ਫਗਵਾੜਾ ਦੇ ਸਮਾਜ ਸੇਵੀ ਢਿੱਲੋਂ ਪਰਿਵਾਰ ਨੇ ਨਿਊਜ਼ੀਲੈਂਡ ‘ਚ ਮਨਾਈ ਨਵ ਜਨਮੀ ਧੀ ਦੀ ਲੋਹੜੀ

NZ PIC 15 jan-2ਸੀਨੀਅਰ ਸਿਟੀਜ਼ ਕੇਅਰ ਸੈਂਟਰ ਫਗਵਾੜਾ ਵਿਖੇ ਹਰ ਸਾਲ ਸ. ਅਜੀਤ ਸਿੰਘ ਢਿੱਲੋਂ (ਫਗਵਾੜਾ) ਦੀ ਬਰਸੀ ਮੌਕੇ ਲੋੜਵੰਦਾਂ ਨੂੰ ਫ੍ਰੀ ਰਾਸ਼ਨ ਅਤੇ ਫ੍ਰੀ ਵਸਤਰ ਵੰਡਣ ਵਾਲੇ ਉਸਦੇ ਨਿਊਜ਼ੀਲੈਂਡ ਰਹਿੰਦੇ ਪਰਿਵਾਰ ਨੇ ਇਸ ਵਾਰ ਇਥੇ ਆਪਣੀ ਨਵ-ਜਨਮੀ ਬੱਚੀ ਦੀ ਲੋਹੜੀ ਪਾ ਕੇ ਇਸ ਖੁਸ਼ੀ ਨੂੰ ਭਾਰਤੀ ਕਮਿਊਨਿਟੀ ਨਾਲ ਸਾਂਝਾ ਕੀਤਾ ਹੈ। ਗਾਇਕ ਬੰਸੀ ਬਰਨਾਲਾ ਦੇ ਨਜ਼ਦੀਕੀ ਇਸ ਪਰਿਵਾਰ ਨੇ ਬੱਚੀ ਦੇ ਜਨਮ ਦਿਨ ਉਤੇ ਬੇਹੱਦ ਖੁਸ਼ੀ ਦਾ ਪ੍ਰਗਟਾਅ ਕਰਦਿਆਂ ਉਸਨੂੰ ਆਪਣੇ ਪੁੱਤਰ ਦੇ ਬਰਾਬਰ ਆਖਿਆ ਹੈ। ਪਿਤਾ ਵਿੱਕਰਮ ਸਿੰਘ ਢਿੱਲੋਂ ਅਤੇ ਮਾਤਾ ਅਮਿਤਾ ਢਿੱਲੋਂ ਨੇ ਇਸ ਬੱਚੀ ਦਾ ਨਾਂਅ ਅਮਾਇਰਾ ਢਿੱਲੋਂ ਰੱਖਿਆ ਹੈ। ਪੰਜਾਬੀ ਤੌਰ ਤਰੀਕਿਆਂ ਅਤੇ ਰਸਮਾਂ ਦੇ ਨਾਲ ਇਸ ਬੱਚੀ ਦੀ ਲੋਹੜੀ ਦੇ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਇਲਾਵਾ ਕੁਝ ਹੋਰ ਭਾਰਤੀ ਸੂਬਿਆਂ ਦੇ ਪਰਿਵਾਰ ਵੀ ਸ਼ਾਮਿਲ ਹੋਏ। ਸ਼ਾਲਾ! ਇਹ ਬੱਚੀ ਵੱਡੀ ਹੋ ਕੇ ਆਪਣੇ ਵਡੇਰਿਆਂ ਅਤੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰੇ।

Install Punjabi Akhbar App

Install
×