ਗ੍ਰੇਟਰ ਸਿਡਨੀ ਦੇ ਮੈਕੁਆਇਰ ਪਾਰਕ ਦੀ ਮੁੜ ਤੋਂ ਹੋਵੇਗੀ ਕਾਇਆ ਪਲਟ -ਪਲਾਨ ਨੂੰ ਰੱਖਿਆ ਗਿਆ ਲੋਕਾਂ ਸਾਹਮਣੇ

ਪਲਾਨਿੰਗ ਅਤੇ ਜਨਤਕ ਥਾਂਵਾਂ ਦੇ ਮੰਤਰੀ ਸ੍ਰੀ ਰਾਬ ਸਟੋਕਸ ਨੇ ਜਾਣਕਾਰੀ ਰਾਹੀਂ ਦੱਸਿਆ ਕਿ ਗ੍ਰੇਟਰ ਸਿਡਨੀ ਵਿਚਲੇ ਮੈਕੁਆਇਰ ਪਾਰਕ ਨੂੰ ਹੁਣ ਇੱਕ ਨਵੀਂ ਤਰ੍ਹਾਂ ਦੇ ਜ਼ਿਲ੍ਹੇ ਦੀ ਸ਼ਕਲ ਦਿੱਤੀ ਜਾਵੇਗੀ ਜਿਸ ਵਿੱਚ ਕਿ 7,500 ਹੋਰ ਨਵੇਂ ਘਰ ਹੋਣਗੇ ਅਤੇ ਇਸ ਨਾਲ ਲੱਖਾਂ ਲੋਕਾਂ ਨੂੰ ਅਗਲੇ 20 ਸਾਲਾਂ ਦੌਰਾਨ ਕੰਮ ਮਿਲਦਾ ਰਹੇਗਾ। ਇਸ ਵਾਸਤੇ ਸਮੁੱਚੇ ਪਲਾਨ ਨੂੰ ਲੋਕਾਂ ਦੀ ਨਜ਼ਰ ਵਿੱਚ ਲਿਆਉਣ ਵਾਸਤੇ ਇੱਕ ਪ੍ਰਦਰਸ਼ਨੀ ਵੀ ਲਗਾਈ ਹੈ।
ਉਨ੍ਹਾਂ ਕਿਹਾ ਕਿ ਇਸ ਬਾਬਤ ਗ੍ਰੇਟਰ ਸਿਡਨੀ ਕਮਿਸ਼ਨ ਅਤੇ ਸਿਟੀ ਆਫ ਰਾਇਡ ਕਾਂਸਲ ਨਾਲ ਵਿਸਤਾਰ ਨਾਲ ਕੰਮ ਕੀਤਾ ਗਿਆ ਹੈ ਜਿਸ ਵਿੱਚ ਕਿ 2041 ਤੱਕ ਮੈਕੁਆਇਰ ਪਾਰਕ ਦੀਆਂ ਨਵੀਆਂ ਸੰਭਾਵਨਾਵਾਂ ਦੀ ਪੂਰਤੀ ਲਈ ਪਲਾਨਿੰਗ ਕੀਤੀ ਗਈ ਹੈ।
ਇਸ ਨਵੇਂ ਪ੍ਰਾਜੈਕਟ ਰਾਹੀਂ -20,000 ਤਾਂ ਨਵੇਂ ਰੋਜ਼ਗਾਰ ਦੇ ਸਾਧਨ ਮੁਹੱਈਆ ਹੋਣਗੇ; 7,650 ਰਿਹਾਇਸ਼ੀ ਘਰਾਂ ਦੀਆਂ ਨਾਲ ਲਗਦੀਆਂ ਨਵੀਆਂ ਕਲੋਨੀਆਂ ਉਸਾਰੀਆਂ ਜਾਣਗੀਆਂ; 14 ਹੈਕਟੇਅਰ ਤੋਂ ਵੀ ਜ਼ਿਆਦਾ ਦੇ ਖੇਤਰ ਵਿੱਚ ਨਵੇਂ ਪਾਰਕ, ਸੈਰਗਾਹਾਂ, ਪਲਾਜ਼ਾ, ਸਾਈਕਲ ਵੇਅ, ਅਤੇ 2.7 ਹੈਕਟੇਅਰ ਦੀ ਹੋਰ ਖੁੱਲ੍ਹੀ ਥਾਂ ਵੀ ਮੁਹੱਈਆ ਕਰਵਾਈ ਜਾਵੇਗੀ; ਲੇਨ ਕੋਵ ਨੈਸ਼ਨਲ ਪਾਰਕ ਦੇ ਨਾਲ ਇਸਨੂੰ ਸਿੱਧਾ ਜੋੜ੍ਹਿਆ ਜਾਵੇਗਾ ਅਤੇ ਇੱਥੇ ਨਵੇਂ ਦਰਖ਼ਤ ਵੀ ਲਗਾਏ ਜਾਣਗੇ।
ਉਨ੍ਹਾਂ ਹੋਰ ਕਿਹਾ ਕਿ 2019 ਵਿੱਚ ਬਣੇ ਨਵੇਂ ਤਿੰਨ ਮੈਟਰੋ ਸਟੇਸ਼ਨ (ਮੈਕੁਆੲਰ ਯੂਨੀਵਰਸਿਟੀ, ਮੈਕੁਆਇਰ ਪਾਰਕ ਅਤੇ ਨਾਰਥ ਰਾਇਡ) ਵੀ ਇਸੇ ਕਾਰਜ ਦਾ ਬੁਨਿਆਦੀ ਹਿੱਸਾ ਹੀ ਹਨ।
ਉਕਤ ਪ੍ਰਦਰਸ਼ਨੀ 10 ਅਗਸਤ 2021 ਤੱਕ ਜਾਰੀ ਰਹੇਗੀ ਅਤੇ ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks