ਸਤੰਬਰ ਮਹੀਨੇ ‘ਚ ਕੈਨੇਡਾ ਸਰਕਾਰ 30,000 ਮਾਪਿਆ ਨੂੰ ਕੈਨੇਡਾ ਸਪਾਂਸਰ ਕਰਨ ਲਈ ਲਾਟਰੀ ਸਿਸਟਮ ਦੁਆਰਾ ਕਰੇਗੀ ਚੋਣ

ਨਿਊਯਾਰਕ/ ਅੋਟਵਾ – ਕੈਨੇਡਾ ਇੰਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋ ਹੁਣ ਕੈਨੇਡੀਅਨ ਸਿਟੀਜਨ ਅਤੇ ਪੀ.ਆਰ ਵਾਸਤੇ ਆਪਣੇ ਮਾਪਿਆਂ ਅਤੇ ਦਾਦਾ-ਦਾਦੀਆਂ ਨੂੰ ਕੈਨੇਡਾ ਵਿੱਚ ਇੰਮੀਗ੍ਰੇਸ਼ਨ  ਵਾਸਤੇ ਸਪਾਂਸਰ ਕਰਨ ਲਈ ਆ ਰਹੇ ਸਤੰਬਰ ਮਹੀਨੇ ਚ’ ਲਗਭਗ 30,000 ਲੋਕਾਂ ਨੂੰ ਬੁਲਾਉਣ ਲਈ ਲਾਟਰੀ ਸਿਸਟਮ ਲਗਾਏਗੀ। ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ — 2021  ਲਈ ਇੱਕ ਵਾਰ ਫਿਰ ਲਾਟਰੀ ਲਗਾਈ ਜਾਵੇਗੀ।ਇਹ ਲਾਟਰੀ 20 ਸਤੰਬਰ, 2021 ਦੇ ਪਹਿਲੇ ਹਫ਼ਤੇ ਦੌਰਾਨ ਲੱਗੇਗੀ। ਜਿਸ ਤੋਂ ਬਾਅਦ ਦੋ ਹਫ਼ਤਿਆਂ ਦੌਰਾਨ ਈਮੇਲ ਰਾਹੀ ਚੁਣੇ ਗਏ ਵਿਅਕਤੀਆਂ ਨੂੰ ਅਪਲਾਈ ਕਰਨ ਲਈ ਸੱਦੇ ਪੱਤਰ ਭੇਜੇ ਜਾਣਗੇ। ਬੁਲਾਏ ਗਏ ਵਿਅਕਤੀਆਂ ਕੋਲ ਕੈਨੇਡੀਅਨ ਸਰਕਾਰ ਨੂੰ ਆਪਣੀ ਸਪਾਂਸਰਸ਼ਿਪ ਦੀਆਂ ਅਰਜ਼ੀਆਂ ਜਮ੍ਹਾ ਕਰਨ ਲਈ 60 ਦਿਨਹੋਣਗੇ। ਬਿਨੈਕਾਰ ਨੂੰ ਸਾਲ 2018,2019 ਅਤੇ 2020 ਦੀ ਆਪਣੀ ਇਨਕਮ ਵਿਖਾਉਣੀ ਪਵੇਗੀ ਜਿਸ ਵਿੱਚ  ਸੀਈਆਰਬੀ ਅਤੇ ਈਆਈ ਦੀ ਇਨਕਮ ਵੀ ਵਿਖਾਈ ਜਾ ਸਕਦੀ ਹੈ ।ਇਹ ਲਾਟਰੀ ਸਿਸਟਮ ਅਤੇ ਪੀਜੀਪੀ ਸੰਨ 2021 ਦੇ ਹੋਰ ਵੇਰਵਿਆਂ ਦੀ ਜਾਣਕਾਰੀ ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਸਿਨੋ ਨੇ ਜਾਰੀ ਕੀਤੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਇਸ ਲਾਟਰੀ ਸਿਸਟਮ ਦੀ ਕੈਨੇਡਾ ਵਿਖੇ ਕਾਫ਼ੀ ਸਮੇਂ ਤੋ ਲਗਾਤਾਰ ਆਲੋਚਨਾ ਹੁੰਦੀ ਰਹੀ ਹੈ ਅਤੇ ਇਸ ਵਿੱਚ ਬਦਲਾਅ ਦੀ ਮੰਗ ਕੀਤੀ ਜਾ ਰਹੀ ਸੀ। ਬੀਤੇ ਦਿਨੀਂ ਬਰੈਂਪਟਨ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਇਹ ਵੀ ਕਿਹਾ ਸੀ ਕਿ ਕੈਨੇਡਾ ਆਉਣ ਵਾਲੇ ਸਮੇਂ ਦੌਰਾਨ ਇਮੀਗ੍ਰੇਸ਼ਨ ਨੂੰ ਹੋਰ ਨਰਮ ਕਰਨ ਤੇ ਪੂਰਾ ਜੋਰ ਦੇਵੇਗਾ ਕਿਉੰਕਿ ਕੈਨੇਡਾ ਇੰਮੀਗਰਾਟਸ ਦਾ ਮੁਲਕ ਹੈ ਜਦੋ ਕਿ ਫਰਾਡ ਵਿਆਹਾਂ ਦੀਆਂ ਖਬਰਾਂ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਮੀਡੀਆ ਵੱਲੋ ਸਖਤੀ ਦੀ ਮੰਗ ਕੀਤੀ ਜਾ ਰਹੀ ਸੀ।

Welcome to Punjabi Akhbar

Install Punjabi Akhbar
×
Enable Notifications    OK No thanks