ਕਰੋਨਾ ਕਾਰਨ ਬੰਦ ਹੋਈਆਂ ‘ਲਿਟਲ ਵਿੰਗਜ਼’ ਦੀਆਂ ਸੇਵਾਵਾਂ ਫੇਰ ਤੋਂ ਸ਼ੁਰੂ

(ਐਸ.ਬੀ.ਐਸ.) ਨਿਊ ਸਾਊਥ ਵੇਲਜ਼ ਦੀ ਇੱਕ ਨਾਨ-ਪ੍ਰਾਫਿਟ ਆਰਗੇਨਾਈਜ਼ੇਸ਼ਨ ‘ਲਿਟਲ ਵਿੰਗਜ਼’ ਜੋ ਕਿ ਬਿਮਾਰ ਬੱਚਿਆਂ ਨੂੰ ਆਪਣੀਆਂ ਫਲਾਈਟਾਂ ਦੁਆਰਾ ਇਲਾਜ ਵਾਸਤੇ ਦੂਰ ਦੁਰਾਡੀਆਂ (ਪੇਂਡੂ ਅਤੇ ਹੋਰ ਥਾਵਾਂ) ਥਾਵਾਂ ਵਿੱਚ ਇੱਕ ਥਾਂ ਤੋਂ ਦੂਜੀ ਤੇ ਲੈ ਕੇ ਜਾਣ ਦੀ ਸੇਵਾ 2012 ਤੋਂ ਨਿਭਾ ਰਹੇ ਹਨ ਅਤੇ ਕਰੋਨਾ ਵਾਇਰਸ ਦੇ ਚਲਦਿਆਂ ਇਸ ਸੇਵਾ ਨੂੰ ਵੀ ਸਰਕਾਰ ਦੁਆਰਾ ਬੰਦ ਕਰਵਾ ਦਿੱਤਾ ਗਿਆ ਸੀ -ਹੁਣ ਫੇਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਸੀ.ਈ.ਓ. ਕਲੇਅਰ ਪਿਅਰਸਨ ਦੇ ਦੱਸਣ ਅਨੁਸਾਰ ਜਦੋਂ ਤੋਂ ਇਹ ਸੇਵਾ ਸ਼ੁਰੂ ਕੀਤੀ ਗਈ ਹੈ ਹੁਣ ਤੱਕ ਤਕਰੀਬਨ 600 ਬੱਚਿਆਂ ਨੂੰ ਉਨਾ੍ਹਂ ਦੇ ਪਰਿਵਾਰਾਂ ਸਮੇਤ ਬਹੁਤ ਦੂਰ ਦੂਰ ਦੀਆਂ ਥਾਵਾਂ ਤੋਂ ਸਿਡਨੀ ਲਿਆ ਚੁਕੀਆਂ ਹਨ ਅਤੇ ਇੱਥੋਂ ਉਨਾ੍ਹਂ ਬੱਚਿਆਂ ਨੂੰ ਇਲਾਜ ਦੇ ਲਈ ਵੈਸਟਮੀਡ ਦੇ ਬੱਚਿਆਂ ਦੇ ਹਸਪਤਾਲ, ਨਿਊ ਕਾਸਲ ਦੇ ਜੋਹਨ ਹੰਟਰ ਅਤੇ ਮਾਨਲੀ ਵਿਚਲੇ ਰਾਇਲ ਫਾਰ ਵੈਸਟ ਆਦਿ ਥਾਵਾਂ ਉਪਰ ਬੱਚਿਆਂ ਦੇ ਹਸਪਤਾਲਾਂ ਵਿੱਚ ਇਲਾਜ ਲਈ ਭੇਜਿਆ ਜਾਂਦਾ ਹੈ। ਇਹ ਬੱਚੇ ਜ਼ਿਆਦਾਤਰ ਇੰਡੋਜੀਨਿਸ ਅਤੇ ਜਾਂ ਫੇਰ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸਬੰਧਤ ਹੁੰਦੇ ਹਨ। ਇਹ ਵੀ ਜ਼ਿਕਰਯੋਗ ਹੈ ਕਿ ਲਿਟਲ ਵਿੰਗਜ਼ ਇੱਕ ਹਫਤੇ ਵਿੱਚ 20 ਉਡਾਣਾਂ ਭਰਦਾ ਹੈ ਪਰੰਤੂ ਕਰੋਨਾ ਵਾਇਰਸ ਦੌਰਾਨ ਸਿਰਫ ਆਪਾਤਕਾਲੀਨ ਸਥਿਤੀ ਵਿੱਚ ਹੀ ਪੰਜ ਉਡਾਣਾਂ ਭਰੀਆਂ ਜਾ ਰਹੀਆਂ ਸਨ। ਕਰੋਨਾ ਵਾਇਰਸ ਕਾਰਨ ਸਭ ਪਾਸੋਂ ਫੰਡਿੰਗ ਬੰਦ ਹੋ ਜਾਣ ਕਾਰਨ ਸਾਰੇ ਜਹਾਜ਼ ਹੀ ਹੈਂਗਰਾਂ ਵਿੱਚ ਬੰਦ ਹੋ ਕੇ ਰਹਿ ਗਏ ਸਨ। ਹੁਣ ਸਰਕਾਰ ਵੱਲੋਂ 240,000 ਡਾਲਰ ਦੀ ਮਦਦ ਮਿਲਣ ਉਪਰ ਇਹ ਸੇਵਾ ਦੋਬਾਰਾ ਤੋਂ ਸ਼ੁਰੂ ਕੀਤੀ ਗਈ ਹੈ।

Install Punjabi Akhbar App

Install
×