ਨਿਊ ਸਾਊਥ ਵੇਲਜ਼ ਵਿੱਚ ਕਰੋਨਾ ਦੇ 283 ਨਵੇਂ ਮਾਮਲੇ ਦਰਜ, ਇੱਕ ਮੌਤ,

ਟੇਮਵਰਥ ਵਿੱਚ ਵੀ ਲਾਕਡਾਊਨ ਅੱਜ ਸ਼ਾਮ ਤੋਂ

ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਅੰਦਰ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ ਨਵੇਂ 283 ਮਾਮਲੇ ਦਰਜ ਹੋਏ ਹਨ ਅਤੇ ਇਸ ਦੇ ਨਾਲ ਹੀ 90ਵਿਆਂ ਸਾਲਾਂ ਵਿਚਲੀ ਇੱਕ ਮਹਿਲਾ ਦੀ ਮੌਤ ਹੋ ਜਾਣ ਦੀ ਵੀ ਪੁਸ਼ਟੀ ਕੀਤੀ ਗਈ ਹੈ।
ਉਨ੍ਹਾਂ ਹੋਰ ਦਸਦਿਆਂ ਕਿਹਾ ਕਿ ਕਰੋਨਾ ਦਾ ਵਾਇਰਸ ਹੁਣ ਨਿਊਕਾਸਲ ਤੋਂ ਹੁੰਦਾ ਹੋਇਆ, ਟੈਮਵਰਥ ਵਿੱਚ ਵੀ ਫੈਲ ਚੁਕਿਆ ਹੈ ਅਤੇ ਇਸ ਵਾਸਤੇ ਅੰਜ ਸ਼ਾਮ 5 ਵਜੇ ਤੋਂ ਟੈਮਵਰਥ ਖੇਤਰ ਵਿੱਚ ਇੱਕ ਹਫ਼ਤੇ ਦਾ ਲਾਕਡਾਊਨ ਲਗਾਇਆ ਜਾ ਰਿਹਾ ਹੈ।
ਇਸ ਬਾਰੇ ਡਾ. ਕੈਰੀ ਚੈਂਟ ਨੇ ਦੱਸਦਿਆਂ ਕਿਹਾ ਕਿ ਟੈਮਵਰਥ ਵਿਖੇ ਇੱਕ ਮਹਿਲਾ ਜੋ ਕਿ ਕਰੋਨਾ ਤੋਂ ਪ੍ਰਭਾਵਿਤ ਸੀ ਅਤੇ ਇਸ ਸਮੇਂ ਆਈਸੋਲੇਸ਼ਨ ਵਿੱਚ ਹੈ, ਆਪਣੇ ਇਨਫੈਕਸ਼ਨ ਦੌਰਾਨ 5 ਅਗਸਤ ਨੂੰ ਉਹ ਇੱਥੇ ਨਿਊ ਕਾਸਲ ਤੋਂ ਆਈ ਸੀ ਅਤੇ ਆਪਣੇ ਉਪਰ ਕਰੋਨਾ ਦੇ ਪ੍ਰਭਾਵ ਤੋਂ ਅਣਜਾਣ ਉਹ ਕਾਫੀ ਥਾਂਵਾਂ ਉਪਰ ਘੁੰਮਦੀ ਰਹੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਦਿਨ ਰਾਜ ਭਰ ਵਿੱਚ 133,000 ਕਰੋਨਾ ਦੇ ਟੈਸਟ ਕੀਤੇ ਗਏ ਹਨ।

Install Punjabi Akhbar App

Install
×