ਨਿਊਜ਼ੀਲੈਂਡ ਦੇ ਸ਼ਹਿਰ ਟੀ ਪੁੱਕੀ ਵਿਖੇ ਲੋਹੜੀ ਦੀਆਂ ਰੌਣਕਾਂ ਮੌਕੇ ਪੰਜਾਬਣਾਂ ਨੇ ਪਾਈ ਧਮਾਲ- ਨਵ ਵਿਆਹੀਆਂ ਅਤੇ ਨਵ ਜਨਮਿਆਂ ਨੂੰ ਮਿਲੇ ਸ਼ਗਨ

NZ PIC 16 Aug-1
ਬੀਤੇ ਦਿਨੀਂ ਟੀ-ਪੁੱਕੀ ਦੇ ਚਰਚ ਹਾਲ ਵਿਚ ਲੋਹੜੀ ਦੀਆਂ ਖਾਸ ਰੌਣਕਾਂ ਰਹੀਆਂ। ਕਲਚਰਲ ਕਮੇਟੀ ਵੱਲੋਂ ਲੋਹੜੀ ਦਾ ਇਹ ਤਿਉਹਾਰ ਬੜੇ ਸੁਚੱਜੇ ਤਰੀਕੇ ਨਾਲ ਮਨਾਇਆ ਗਿਆ ਜਿਸ ਦੇ ਵਿਚ 600 ਤੋਂ ਵੱਧ ਪੰਜਾਬੀ ਭਾਈਚਾਰੇ ਦੀਆਂ ਔਰਤਾਂ ਅਤੇ ਛੋਟੀਆਂ ਲੜਕੀਆਂ-ਲੜਕਿਆ ਨੇ ਭਾਗ ਲਿਆ। ਇਲਾਕੇ ਦੇ ਕਈ ਛੋਟੇ ਸ਼ਹਿਰਾਂ ਤੋਂ ਵੀ ਮਹਿਮਾਨ ਔਰਤਾਂ ਵਿਸ਼ੇਸ਼ ਤੌਰ ‘ਤੇ ਪੁੱਜੀਆਂ ਸਨ। ਪ੍ਰੋਗਰਾਮ ਦੀ ਸ਼ੁਰੂਆਤ ਛੋਟੀਆਂ ਬੱਚੀਆਂ ਵੱਲੋਂ ਮੂਲ ਮੰਤਰ ਦੇ ਪਾਠ ਨਾਲ ਕੀਤੀ ਗਈ। ਸਟੇਜ ਸਕੱਤਰ ਪਰਮਜੀਤ ਕੌਰ ਵੱਲੋਂ ਪ੍ਰਦੇਸ ਵਸਦੇ ਪੰਜਾਬ ਲਈ ਪ੍ਰਮਾਤਮਾ ਪਾਸੋਂ ਦੁਆ ਮੰਗੀ ਗਈ। ਇਸ ਤੋਂ ਬਾਅਦ ਗਿੱਧੇ ਦਾ ਦੌਰ ਸ਼ੁਰੂ ਹੋਇਆ। ਲੜਕੇ ਅਤੇ ਲੜਕੀਆਂ ਨੂੰ ਬਰਾਬਰ ਸਮਝਦਿਆਂ ਸਾਰੇ ਗੀਤ ਦੋਹਾਂ ਨੂੰ ਸਮਰਪਿਤ ਕੀਤੇ ਗਏ। ਸਾਰੇ ਗਰੁੱਪਾਂ ਨੂੰ ਤਿੰਨ ਵੱਖ-ਵੱਖ ਉਮਰ ਵਰਗਾਂ ਵਿਚ ਵੰਡਿਆ ਗਿਆ ਸੀ। ਗਿੱਧੇ ਤੋਂ ਬਾਅਦ ਜੱਜਾਂ ਦੇ ਪੈਨਲ ਨੇ ਬਿਹਤਰੀਨ ਕਲਾਕਾਰੀ ਲਈ ਚੋਣ ਕੀਤੀ ਜਿਸ ਦੇ ਵਿਚ ਮੁੱਖ ਭੂਮਿਕਾ ਸ੍ਰੀਮਤੀ ਜਤਿੰਦਰ ਕੌਰ ਜੇ.ਪੀ., ਨੇ ਨਿਭਾਈ।  ਛੋਟੀਆਂ ਬੱਚੀਆਂ ਵਿਚ ਸਿਮਰਨ ਗਰਚਾ, 14 ਤੋਂ 30 ਸਾਲ ਤੱਕ ਦੇ ਵਰਗ ਵਿਚੋਂ ਸ਼ਰਨਜੀਤ ਕੌਰ ਅਤੇ 30 ਸਾਲ ਤੋਂ ਉਪਰ  ਵਾਲਿਆਂ ਚੋਂ ਸੰਦੀਪ ਕੌਰ ਨੂੰ ਬਿਹਤਰੀਨ ਕਲਾਕਾਰੀ ਲਈ ਚੁਣਿਆ ਗਿਆ। ਜਿੱਤੀਆਂ ਲੜਕੀਆਂ ਨੂੰ ਇਨਾਮ ਤਕਸੀਮ ਕੀਤੇ ਗਏ। ਕਲਚਰਲ ਕਮੇਟੀ ਵੱਲੋਂ ਸ੍ਰੀਮਤੀ ਜਤਿੰਦਰ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਅਖੀਰ ਦੇ ਵਿਚ ਸਾਰੀਆਂ ਨਵ ਵਿਆਹੀਆਂ, ਨਵੇਂ ਜਨਮੇ ਲੜਕੇ-ਲੜਕੀਆਂ ਨੂੰ ਜਤਿੰਦਰ ਕੌਰ ਵੱਲੋਂ ਲੋਹੜੀ ਦੇ ਸ਼ਗਨ ਭੇਟ ਕਰਵਾਏ ਗਏ। ਮੁੱਖ ਮਹਿਮਾਨ ਸ੍ਰੀਮਤੀ ਜਤਿੰਦਰ ਕੌਰ ਨੇ ਕਮੇਟੀ ਮੈਂਬਰਾਂ ਸੁਪਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਕੌਰ ਅਤੇ ਪਰਮਜੀਤ ਦਾ ਦਿਲੋਂ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਟੀ-ਪੁੱਕੀ ਇਲਾਕੇ ਦੇ ਵਿਚ ਅਜਿਹਾ ਪ੍ਰਗੋਰਾਮ ਹੋਇਆ।

Install Punjabi Akhbar App

Install
×