ਡਾਰਵਿਨ ਵਿੱਚ 7.3 ਮਗਨੀਟਿਊਡ ਦਾ ਭੂਚਾਲ: ਇੰਡੋਨੇਸ਼ੀਆ ਕੇਂਦਰ

(ਨਾਰਦਰਨ ਟੈਰਿਟਰੀ) ਡਾਰਵਿਨ ਦੇ ਲੋਕਾਂ ਨੂੰ ਅੱਜ ਤੜਕੇ ਸਵੇਰੇ 3:55 ਤੇ ਭੂਚਾਲ ਨੇ ਚੋਂਕਾ ਕੇ ਉਠਾ ਦਿੱਤਾ। ਭੂਚਾਲ ਦੀ ਤੀਵਰਤਾ 7.3 (ਰਿਕਟਰ ਸਕੇਲ) ਦੀ ਸੀ ਅਤੇ ਇਸ ਦਾ ਕੇਂਦਰ 166 ਕਿਲੋਮੀਟਰ ਦੂਰੀ ਤੇ ਡਿਲੀ ਤੋਂ 250 ਕਿਲੋਮੀਟਰ ਉਤਰ-ਪੂਰਬ ਵਿੱਚ ਅਤੇ ਇੰਡੋਨੇਸ਼ੀਆ ਦੇ ਮਾਲੂਕੂ ਟਾਪੂ (ਬੈਂਡਾ ਸਮੁੰਦਰ) ਤੋਂ 50 ਕਿਲੋਮੀਟਰ ਪੂਰਬ ਵਿੱਚ ਸਥਿਤ ਸੀ।
ਗ਼ਨੀਮਤ ਹੈ ਕਿ ਹਾਲ ਦੀ ਘੜੀ ਕੋਈ ਵੀ ਜਾਨ-ਮਾਲ਼ ਦੇ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਪਰੰਤੂ ਲੋਕਾਂ ਵਿੱਚ ਤੜਕੇ ਸਵੇਰੇ ਹੀ ਸਹਿਮ ਅਤੇ ਡਰ ਦਾ ਮਾਹੌਲ ਬਣਿਆ ਅਤੇ ਲੋਕ ਆਪਣੇ ਘਰਾਂ ਤੋਂ ਬਾਹਰ ਖੁੱਲ੍ਹੇ ਮੈਦਾਨਾਂ ਵਿੱਚ ਵੀ ਆਏ ਦਿਖਾਈ ਦਿੱਤੇ।
ਭੂਚਾਲ ਦੇ ਝੱਟਕੇ ਤਕਰੀਬਨ 1 ਮਿਨਟ ਤੱਕ ਮਹਿਸੂਸ ਕੀਤੇ ਗਏ। ਇਮਾਰਤਾਂ ਵੀ ਹਿਲਦੀਆਂ ਦਿਖਾਈ ਦਿੱਤੀਆਂ।
ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਇੱਕ ਅਜਿਹਾ ਖੇਤਰ ਹੈ ਜਿੱਥੇ ਕਿ ਇਸ ਦੀ ਭੂਗੋਲਿਕ ਸਥਿਤੀ ਪੈਸਿਫਿਕ ਦੇ ‘ਰਿੰਗ ਆਫ ਫਾਇਰ’ ਅੱਗ ਦੇ ਗੋਲੇ ਤੇ ਸਥਿਤ ਹੈ ਅਤੇ ਇਥੇ ਧਰਤੀ ਵਿਚਲੀਆਂ ਟੈਕਟੌਨਿਕ ਪਲੇਟਾਂ ਆਪਸ ਵਿੱਚ ਰਗੜਦੀਆਂ ਹੀ ਰਹਿੰਦੀਆਂ ਹਨ ਅਤੇ ਇਸ ਦਾ ਅਸਰ ਜਾਪਾਨ ਤੋਂ ਲੈ ਕੇ ਦੱਖਣੀ-ਪੂਰਬੀ ਏਸ਼ੀਆ ਅਤੇ ਪੈਸਿਫਿਕ ਬੇਸਿਨ ਦਰਮਿਆਨ ਪੈਂਦਾ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਇਸ, ਅੱਜ ਦੇ ਭੂਚਾਲ ਕਾਰਨ ਕਿਤੇ ਵੀ ਕੋਈ ਸੁਨਾਮੀ ਆਦਿ ਦੇ ਖ਼ਤਰੇ ਦੀ ਚਿਤਾਵਨੀ ਆਦਿ ਹਾਲ ਦੀ ਘੜੀ ਨਹੀਂ ਦਿੱਤੀ ਗਈ ਹੈ।

Install Punjabi Akhbar App

Install
×