ਮਾਂ…..!

ਓਹਦੀ ਬੁੱਕਲ ਵਰਗੀ ਦੁਨੀਆਂ ਤੇ ਨਿੱਘੀ ਥਾਂ ਨਹੀਂ ਲੱਭਣੀ,

ਕਦਰ ਕਰਿਆ ਕਰੋ ਮਾਂਵਾਂ ਦੀ,ਜੇ ਕਿੱਧਰੇ ਗਵਾਚੀ ਫਿਰ ਮੁੜ ਮਾਂ ਨਹੀਂ ਲੱਭਣੀ।

ਕੀ ਲਿਖਾਂ ਮੈਂ ਉਸ ਮਾਂ ਦੀ ਉਸਤਤ ਵਿੱਚ,ਮੇਰੇ ਸ਼ਬਦ ਕਾਫੀ ਨਹੀਂ, ਓਹਦੀ ਕੁਰਬਾਨੀ,ਓਹਨੇ ਜੋ ਸਾਡੇ ਲਈ ਦਰਦ, ਜੋ ਤਕਲੀਫ਼ ਸਹੀ ਉਸ ਨੂੰ ਬਿਆਨ ਕਰਨ ਲਈ। ਨਾ ਹੀ ਅਸੀਂ ਉਸ ਦਾ ਕਰਜ਼ ਚੁੱਕਾ ਸਕਦੇ ਹਾਂ। ਮਾਂ ਦੀ ਥਾਂ ਤਾਂ ਅੱਜ ਤੱਕ ਕੋਈ ਵੀ ਨਹੀਂ ਲੈ ਸਕਿਆ ਤੇ ਨਾ ਹੀ ਕੋਈ ਲੈ ਸਕਦਾ।ਇਕ ਦਿਨ ਮਾਂ ਨੂੰ ਦੇਣ ਜਾਂ ਉਸ ਦੇ ਸਟੇਟਸ ਲਾਉਣ ਨਾਲ ਕੁੱਝ ਫ਼ਰਕ ਨਹੀਂ ਪੈਂਦਾ, ਜੇਕਰ ਤੁਸੀਂ ਆਪਣੀ ਮਾਂ ਦਾ ਸਤਿਕਾਰ ਨਹੀਂ ਕਰੋਂਗੇ ਤਾਂ।ਇਕ ਮਾਂ ਆਪਣੇ ਬੱਚੇ ਦੀ ਹਰ ਖੁਸ਼ੀ ਲਈ ਦਰ ਦਰ ਮੰਗਣ ਲਈ ਵੀ ਤਿਆਰ ਹੋ ਜਾਂਦੀ ਹੈ ਪਰ ਜਦੋਂ ਉਹੀ ਬੱਚਾ ਆਪਣੀ ਮਾਂ ਨੂੰ ਸਵਾਲ ਕਰਦਾ ਕਿ ਤੁਸੀਂ ਮੇਰੇ ਲਈ ਕੀਤਾ ਹੀ ਕੀ ਹੈ? ਸੱਚ ਜਾਣਿਓ ਤਾਂ ਉਹੀਓ ਪੀੜਾ ਮਰਨ ਤੋਂ ਵੀ ਵੱਧ ਕੇ ਹੁੰਦੀ ਹੈ।

ਕਹਿੰਦੇ ਮੁਹੱਬਤ ਦਾ ਜ਼ਿਕਰ ਕਰਦਾ ਹੋਵੇ ਜ਼ਮਾਨਾ,

ਪਰ ਪਿਆਰ ਦੀ ਸ਼ੁਰੂਆਤ ਅੱਜ ਵੀ ਮਾਂ ਤੋਂ ਹੁੰਦੀ ਆ।

ਹਮੇਸ਼ਾਂ ਸਤਿਕਾਰ ਕਰਿਆ ਕਰੋ ਆਪਣੀ ਮਾਂ ਦਾ, ਕਿਉਂਕਿ ਇਹੋ ਜਿਹੇ ਰਿਸ਼ਤੇ ਵਿੱਛੜਨ ਤੇ ਮੁੜ ਨਹੀਂ ਮਿਲ਼ਦੇ। ਮਾਂ ਕੀ ਹੁੰਦੀ ਹੈ ਪੁੱਛੀਂ ਉਨ੍ਹਾਂ ਤਰਸਦੀਆਂ ਬਾਹਵਾਂ ਨੂੰ,

ਓਹਦੀ ਗੋਦ ਵਰਗੀ ਥਾਂ ਕੀ ਹੁੰਦੀ ਹੈ ਪੁੱਛੀਂ ਉਨ੍ਹਾਂ ਹਵਾਵਾਂ ਨੂੰ।

ਲੱਖ ਤਕਲੀਫਾਂ ਸਹਿ ਕੇ ਵੀ ਤੈਨੂੰ ਪਾਲਦੀ ਹੈ,

ਕੀ ਇਨਾਮ ਦੇਵੇਂਗਾ ਉਹਦੇ ਦਿੱਤੇ ਪਿਆਰਾਂ ਨੂੰ।

ਕਦਰ ਕਰਿਆ ਕਰੋ ਮਾਂਵਾਂ ਦੀ,

ਫਿਰ ਤਰਸੋਂਗੇ ਠੰਡੀਆਂ ਹਵਾਵਾਂ ਨੂੰ।

(ਪ੍ਰਭਜੋਤ ਕੌਰ ਕੁਠਾਲਾ)

Install Punjabi Akhbar App

Install
×