ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਯਾਦਗਾਰੀ ਸਾਹਿਤਕ ਸਮਾਗਮ

  • ਮਹਿੰਦਰ ਸਿੰਘ ਜੱਗੀ ਦੀ ਕਾਵਿ-ਪੁਸਤਕ ‘ਧਰਤੀ ਉਤੇ ਸਵਰਗ’ ਦਾ ਲੋਕ ਅਰਪਣ
  • ਨਵੀਂ ਪੀੜ੍ਹੀ ਨੂੰ ਸਾਹਿਤਕ ਵਿਰਾਸਤ ਨਾਲ ਜੋੜਨਾ ਜ਼ਰੂਰੀ-ਡਾ. ‘ਆਸ਼ਟ’

1234
ਅੱਜ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਇਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਸ਼ਾ ਵਿਭਾਗ, ਪੰਜਾਬ ,ਪਟਿਆਲਾ ਵਿਖੇ ਕੀਤਾ ਗਿਆ। ਇਸ ਯਾਦਗਾਰੀ ਸਾਹਿਤਕ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਤੋਂ ਇਲਾਵਾ ਪੰਜਾਬ ਕਲਾ ਪਰਿਸ਼ਦ ਦੇ ਸਕੱਤਰ ਜਨਰਲ ਅਤੇ ਉਘੇ ਕਵੀ ਡਾ. ਲਖਵਿੰਦਰ ਜੌਹਲ, ਡਾ. ਗੁਰਬਚਨ ਸਿੰਘ ਰਾਹੀ ਅਤੇ ਰੰਗਕਰਮੀ ਪ੍ਰਾਣ ਸੱਭਰਵਾਲ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਸਨ। ਇਸ ਸਮਾਗਮ ਵਿਚ ਮਹਿੰਦਰ ਸਿੰਘ ਜੱਗੀ ਰਚਿਤ ਕਾਵਿ-ਸੰਗ੍ਰਹਿ ‘ਧਰਤੀ ਉਤੇ ਸਵਰਗ’ ਦਾ ਲੋਕ ਅਰਪਣ ਕੀਤਾ ਗਿਆ।ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਇਕ ਅਜਿਹਾ ਪਲੇਟਫਾਰਮ ਬਣ ਚੁੱਕੀ ਹੈ ਜਿੱਥੇ ਨਾ ਕੇਵਲ ਪੰਜਾਬ ਤੋਂ ਸਗੋਂ ਹਰਿਆਣਾ,ਚੰਡੀਗੜ੍ਹ ਅਤੇ ਰਾਜਸਥਾਨ ਆਦਿ ਪ੍ਰਾਂਤਾਂ ਦੇ ਲੇਖਕ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਨਿਰੰਤਰ ਸਾਂਝੇ ਯਤਨ ਕਰ ਰਹੇ ਹਨ। ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਸਾਹਿਤ ਸਭਾਵਾਂ ਅਤੇ ਸਾਹਿਤਕਾਰਾਂ ਦੀ ਸਮਾਜ ਦੀ ਤਰੱਕੀ ਲਈ ਬੇਹੱਦ ਪ੍ਰਸ਼ੰਸਾਮਈ ਭੂਮਿਕਾ ਹੈ ਅਤੇ ਅਜਿਹੇ ਸਮਾਗਮ ਸਾਹਿਤਕ ਇਤਿਹਾਸਕ ਸਿਰਜਦੇ ਹਨ।ਪੁਸਤਕ ਉਪਰ ਮੁੱਲਵਾਨ ਚਰਚਾ ਕਰਦੇ ਹੋਏ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਵੀ ਜੱਗੀ ਕੋਲ ਸਮਾਜਕ ਸਮੱਸਿਆਵਾਂ ਨੂੰ ਮਹਿਸੂਸ ਕਰਨ ਅਤੇ ਉਹਨਾਂ ਨੂੰ ਆਪਣੀ ਹੀ ਨਿਵੇਕਲੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ਸੁੰਦਰ ਢੰਗ ਹੈ।ਰੰਗਕਰਮੀ ਪ੍ਰਾਣ ਸੱਭਰਵਾਲ ਨੇ ਕਿਹਾ ਕਿ ਜਦੋਂ ਸਾਹਿਤ ਅਤੇ ਰੰਗਮੰਚ ਇਕੱਠੇ ਹੋ ਜਾਂਦੇ ਹਨ ਤਾਂ ਕਲਾ ਖੇਤਰ ਨੂੰ ਹੋਰ ਅੱਗੇ ਵਧਣ ਦੇ ਮੌਕੇ ਮਿਲਦੇ ਹਨ।

ਅਗਲੇ ਪੜਾਅ ਵਿਚ ਕਵੀ ਕੁਲਵੰਤ ਸਿੰਘ, ਗੁਰਚਰਨ ਸਿੰਘ ਪੱਬਾਰਾਲੀ, ਡਾ.ਜੀ.ਐਸ.ਆਨੰਦ, ਬਲਦੇਵ ਸਿੰਘ ਬਿੰਦਰਾ, ਮਨਜੀਤ ਪੱਟੀ,ਸੁਰਿੰਦਰ ਕੌਰ ਬਾੜਾ, ਹਰਗੁਣਪ੍ਰੀਤ ਸਿੰਘ, ਜੰਟੀ ਬੇਤਾਬ ਬੀਂਬੜ,ਭਾਗਵਿੰਦਰ ਦੇਵਗਨ, ਹਰੀਦੱਤ ਹਬੀਬ, ਹਰੀਕ ਸਿੰਘ ਚਮਕ,ਦਰਸ਼ਨ ਬਾਵਾ, ਦੀਦਾਰ ਖ਼ਾਨ ਧਬਲਾਨ,ਸੁਖਵਿੰਦਰ ਕੌਰ ਆਹੀ, ਮੰਗਤ ਖ਼ਾਨ, ਅਮਰ ਗਰਗ ਕਲਮਦਾਨ, ਨਵਦੀਪ ਮੁੰਡੀ, ਬਲਵਿੰਦਰ ਭੱਟੀ, ਜੋਗਾ ਸਿੰਘ ਧਨੌਲਾ, ਮਾਸਟਰ ਰਾਜ ਸਿੰਘ ਬਧੌਛੀ,ਜੋਗਾ ਸਿੰਘ ਧਨੌਲਾ,ਲਛਮਣ ਸਿੰਘ ਤਰੌੜਾ, ਐਡਵੋਕੇਟ ਗਗਨਦੀਪ ਸਿੰਘ ਸਿੱਧੂ,ਰੌਣੀ ਪਰਮਵੀਰ, ਗੁਰਨਾਮ ਸਖਾ,ਰਘਬੀਰ ਮਹਿਮੀ,ਆਸ਼ਾ ਸ਼ਰਮਾ, ਤੇਜਿੰਦਰ ਅਨਜਾਨਾ,ਗੁਰਚਰਨ ਕੋਮਲ,ਕਮਲਾ ਸ਼ਰਮਾ ਆਦਿ ਲੇਖਕਾਂ ਨੇ ਵੰਨ ਸੁਵੰਨੀਆਂ ਰਚਨਾਵਾਂ ਪੇਸ਼ ਕੀਤੀਆਂ।

ਇਸ ਸਮਾਗਮ ਵਿਚ ਰਾਮ ਸਿੰਘ ਸਰਾਂ, ਕਮਲਜੀਤ ਕੌਰ, ਕੁਲਦੀਪ ਪਟਿਆਲਵੀ,ਕੁਲਵੰਤ ਸਿੰਘ ਨਾਰੀਕੇ, ਅੰਮ੍ਰਿਤਪਾਲ ਸ਼ੈਦਾ, ਗੁਰਬਚਨ ਸਿੰਘ ਵਿਰਦੀ,ਹਰਿਚਰਨ ਸਿੰਘ ਅਰੋੜਾ, ਸਤਿੰਦਰ ਕੌਰ ਗਿੱਲ,ਕੈਪਟਨ ਚਮਕੌਰ ਸਿੰਘ ਚਹਿਲ, ਰਵਿੰਦਰ ਰਵੀ,ਹਰਸ਼ ਕੁਮਾਰ ਹਰਸ਼, ਕ੍ਰਿਸ਼ਨ ਧੀਮਾਨ,ਕਰਨ ਪਰਵਾਜ਼,ਅੰਮ੍ਰਿਤਬੀਰ ਸਿੰਘ ਗੁਲਾਟੀ,ਛੱਜੂ ਰਾਮ ਮਿੱਤਲ,ਖ਼ੁਸ਼ਪ੍ਰੀਤ ਸਿੰਘ ਇੰਸਾਂ,ਹਰਦੀਪ ਕੌਰ, ਸਜਨੀ ਬਾਤਿਸ਼, ਯੂ.ਐਸ.ਆਤਿਸ਼, ਚਰਨ ਬੰਬੀਹਾਭਾਈ, ਜਸਵੰਤ ਸਿੰਘ ਸਿੱਧੂ,ਹਰਦੀਪ ਕੌਰ ਜੱਸੋਵਾਲ, ਰਘਬੀਰ ਸਿੰਘ, ਜਸਮੀਤ ਸਿੰਘ, ਜਸਮੀਨ ਕੌਰ,ਸੁਖਵਿੰਦਰ ਸੁੱਖੀ,ਭੀਮ ਸੈਨ ਮਹਿਤਾ, ਸੁਖਮਨੀ ਕੌਰ, ਆਦਿ ਸ਼ਾਮਿਲ ਸਨ।ਇਸ ਦੌਰਾਨ ਵਿਦਵਾਨ ਲੇਖਕਾਂ ਦਾ ਸਨਮਾਨ ਵੀ ਕੀਤਾ ਗਿਆ।ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਨਿਭਾਇਆ।

Welcome to Punjabi Akhbar

Install Punjabi Akhbar
×
Enable Notifications    OK No thanks