋ ਖਾਸ ਕਰ ਯੂਰਪ ਵਿਚੋ ਲੋਕ ਆ ਕੇ ਖਾਲਸਾ ਦਰਬਾਰ ਦੀਆਂ ਨੋਕਰੀਆਂ ਲੱਭਦੇ ਸਨ। ਸੁਨਿਹਰੀ ਰਾਜ ਦੀ ਵਿੱਚ ਸੈਨਾਂ ਵਿੱਚ ਕੰਮ ਕਰਕੇ ਵੱਡਾ ਮਾਣ ਮਹਿਸੂਸ ਕਰਦੇ ਸਨ। ਸ਼ਾਹੀ ਦਰਬਾਰ ਨੌਕਰੀ ਦੀ ਇਕ ਸ਼ਰਤ ਸੀ ਕਿ ਹਰ ਵਿਆਕਤੀ ਵਾਲ ਨਹੀ ਕਟਵਾਏਗਾ, ਪੱਗ ਬੰਨੇਗਾ ਅਤੇ ਇਥੇ ਹੀ ਵਿਆਹ ਕਰਵਾਏਗਾ। ਇਹ ਸਿੱਖ ਰਾਜ ਦੀ ਗੁਰੂ ਫਲਸਫੇ ਨੂੰ ਨਿੱਘ ਦਿੰਦੀ ਸਿਧਾਂਤਿਕ ਸੋਚ ਸੀ।
ਰਾਜ ਗੁਆਚਣ ਦੇ ਕਾਰਨਾਂ ਦੀ ਵੀ ਵੱਖਰੀ ਮਿਸਾਲ ਬਣ ਗਈ। ਕਿਵੇ ਰਾਜ ਪ੍ਬੰਧ ਦੇ ਅੰਦਰ ਕਮਜੋਰ ਕੜੀਆਂ ਦਾ ਵੱਧਣਾਂ ਫੁੱਲਣਾਂ ਰਾਜ ਦਾ ਅੰਤ ਕਰ ਗਈਆਂ। ਸਰਕਾਰ ਵਿੱਚ ਸਿੱਖਾਂ ਨੂੰ ਗਦਾਰੀ ਦੇ ਜਿਆਦਾ ਭੁੱਸ ਜਾਂ ਆਦਤ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਸਮੇ ਘੱਟਦੀ ਤਾਕਤ ਨੂੰ ਨਾਪਦੇ ਅੰਗਰੇਜ਼ਾਂ ਨੇ ਪਾਈ। ਮਹਾਰਾਜ਼ੇ ਦੇ ਰਾਜ ਦੀ ਕਾਰਜਸੈਲੀ ਨੇ ਸਮਕਾਲੀ ਪੱਛਮੀ ਦੇਸ਼ਾ ਦੇ ਰਾਜ ਪ੍ਬੰਧਾ ਨੂੰ ਬੋਨੇ ਕੀਤਾ ਹੋਇਆ ਸੀ। ਖਾਲਸਾ ਸਰਕਾਰ ਦੀ ਵੱਡੀ ਫੌਜ ਨੂੰ ਭਾਵੇ ਕਿ ਸਰਹੱਦੀ ਡਰ ਜਾਂ ਮੁਕਾਬਲੇ ਦੇ ਆਸਾਰ ਘੱਟ ਨਹੀ ਸਨ ਪਰ ਜਦੋ ਸਨ ਤਾਂ ਬਹੁਤ ਨਿਪੂੰਨਤਾ ਦੀ ਨੀਤੀ ਨਾਲ, ਬਹੁਤ ਸਹਿਜਤਾ ਨਾਲ ਰਾਜ ਨੂੰ ਵੱਡਾ ਕਰਦਿਆਂ ਘੱਟ ਤੋਂ ਘੱਟ ਨੁਕਸਾਨ ਕਰਕੇ ਵੱਡੀਆਂ ਮਿਸਲਾਂ, ਕਬੀਲਿਆਂ ਨੂੰ ਆਪਣੇ ਵਿੱਚ ਮਿਲਾਇਆ। ਅੰਗਰੇਜ਼ਾ ਦੀ ਇਸ ਖਿੱਤੇ ਵਿੱਚ ਆਖਰੀ ਰਾਜ ਤੇ ਕਾਬਜ਼ ਹੋਣ ਦੀ ਲਲਸਾਈ ਚਾਹਤ ਖਾਲਸਾ ਰਾਜ ” ਤੂਤਾਂ ਵਾਲੇ ਖੂਹ ” ਦੇ ਨਿਆਈ ਵਾਂਗ ਸੀ ਜਿਨਾਂ ਨੇ ਬਾਕੀ ਦੇ ਭਾਰਤ ਦੇ ਇਲਾਕਿਆਂ ਤੇ ਬਿਨਾ ਵਿਰੋਧ ਨਾਲ ਜਾਂ ਘੱਟ ਲੜਾਈ ਲੜੇ ਆਪਣੇ ਵਿੱਚ ਜ਼ਜਬ ਕੀਤਾ। ਪਰ ਅੱਜ ਅੰਗਰੇਜ਼ ਆਪਣੇ ਸਾਮਰਾਜ ਨੂੰ ਵਧਾਉਦੇ ਖਾਲਸਾ ਸਰਕਾਰ ਦੀ ਸਰਹੱਦ ਤੇ ਖੜੇ ਸਨ। ਸਿੱਖ ਬਾਦਸ਼ਾਹਤ ਜੋ ਸਰਬ ਕਲਾ ਸੰਪੂਰਨ ਸੀ। ਪਰਿਵਾਰਕ ਖਾਨਾ ਜੰਗੀ, ਗੱਦੀ ਦੀ ਲਾਲਸਾ ਜੋ ਹਰ ਉਸ ਰਾਜ ਦੇ ਦਰਬਾਰੀ ਦੀ ਅੰਦਰੂਨੀ ਖਾਹਸ਼ ਸੀ ਜੋ ਥੋੜੀ ਵੀ ਪੋਜੀਸ਼ਨ ਵਿੱਚ ਜਾਂ ਕਾਬਲੀਆਤ ਸਮਝਦਾ ਸੀ ਜਾ ਕੇ ਅੰਗਰੇਜ਼ਾ ਦੀ ਝੋਲੀ ਵਿੱਚ ਬੈਠ ਗਿਆਂ। ਅੰਗਰੇਜ਼ ਗਦਾਰੀ ਦਾ ਘੁਣ ਲਾਉਣ ਵਿੱਚ ਕਾਮਯਾਬ ਰਹੇ। ਇਹ ਅਹਿਸਾਸ ਕਰਵਾਉਣ ਵਿੱਚ ਵੀ ਸਫਲ ਰਹੇ ਕਿ ਸੰਘਾਸਣ ਉਸੇ ਲਈ ਹੈ ਜੋ ਅੰਗਰੇਜ਼ ਸਰਕਾਰ ਦੀ ਰਹਿਨੁਮਾਈ ਹੇਠ ਚੱਲਣ ਦੀ ਭਰੋਸੇ ਯੋਗਤਾ ਨੂੰ ਸਿਧ ਕਰੇ। ਅੰਗਰੇਜ਼ਾ ਦੇ ਮਹਾਰਾਜਾ ਦਲੀਪ ਸਿੰਘ ਨਾਲ ਕੀਤੇ ਵਾਅਦੇ ਸਿਰਫ ਤਾਂ ਸਿਰਫ ਇਕ ਮਕਾਰੀ ਦੀ ਵੱਡੀ ਮਿਸਾਲ ਹੋ ਸਕਦੇ ਹਨ। ਗੋਰਿਆਂ ਧੋਖੇ, ਇਕਰਾਰਾਂ ਅਤੇ ਵਿਸ਼ਵਾਸਾਂ ਨੂੰ ਦਰਕਿਨਾਰ ਕਰਕੇ ਆਪਣੀ ਰਾਜ ਦੀ ਤਾਕਤ ਨੂੰ ਪੱਕੇ ਪੈਰੀਂ ਕਰ ਲਿਆ। ਸਿੱਖ ਰਾਜ ਖਤਮ ਕਰਕੇ  ਬਿ੍ਟਿਸ਼ ਸਾਮਰਾਜ ਦੇ ਦੁਨਿਆਂ ਵਿੱਚ ਫੈਲਦੇ ਰਾਜ ਨੂੰ ਹੋਰ ਪਸਾਰਾ ਦਿੱਤਾ। ਆਪਣੇ ਰਾਜ ਵਿੱਚ ਸੂਰਜ ਨਾ ਡੁਬੱਣ ਦੀ ਚੱੜਤ ਨੂੰ ਮਿਸਾਲੀ ਉਦਾਹਰਣ ਬਣਾਇਆ। ਦੁਨਿਆਂ ਦੇ ਉਸ ਵਕਤ ਦੇ ਵੱਡੇ ਖਾਲਸਾ ਰਾਜ ਨੂੰ ਆਪਣੇ ਕਬਜੇ ਵਿੱਚ ਲੈ ਕੇ ਗੱਦ ਗੱਦ ਹੋ ਉਠਿਆ।
ਪੰਜਾਬੀਆਂ ਨੂੰ ਸਿੱਖ ਰਾਜ ਦਾ ਸੂਰਜ ਡੁੱਬ ਗਏ ਦੀ ਸਮੱਝ ਭਾਵੇ ਲੇਟ ਲੱਗੀ। ਲੰਮੀ ਦੇਰ ਖੁਸ਼ਹਾਲ ਸਿੱਖ ਰਾਜ ਨਾਲ ਹੋਏ ਧੋਖੇ ਤੋ ਵਾਕਿਫ ਨਾ ਹੋ ਸਕੇ। ਸਿੱਖਾਂ ਨੂੰ ਖੁੱਸੇ ਰਾਜ ਦੀ ਚੀਸ ਅੱਜ ਵੀ ਨਜ਼ਰ ਪੈਂਦੀ ਦਿਖਦੀ ਹੈ। ਸਿੱਖ ਚੁੱਪ ਕਰਕੇ ਬੈਠਣ ਵਾਲਿਆਂ ਕੌਮਾਂ ਵਿੱਚੋ ਨਹੀ ਹਨ। ” ਕੋਈ ਕਿਸੀ ਕੋ ਰਾਜ ਨਾ ਦੇਹ ਹੈ ਜੋ ਲੇਹ ਹੈ ਨਿੱਜ ਬਲ ਸੇ ਲੈ ਹੈ “।। ਗੁਰੂ ਖਾਲਸਾ ਨੇ ਹੁਕਮ ਅੰਦਰ ਰਹਿ ਕੇ ਸੰਸਾਰ ਪੱਧਰੀ ਪਹੁੰਚ ਅਪਣਾਉਣੀ ਹੈ। ਆਪਣੇ ਆਚਰਣ ਨੂੰ ਕਹਿਣੀ ਕਰਣੀ ਦੀ ਮਿਸਾਲ ਬਨਣਾ ਹੈ। ਸਿੱਖ ਫਲਸਫਾ ਦੇ ਨਿਆਈ ” ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ “। ਦੇ ਧਾਰਨੀ ਬਣ ਕੇ ਚੰਗੇ ਰਾਜ ਪ੍ਬੰਧ ਦੇ ਮਾਰਗ ਨੂੰ ਫੜਨਾ ਹੈ। ਏਕਤਾ ਨੂੰ ਆਪਣੀ ਤਾਕਤ ਦਾ ਧੁਰਾ ਬਣਾਉਦੇ ਹੋਏ ਵਡੇਰਿਆ ਦੇ ਚੰਗੇ ਪਾਏ ਪੁਰਨਿਆਂ ਤੇ ਤੁਰੀਏ।

(ਦਲਵਿੰਦਰ ਸਿੰਘ ਘੁੰਮਣ)
dalvindersinghghuman@gmail.com 

Install Punjabi Akhbar App

Install
×