ਕੋਵਿਡ -19: ਇਕੱਲੇ ਨੇ ਪਾ ਤਾ ਖਲੇਰਾ -ਸਿਡਨੀ ਤੋਂ ਆਏ ਇਕ ਕਰੋਨਾ ਸੰਕਰਮਿਤ ਵਿਅਕਤੀ ਕਾਰਨ ਵਲਿੰਗਟਨ ਵਿਖੇ ਲਾਕਡਾਊਨ ਪੱਧਰ ਵਧਿਆ

ਔਕਲੈਂਡ :-ਸਿਡਨੀ (ਆਸਟਰੇਲੀਆ) ਤੋਂ ਡੈਲਟਾ ਸਟ੍ਰੇਨ (ਕੋਵਿਡ-19) ਤੋਂ ਸੰਕਰਮਿਤ ਵਿਅਕਤੀ ਨੇ ਵਲਿੰਗਟਨ ਦੇ ਵਿਚ ਵੀਕਐਂਡ ਅਤੇ ਅੱਧਾ ਦਿਨ ਹੋਰ ਬਿਤਾਇਆ ਹੈ। ਇਸਤੋਂ ਬਾਅਦ ਉਹ ਭਾਵੇਂ ਸਿਡਨੀ ਚਲਿਆ ਗਿਆ ਹੈ ਪਰ ਉਸਦਾ ਟੈਸਟ ਨਤਾਜਾ ਪਾਜੇਟਿਵ ਪਾਇਆ ਗਿਆ ਹੈ। ਸੋਮਵਾਰ ਨੂੰ ਉਹ ਪਾਜੇਟਿਵ ਆਇਆ ਸੀ, ਪਰ ਹੁਣ ਇਹ ਇਕੱਲਾ ਵਿਅਕਤੀ ਵੱਡਾ ਖਲੇਰਾ ਪਾ ਕੇ ਵਾਪਿਸ ਆਸਟਰੇਲੀਆ ਚਲਾ ਗਿਆ ਹੈ। ਸਹਤ ਡਾਇਰੈਕਟਰ ਸ੍ਰੀ ਬਲੂਮਫੀਲਡ ਨੇ ਕਿਹਾ ਹੈ ਕਿ ਉਹ ਵਿਅਕਤੀ ਆਪਣੇ ਯਾਤਰਾ ਦੇ ਕਾਰਜਾਂ ਦੌਰਾਨ ਕਈ ਵਪਾਰਕ ਅਦਿਾਰਿਆਂ ਉਤੇ ਗਿਆ ਜਿੱਥੇ ਸਿਹਤ ਮਹਿਕਮਾ ਉਨ੍ਹਾਂ ਦੇ ਨਾਲ ਸੰਪਰਕ ਕਰੇਗਾ ਅਤੇ ਵੇਖੇਗਾ ਕਿ ਉਹ ਹੋਰ ਕਿੱਥੇ-ਕਿਥੇ ਗਿਆ ਜਿੱਥੇ ਜਨਤਾ ਨੂੰ ਖਤਰਾ ਹੈ। ਇਸ ਦੌਰਾਨ ਕੁਝ ਥਾਵਾਂ ਸ਼ੱਕੀ ਹੋ ਸਕਦੀਆਂ ਹਨ। ਇਸ ਵੇਲੇ ਤੱਕ ਚਾਰ ਥਾਵਾਂ ਦਾ ਪਤਾ ਲਗਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਇਹ ਵਿਅਕਤੀ ਸ਼ਨੀਵਾਰ ਸਵੇਰੇ-ਸਵੇਰੇ ਆਇਆ ਸੀ ਅਤੇ ਸੋਮਵਾਰ ਵਾਪਿਸ ਗਿਆ। ਨਿਊਸਾਊਥ ਵੇਲਜ਼ ਤੋਂ ਫਲਾਈਟਾਂ ਨੂੰ ਹਾਲ ਦੀ ਘੜੀ ਰੋਕ ਦਿੱਤਾ ਗਿਆ ਹੈ ਅਤੇ ਜਿਹੜੇ ਹਾਲ ਦੀ ਘੜੀ ਆਏ ਹਨ 14 ਦਿਨਾਂ ਦੇ ਲਈ ਆਈਸੋਲੇਸ਼ਨ ਲਈ ਕਿਹਾ ਗਿਆ ਹੈ। ਵਲਿੰਗਟਨ ਵਿਖੇ ਦੋ ਫਲਾਈਟਾਂ (Q6 163 & NZ247)   ਜੋ ਕਿ ਕ੍ਰਮਵਾਰ 19 ਜੂਨ ਨੂੰ ਸਵੇਰੇ 12.2 ਅਤੇ 10.13 ਵਜੇ ਆਈ ਸੀ, ਦੇ ਲੋਕਾਂ ਨੂੰ ਇਸ ਗੇੜ ਵਿਚ ਆਏ ਵੇਖਿਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਉਹ ਵਿਅਕਤੀ ਚਾਰ ਥਾਵਾਂ ਉਤੇ ਗਿਆ ਹੈ ਅਤੇ ਉਹ ਉਨ੍ਹਾਂ ਨਾਲ ਸੰਪਰਕ ਕਰਕੇ ਰਣਨੀਤੀ ਬਣਾ ਰਹੇ ਹਨ ਤੇ ਏਅਰ ਲਾਈਨ ਦੇ ਨਾਲ ਵੀ ਸੰਪਰਕ ਕਰ ਰਹੇ ਹਨ।
ਅਲਰਟ ਲੈਵਲ ਵਧਿਆ: ਇਸ ਵੇਲੇ ਦੇਸ਼ ਅਲਰਟ ਲੈਵਲ-1 ਉਤੇ ਚੱਲ ਰਿਹਾ ਸੀ ਜਿਸ ਦੇ ਵਿਚ ਮਾਸਕ ਪਹਿਨਣਾ ਅਤੇ ਲੋਕਾਂ ਦੀ ਟ੍ਰੇਸਿੰਗ ਵਾਸਤੇ ਟ੍ਰੇਸਰ ਐਪ ਆਦਿ ਵਰਤੀ ਜਾ ਰਹੀ ਸੀ। ਸਰਕਾਰ ਨੇ ਅੱਜ ਵਲਿੰਗਟਨ ਖੇਤਰ ਦੇ ਵਿਚ ਅਲਰਟ ਲੈਵਲ ਪੱਧਰ 2 ਕਰ ਦਿੱਤਾ ਹੈ ਜਿਸ ਕਾਰਨ ਉਥੇ ਸ਼ਰਤਾਂ ਦੇ ਵਿਚ ਵਾਧਾ ਹੋ ਗਿਆ ਹੈ। ਇਹ ਪੱਧਰ ਐਤਵਾਰ ਅੱਧੀ ਰਾਤ ਤੱਕ ਜਾਰੀ ਰਹੇਗਾ। ਹੁਣ ਲੋਕ 100 ਤੋਂ ਵੱਧ ਇਕੱਤਰ ਨਹੀਂ ਹੋ ਸਕਦੇ। ਜਨਤਕ ਬੱਸਾਂ, ਰੇਲਾਂ ਫੌਰੀਆਂ ਦੇ ਵਿਚ ਫੇਸ ਮਾਸਕ ਲਗਾਉਣਾ ਲਾਜ਼ਮੀ ਸੀ ਪਰ ਹੁਣ ਲੋਕਾਂ ਨੂੰ ਇਨ੍ਹਾਂ ਵਾਹਨਾਂ ਦੀ ਦੀ ਉਡੀਕ ਕਰਦਿਆਂ ਮਾਸਕ ਨੂੰ ਪਹਿਨਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਬਾਲਵਾੜੀ ਸਕੂਲ  ਪਹਿਲਾਂ ਵਾਂਗ ਸਕੂਲ ਖੁੱਲ੍ਹੇ ਰਹਿਣਗੇ।

Welcome to Punjabi Akhbar

Install Punjabi Akhbar
×
Enable Notifications    OK No thanks