ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਲੁਧਿਆਣਾ ਦੇ ਵਿਦਿਆਰਥੀਆਂ ਵੱਲੋ ਸਵੀਡਨ ਰਹਿੰਦੀ ਪੰਜਾਬ ਦੀ ਜੰਮਪਲ ਲੇਖਿਕਾ ਡਾ ਸੋਨੀਆ ਨਾਲ ਇੱਕ ਸਾਹਿਤਕ ਮਿਲਣੀ ਕੀਤੀ; ਜਿਸ ਦੌਰਾਨ ਉਹਨਾ ਨੇ ਆਪਣੇ ਮਨ ਦੇ ਸਾਹਿਤਕ ਵਲਵਲਿਆਂ ਨੂੰ ਮਹਿਮਾਨ ਲੇਖਿਕਾ ਤੋ ਸਵਾਲਾਂ ਦੇ ਰੂਪ ਵਿੱਚ ਪੁੱਛਿਆ। ਡਾ ਸੋਨੀਆ ਨੇ ਵੀ ਬਹੁਤ ਵਧੀਆ ਢੰਗ ਨਾਲ ਨੋਜੁਆਨ ਲੇਖਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇਸ ਮੌਕੇ ਡਾ ਸੋਨੀਆ ਨੇ ਦੱਸਿਆ ਕਿ ਭਾਵੇ ਉਹ ਸਵੀਡਨ ਮੁਲਕ ਦੀ ਨਾਗਰਿਕ ਬਣ ਚੁੱਕੀ ਹੈ ਪਰ ਮਾਂ-ਬੋਲੀ ਅਤੇ ਵਤਨ ਦੀ ਮਿੱਟੀ ਦੀ ਖੁਸ਼ਬੋ ਸਦਾ ਉਹਨਾਂ ਨੂੰ ਆਪਣੇ ਵੱਲ ਖਿੱਚਦੀ ਰਹਿੰਦੀ ਹੈ। ਇਹੀ ਕਾਰਨ ਹੈ ਕਿ ਉਹ ਅੱਜ ਲੁਧਿਆਣਾ ਵਿੱਚ ਬੈਠ ਕੇ ਯੰਗ ਰਾਈਟਰਜ਼ ਐਸੋਸੀਏਸ਼ਨ ਪੀਏਯੂ ਦੇ ਵਿਦਿਆਰਥੀਆਂ ਨਾਲ ਇੱਕ ਸਾਹਿਤਕ ਰੂ-ਬਰੂ ਦਾ ਆਨੰਦ ਮਾਣ ਰਹੀ ਹੈ ।ਉਹ ਹੁਣ ਤੱਕ 10 ਕਿਤਾਬਾਂ ਪਾਠਕਾਂ ਦੀ ਝੋਲੀ ਪਾ ਚੁੱਕੀਆਂ ਹਨ ਜੋ ਅੰਗ੍ਰੇਜ਼ੀ, ਪੰਜਾਬੀ, ਸਵੀਡਿਸ਼, ਹਿੰਦੀ ਅਤੇ ਉਰਦੂ ਵਿੱਚ ਹਨ। ਐਸੋਸੀਏਸ਼ਨ ਦੇ ਵਿਦਿਆਰਥੀਆਂ ਦੀ ਉਤਸੁਕਤਾਂ, ਸਾਹਿਤ ਪ੍ਰਤੀ ਚੇਤਨਾ ਤੋ ਅਤਿ ਪ੍ਰਭਾਵਿਤ ਹੋਏ ਅਤੇ ਇਹਨਾਂ ਤੋ ਭਵਿੱਖ ਵਿੱਚ ਪੰਜਾਬੀ ਭਾਸ਼ਾ ਦੇ ਸੰਦਰਭ ਵਿੱਚ ਇਕ ਉਜਵੱਲ ਕਾਰਜ ਦੀ ਇਹਨਾਂ ਤੋ ਆਸ ਹੈ।
ਮੌਕੇ ਤੇ ਪੀਏਯੂ ਦੇ ਵਧੀਕ ਨਿਦੇਸ਼ਕ ਦੂਰ-ਸੰਚਾਰ ਅਤੇ ਸੰਸਥਾ ਦੀ ਸਾਬਕਾ ਪ੍ਰੋਫੈਸਰ ਇੰਚਾਰਜ ਡਾ ਜਗਦੀਸ਼ ਕੌਰ, ਜਲ਼ੰਧਰ ਤੋ ‘ਰੋਜਾਨਾਂ ਪੰਜਾਬ ਟਾਈਮਜ਼’ ਅਖਬਾਰ ਦੇ ਸੰਪਾਦਕ ਬਲਜੀਤ ਸਿੰਘ ਬਰਾੜ, ਪੰਜਾਬੀ ਪਾੱਲੀਵੁੱਡ ਅਤੇ ਪੰਜਾਬੀ ਜੀਕੇ ਵੈੱਬਸਾਈਟ ਦੇ ਲੇਖਕ ਜਸਪ੍ਰੀਤ ਸਿੰਘ ਵਿਸ਼ੇਸ਼ ਤੌਰ ਉੱਪਰ ਹਾਜ਼ਿਰ ਰਹੇ ।ਸਵਾਲ ਜਵਾਬ ਕਰਨ ਵਾਲੇ ਵਿਦਿਆਰਥੀਆਂ ਵਿੱਚ ਸੰਸਥਾ ਦੇ ਬਹੁਤ ਸਾਰੇ ਮੈਂਬਰ/ਸਕੱਤਰ ਅੰਕਿਤਾ ਬਤਰਾ, ਅਸ਼ਵਨੀ ਹਠੂਰ, ਰਵਨੀਤ ਕੌਰ, ਗੁਰਪ੍ਰੀਤ ਸਿੰਘ, ਅਸ਼ਵਨਦੀਪ ਕੌਰ ਸਿੱਧੂ ਆਦਿ ਸ਼ਾਮਿਲ ਸਨ।
Jaspreet Singh (99886-46091)