ਦੱਖਣੀ ਆਸਟ੍ਰੇਲੀਆ ਵਿੱਚ 4.8 ਮੈਗਨੀਟਿਊਡ ਦਾ ਭੂਚਾਲ

ਦੱਖਣੀ ਆਸਟ੍ਰੇਲੀਆ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ 9:53 (ਸਥਾਨਕ ਸਮਾਂ) ਤੇ ਭੂਚਾਲ ਦੇ ਝੱਟਕੇ ਮਹਿਸੂਸ ਹੋਏ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਫੈਲ ਗਿਆ।
ਜਿਓਸਾਈਂਸ ਮੁਤਾਬਿਕ ਇਸ ਭੂਚਾਲ ਦੀ ਤੀਵਰਤਾ 4.8 ਮੈਗਨੀਟਿਊਡ ਸੀ ਅਤੇ ਇਸ ਨੂੰ ਐਡੀਲੇਡ ਤੋਂ ਉਤਰ ਦੀ ਤਰਫ਼, ਫਿੰਡਰਜ਼ ਖੇਤਰ ਵਿੱਚ ਮਹਿਸੂਸ ਕੀਤਾ ਗਿਆ।
ਅਦਾਰੇ ਮੁਤਾਬਿਕ ਅਜਿਹਾ ਭੂਚਾਲ ਤਕਰੀਬਨ 9 ਸਾਲ ਪਹਿਲਾਂ ਯੂੰਤਾ ਖੇਤਰ ਵਿਖੇ, ਅਪ੍ਰੈਲ 29, 2014 ਨੂੰ ਆਇਆ ਸੀ ਅਤੇ ਇਸ ਦੀ ਤੀਵਰਤਾ 4.7 ਮੈਗਨੀਟਿਊਡ ਦੀ ਸੀ।
ਹੋਰ ਖ਼ਬਰਾਂ ਦਾ ਇੰਤਜ਼ਾਰ ਹੈ।