ਪ੍ਰਧਾਨ ਮੰਤਰੀ ਪੱਛਮੀ ਆਸਟੇ੍ਲੀਆ ‘ਚ ਨਵੇਂ ਉਸਰੇ ਤਰਲ ਕੁਦਰਤੀ ਗੈਸ ਗੋਰਗੋਨ ਪੋ੍ਜੈਕਟ ਦਾ ਨਿਰੀਖਣ ਕਰਦੇ ਹੋਏ

image-12-04-16-08-17

ਆਸਟੇ੍ਲੀਆ ਪ੍ਰਧਾਨ ਮੰਤਰੀ ਸਰ ਮਲਕਮ ਟਰਨਬੁਲ ਕਲ ਅਪਣੇ ਤਿੰਨ ਦਿਨਾਂ ਸਰਕਾਰੀ ਦੌਰੇ ਤੇ ਪੱਛਮੀ ਆਸਟੇ੍ਲੀਆ ਪਹੁੰਚੇ , ਹਾਲ ਹੀ ਵਿੱਚ ਨਿਰਮਾਣ ਹੋਏ 54 ਮਿਲੀਅਨ ਯੂਐਸ ਡਾਲਰ ਨਾਲ ਕੁਦਰਤੀ ਗੈਸ ਪਰੋਜੈਕਟ ਦਾ ਨਿਰੀਖਣ ਅਤੇ ਨਵੇਂ ਨਿਰਮਾਣ ਹੋਣ ਵਾਲੇ ਪਰੋਜੈਕਟਾਂ ਲਈ ਸੂਬਾ ਸਰਕਾਰ ਨਾਲ ਵਿਚਾਰ ਵਟਾਂਦਰਾ ਕੀਤਾ। ਪਰਥ ‘ਚ ਕਿੰਗਜ ਪਾਰਕ ਵਿੱਚ ਉਦਯੋਗਪਤੀਆਂ ਨਾਲ ਐਲਐਨਜੀ 18 ਕਾਨਫਰੰਸ ਵਿੱਚ ਦੱਸਿਆ  ਘਰੇਲੂ  ਗੈਸ  ਕੀਮਤਾਂ  ਵਿੱਚ  ਵੱਡੀ  ਗਿਰਾਵਟ ਆਵੇਗੀ। ਕਲ ਪ੍ਰਧਾਨ ਮੰਤਰੀ ਨੇ ਕਾਰਾਥ ਵਿਖੇ 56 ਮਿਲੀਅਨ ਡਾਲਰ ਦੀ ਲਾਗਤ ਨਾਲ ਬਨਣ ਵਾਲੇ ਨਵੇਂ ਉਸਰਨ ਵਾਲੇ ਕਾਰਾਥ ਕਮਿਊਨਿਟੀ ਕਲਾ ਕੇਂਦਰ ਯੋਜਨਾ ਦਾ ਅਧਿਐਨ ਕੀਤਾ ਅਤੇ ਕਲਾ ਕੇਂਦਰ ਲਈ 10 ਮਿਲੀਅਨ ਡਾਲਰ ਦੀ ਫੈਡਰਲ ਸਰਕਾਰ ਗਰਾਂਟ ਦੇਵੇਗੀ। ਜਿਸ ਵਿੱਚ ਲਾਇਬਰੇਰੀ, ਥੇਇਟਰ,ਆਦਿ-ਵਾਸੀ ਭਾਈਚਾਰੇ ਦੀਆ ਕਲਾ- ਕਿਰਤਾਂ ਨੂੰ ਵਿਖਾਇਆ ਜਾਵੇਗਾ। ਇਹ ਕੇਂਦਰ ਕਾਰਾਥ,ਡਾਰਵਿਨ ਅਤੇ ਜਲਾਰਟਨ ਸ਼ਹਿਰਾਂ ਵਿਚਕਾਰ ਉਸਰਨ ਵਾਲਾ ਕਲਾ ਦਾ ਵਿਸ਼ੇਸ਼ ਨਮੂਨਾ ਹੋਵੇਗਾ।

Welcome to Punjabi Akhbar

Install Punjabi Akhbar
×
Enable Notifications    OK No thanks