ਯਾਤਰੀਆਂ ਲਈ ਖ਼ੁਸ਼ਖ਼ਬਰੀ -ਬੋਂਜ਼ਾ ਨੇ ਸ਼ੁਰੂ ਕੀਤੀ ਬੁਕਿੰਗ, ਸਸਤੀ ਅਤੇ ਟਿਕਾਊ ਏਅਰਲਾਈਨ

ਜਹਾਜ਼ੀ ਯਾਤਰਾ ਵਿੱਚ ਘਟ ਖਰਚੇ ਵਾਲੀਆਂ ਟਿਕਟਾਂ ਦੀ ਸ਼੍ਰੇਣੀ ਵਿੱਚ ਆਉਣ ਵਾਲੀ ਬੋਂਜ਼ਾ ਏਅਰਲਾਈਨ ਨੇ ਆਪਣੀਆਂ ਮੁੱਢਲੀਆਂ ਫਲਾਈਟਾਂ ਵਾਸਤੇ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਇਸ ਫਲਾਈਟ ਦੇ ਦੋ ਬੇਸ ਹਨ -ਸਨਸ਼ਾਈਨ ਕੋਸਟ ਅਤੇ ਮੈਨਬੋਰਨ।
ਹਾਲ ਦੀ ਘੜੀ ਇਸ ਫਲਾਈਟ ਦੀਆਂ ਸੇਵਾਵਾਂ ਸਨਸ਼ਾੲਈ ਕੋਸਟ ਰਾਹੀਂ ਕੁਈਨਜ਼ਲੈਂਡ, ਨਿਊ ਸਾਊਥ ਵੇਲਜ਼ ਅਤੇ ਵਿਕਟੌਰੀਆ ਆਦਿ ਲਈ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਦੇ 12 ਮੰਜ਼ਿਲਾਂ ਉਪਰ 15 ਰੂਟ ਹੋਣਗੇ ਜਿੱਥੇ ਕਿ ਅੱਜ ਤੋਂ ਹੀ ਟਿਕਟਾਂ ਦੀ ਬੁਕਿੰਗ ਸ਼ੁਰੂ ਕੀਤੀ ਜਾ ਚੁਕੀ ਹੈ। ਇਸ ਤੋਂ ਬਾਅਦ ਜਲਦੀ ਹੀ ਇਸ ਦੀਆਂ ਸੇਵਾਵਾਂ ਮੈਲਬੋਰਨ ਹਵਾਈ ਅੱਡੇ ਤੋਂ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
ਕੋਫਸ ਹਾਰਬਰ, ਪੋਰਟ ਮੈਕੁਆਇਰ, ਰੋਖੈਮਪਟਨ ਆਦਿ ਲਈ ਟਿਕਟਾਂ 49 ਡਾਲਰਾਂ ਤੋਂ ਸ਼ੁਰੂ ਹਨ ਅਤੇ ਕੇਰਨਜ਼ ਅਤੇ ਮਿਲਡੂਰਾ ਵਾਸਤੇ ਟਿਕਟਾਂ ਦੀ ਕੀਮਤ 79 ਡਾਲਰ ਤੋਂ ਸ਼ੁਰੂ ਹੁੰਦੀ ਹੈ।
ਕੁਈਨਜ਼ਲੈਂਡ ਦੀਆਂ ਹੋਰ ਯਾਤਰਾਵਾਂ ਵਿੱਚ ਰੋਖੈਮਪਟਨ, ਟੂਵੂੰਬਾ, ਦ ਵ੍ਹਿਟਸੰਡੇ ਕੋਸਟ, ਮੈਕੇ, ਗਲੈਡਸਟੋਨ ਅਤੇ ਬੰਡਾਬਰਗ ਆਦਿ ਸ਼ਾਮਿਲ ਹਨ।
ਅੰਤਰ-ਰਾਜੀਏ ਯਾਤਰਾਵਾਂ ਵਿੱਚ ਨਿਊ ਕਾਸਲ, ਐਲਬਰੀ, ਮਿਲਡੂਰਾ, ਐਵਲੋਨ, ਮੈਲਬੋਰਨ, ਕੋਫਸ ਹਾਰਬਰ, ਪੋਰਟ ਮੈਕੁਆਇਅਰ ਅਤੇ ਟੇਮਵਰਥ ਆਦਿ ਸ਼ਾਮਿਲ ਹਨ।