ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਕਾਰਨ ਪ੍ਰਭਾਵਿਤ ਅਤੇ ਨਵੇਂ ਬਣੇ ਮਾਪਿਆਂ ਲਈ ਸਰਕਾਰ ਨੇ ਦਿੱਤੀਆਂ ਕਈ ਸੇਵਾਵਾਂ ਮੁਫ਼ਤ

ਮੈਂਟਲ ਹੈਲਥ ਵਾਲੇ ਵਿਭਾਗਾਂ ਦੇ ਮੰਤਰੀ ਬਰੌਨੀ ਟੇਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਨੇ ਰਾਜ ਭਰ ਵਿੱਚ ਨਵੇਂ ਬਣੇ ਮਾਪਿਆਂ ਲਈ ਉਨ੍ਹਾਂ ਦੇ ਨਵਜੰਮੇ ਬੱਚਿਆਂ ਦੀ ਸਿਹਤ ਸੰਭਾਲ ਲਈ 348,000 ਡਾਲਰਾਂ ਦੀ ਗ੍ਰਾਂਟ ਕੈਰੀਟੇਨ ਸੰਸਥਾ ਨੂੰ ਜਾਰੀ ਕੀਤੀ ਹੈ। ਇਸ ਗ੍ਰਾਂਟ ਨਾਲ ਉਪਰੋਕਤ ਮਾਪਿਆਂ ਦੀ, ਉਨ੍ਹਾਂ ਦੇ ਬੱਚਿਆਂ ਦੇ ਪਹਿਲੇ 5 ਸਾਲਾਂ ਦੇ ਪਾਲਣ ਪੋਸ਼ਣ ਲਈ ਮਦਦ ਕੀਤੀ ਜਾਵੇਗੀ ਜੋ ਕਿ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ।
ਸੰਸਥਾ ਕੈਰੀਟੇਨ, ਸਰਕਾਰ ਦੀ ਇਸ ਗ੍ਰਾਂਟ ਨਾਲ ਉਪਰੋਕਤ ਬੱਚਿਆਂ ਦੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਸੇਵਾਵਾਂ ਉਪਲੱਭਧ ਕਰਵਾਏਗੀ ਜਿਨ੍ਹਾਂ ਵਿੱਚ ਕਿ -ਉਨ੍ਹਾਂ ਦੇ ਘਰਾਂ ਆਦਿ ਵਿੱਚ ਜਾਣਾ, ਉਨ੍ਹਾਂ ਦੇ ਰਹਿਣ ਸਹਿਣ ਦਾ ਪ੍ਰਬੰਧ, ਬਰੈਸਟ ਫੀਡਿੰਗ ਕਲਿਨਿਕ, ਮੈਂਟਲ ਹੈਲਥ ਲਈ ਵਿਚਾਰ ਵਟਾਂਦਰੇ, ਬੱਚਿਆਂ ਦੇ ਮੁੱਢਲੇ ਵਰਤ-ਵਰਤਾਉ ਆਦਿ ਲਈ ਪ੍ਰੋਗਰਾਮ, ਖੇਡਾਂ ਲਈ ਗਰੁੱਪ ਆਦਿ, ਅਤੇ ਇਸ ਦੇ ਨਾਲ ਹੀ ਰੋਜ਼ ਮੱਰਾਹ ਦੀਆਂ ਵਰਕਸ਼ਾਪਾਂ ਦਾ ਆਯੋਜਨ ਆਦਿ ਵੀ ਸ਼ਾਮਿਲ ਹਨ।
ਜ਼ਿਆਦਾ ਜਾਣਕਾਰੀ ਆਦਿ ਲਈ ਸੰਸਥਾ ਕੈਰੀਟੇਨ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×