ਮਨੀਲਾ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਕੋਟਕਪੂਰਾ, 27 ਅਗਸਤ (ਮੋਹਰ ਸਿੰਘ ਗਿੱਲ)-ਪਿਛਲੇ ਤਿੰਨ ਸਾਲਾਂ ਤੋਂ ਮਨੀਲਾ ਵਿਖੇ ਰਹਿ ਰਹੇ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਢੁੱਡੀ ਦੇ ਨੌਜਵਾਨ ਲਵਪ੍ਰੀਤ ਸਿੰਘ (25) ਪੁੱਤਰ ਜਗਰੂਪ ਸਿੰਘ ਬਰਾੜ ਦੀ ਸਵੇਰ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦ ਉਹ ਨਕਦੀ ਸਮੇਤ ਆਪਣੇ ਦਫ਼ਤਰ ਨੂੰ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੇ ਪੁਲਿਸ ਅਧਿਕਾਰੀ ਮੇਜਰ ਜੋਨ ਰੀਜਰੇਸੀਅਨ ਚੀਫ਼ ਕਾਰਮੇਟ ਪੀ.ਐਨ.ਸੀ ਵੀ ਅਣਪਛਾਤੇ ਵਿਅਕਤੀਆਂ ਦੀਆਂ ਗੋਲੀਆਂ ਨਾਲ ਹਲਾਕ ਹੋ ਗਿਆ। ਇਸ ਅਣਵਿਆਹੁਤਾ ਨੌਜਵਾਨ ਦੀ ਮੌਤ ਕਾਰਨ ਪਿੰਡ ‘ਚ ਸੋਗ ਹੈ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×