ਲਾਰਡ ਹੋਵੇ ਆਈਲੈਂਡ ਉਪਰ ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਰੱਦ: 7.6 ਮੈਗਨੀਟਿਊਡ ਦਾ ਆਇਆ ਭੂਚਾਲ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਅੱਜ ਤੜਕੇ ਸਵੇਰੇ 2:15 ਦੇ ਕਰੀਬ ਨਿਊ ਕੈਲੇਡੋਨੀਆ ਉਪਰ ਆਏ 7.6 ਮੈਗਨੀਟਿਊਡ ਦੇ ਭੂਚਾਲ ਤੋਂ ਬਾਅਦ ਦਿੱਤੀ ਗਈ ਸੁਨਾਮੀ ਦੀ ਚਿਤਾਵਨੀ ਰੱਦ ਕਰ ਦਿੱਤੀ ਗਈ ਹੈ। ਉਕਤ ਟਾਪੂ ਜੋ ਕਿ ਨਿਊ ਸਾਊਥ ਵੇਲਜ਼ ਦੇ ਮਿਡ-ਨਾਰਥ ਤੋਂ 600 ਕਿ. ਮੀਟਰ ਦੀ ਦੂਰੀ ਉਪਰ ਸਥਿਤ ਹੈ, ਉਪਰ ਰਹਿਣ ਵਾਲੇ 300 ਦੇ ਕਰੀਬ ਵਸਨੀਕਾਂ ਨੂੰ, ਤੇਜ਼ ਹਵਾ, ਹਨੇਰੀ, ਸਮੁੰਦਰੀ ਲਹਿਰਾਂ ਆਦਿ ਤੋਂ ਚੇਤੰਨ ਰਹਿਣ ਦੀਆਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਨੂੰ ਸਮੁੰਦਰੀ ਕਿਨਾਰਿਆਂ ਤੋਂ ਦੂਰ ਰਹਿਣ ਦੀ ਵੀ ਸਲਾਹ ਦਿੱਤੀ ਗਈ ਹੈ। ਇਸ ਤੋਂ ਬਾਅਦ ਨੋਰਕਫਲੋਕ ਆਈਲੈਂਡ ਦੇ ਖੇਤਰ ਵਿੱਚ 40 ਸੈਂਟੀਮੀਟਰ ਦੇ ਕਰੀਬ ਉੱਚੀਆਂ ਸੁਨਾਮੀ ਵਰਗੀਆਂ ਲਹਿਰਾਂ ਵੀ ਆਸਟ੍ਰੇਲੀਆਈ ਮੌਸਮ ਵਿਭਾਗ ਵੱਲੋਂ ਦਰਜ ਕੀਤੀਆਂ ਗਈਆਂ ਸਨ ਪਰੰਤੂ ਇਸ ਸਬੰਧੀ ਦਿੱਤੀ ਗਈ ਚਿਤਾਵਨੀ ਸੁਬਹ ਸਵੇਰੇ 7 ਵਜੇ ਦੇ ਕਰੀਬ ਵਾਪਿਸ ਵੀ ਲੈ ਲਈ ਗਈ ਸੀ। ਭੂਚਾਲ ਦਾ ਅਸਲ ਕੇਂਦਰ ਇੱਥੋਂ 400 ਕਿ. ਮੀਟਰ ਦੂਰੀ ਉਪਰ ਸਥਿਤ ਟੇਡਾਈਨ (ਪੂਰਬ) (ਨਿਊ ਕੈਲੇਡੋਨੀਆ) ਵਿੱਚ ਸਥਿਤੀ ਸੀ ਅਤੇ ਇਸ ਦੀ ਡੂੰਘਾਈ 40 ਕਿ. ਮੀਟਰ ਦੇ ਕਰੀਬ ਸੀ। ਸੁਨਾਮੀ ਦੀ ਚਿਤਾਵਨੀ ਨਿਊਜ਼ੀਲੈਂਡ ਲਈ ਵੀ ਜਾਰੀ ਕੀਤੀ ਗਈ ਸੀ ਅਤੇ ਉਤਰੀ ਖੇਤਰ ਦੇ ਲੋਕਾਂ ਨੂੰ ਸਮੁੰਦਰੀ ਕਿਨਾਰਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਸੀ। ਅਮਰੀਕਾ ਦੇ ਸੁਨਾਮੀ ਵਿਭਾਗ ਨੇ ਵੀ ਇਸ ਦੀ ਪੁਸ਼ਟੀ ਕੀਤੀ ਸੀ ਅਤੇ ਦੱਸਿਆ ਸੀ ਕਿ ਅਮਰੀਕਾ ਤੋਂ ਇਲਾਵਾ ਵੈਨੂਆਟੂ, ਫਿਜ਼ੀ ਅਤੇ ਨਿਊਜ਼ੀਲੈਂਡ ਵਿੱਚ ਵੀ ਇਸ ਦਾ ਅਸਰ ਹੋ ਸਕਦਾ ਸੀ ਕਿਉਂਕਿ ਇਨ੍ਹਾਂ ਇਲਾਕਿਆਂ ਵਿੱਚ ਸਮੁੰਦਰੀ ਲਹਿਰਾਂ ਆਮ ਨਾਲ ਉਚੀਆਂ ਉਠ ਰਹੀਆਂ ਸਨ।

Install Punjabi Akhbar App

Install
×